ਸਹੀ ਮੌਕੇ ਦੀ ਪਛਾਣ ਕਰੋ

ਸਹੀ ਮੌਕੇ ਦੀ ਪਛਾਣ ਕਰੋ

ਸਮੱਸਿਆਵਾਂ ਤਾਂ ਸਭ ਦੀ ਜ਼ਿੰਦਗੀ ’ਚ ਹੁੰਦੀਆਂ ਹਨ ਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਈ ਰਾਹ ਵੀ ਹੁੰਦੇ ਹਨ ਕੁਝ ਲੋਕ ਸਹੀ ਸਮੇਂ ’ਤੇ ਸਹੀ ਰਾਹ ਚੁਣ ਲੈਂਦੇ ਹਨ ਤੇ ਉਹ ਸਫ਼ਲਤਾ ਦੇ ਰਾਹ ’ਤੇ ਅੱਗੇ ਵਧ ਜਾਂਦੇ ਹਨ ਉੱਥੇ ਹੀ ਕੁਝ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠ ਜਾਂਦੇ ਹਨ ਤੇ ਜ਼ਿੰਦਗੀ ਭਰ ਦੁਖੀ ਹੁੰਦੇ ਰਹਿੰਦੇ ਹਨ ਇੱਕ ਆਮ ਲੜਕੇ ਚੰਦਰ ਗੁਪਤ ਨੂੰ ਭਾਰਤ ਦਾ ਬਾਦਸ਼ਾਹ ਬਣਾਉਣ ਵਾਲੇ ਅਚਾਰੀਆ ਚਾਣਕਿਆ ਨੇ ਇਸ ਸਬੰਧੀ ਕਈ ਮਹੱਤਵਪੂਰਨ ਤਰੀਕੇ ਦੱਸੇ ਹਨ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਕੋਈ ਵੀ ਇਨਸਾਨ ਸਫ਼ਲਤਾ ਦਾ ਨਵਾਂ ਇਤਿਹਾਸ ਰਚ ਸਕਦਾ ਹੈ

ਚਾਣੱਕਿਆ ਨੇ ਕਿਹਾ ਹੈ ਕਿ ਨੀਅਤੀ ਤਾਂ ਆਪਣੀ ਖੇਡ ਰਚਦੀ ਰਹਿੰਦੀ ਹੈ ਤੇ ਇਸ ਖੇਡ ਦੇ ਪ੍ਰਭਾਵ ਨਾਲ ਕਦੇ ਦੁੱਖ ਮਿਲਦੇ ਹਨ ਤੇ ਕਦੇ ਸੁੱਖ ਦੁੱਖ ਵੇਲੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕਿਸਮਤ ਸਿਰਫ਼ ਕੋਈ ਸੰਯੋਗ ਨਹੀਂ ਹੈ, ਕਿਸਮਤ ਵਿਅਕਤੀ ਨੂੰ ਹਰ ਸਮੱਸਿਆ ’ਚੋਂ ਨਿੱਕਲਣ ਲਈ ਬਦਲ ਜ਼ਰੂਰ ਦਿੰਦੀ ਹੈ ਬੁੱਧੀਮਾਨ ਇਨਸਾਨ ਉਹੀ ਹੈ ਜੋ ਸਹੀ ਬਦਲ ਚੁਣ ਲੈਂਦਾ ਹੈ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠਣ ਵਾਲੇ ਇਨਸਾਨ ਸਦਾ ਕਸ਼ਟ ਤੇ ਦੁੱਖ ਦੇ ਹੀ ਹਿੱਸੇਦਾਰ ਬਣ ਜਾਂਦੇ ਹਨ

ਅਜਿਹੇ ਲੋਕ ਜ਼ਿੰਦਗੀ ’ਚ ਨਾ ਤਾਂ ਕੁਝ ਬਣ ਸਕਦੇ ਹਨ ਤੇ ਨਾ ਹੀ ਕੋਈ ਇਤਿਹਾਸ ਰਚ ਸਕਦੇ ਹਨ ਇਸ ਲਈ ਸਮਝਦਾਰੀ ਇਸੇ ’ਚ ਹੈ ਕਿ ਸਹੀ ਸਮੇਂ ’ਤੇ ਸਹੀ ਰਸਤਿਆਂ ਨੂੰ ਪਛਾਣਿਆ ਜਾਵੇ ਅਤੇ ਉਨ੍ਹਾਂ ਰਸਤਿਆਂ ’ਤੇ ਬਿਨਾਂ ਸਮਾਂ ਗੁਆਏ ਅੱਗੇ ਵਧਿਆ ਜਾਵੇ ਅਚਾਰੀਆ ਚਾਣੱਕਿਆ ਦੀ ਇਹ ਗੱਲ ਹਰ ਸਥਿਤੀ ’ਚ ਬਹੁਤ ਹੀ ਕਾਰਗਰ ਅਤੇ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਵਾਲੀ ਹੈ ਜੋ ਵੀ ਇਨਸਾਨ ਕਿਸਮਤ ਦੇ ਇਸ਼ਾਰਿਆਂ ਨੂੰ ਸਮਝ ਕੇ ਉਨ੍ਹਾਂ ਨੂੰ ਜ਼ਿੰਦਗੀ ’ਚ ਧਾਰ ਲੈਂਦਾ ਹੈ, ਉਹ ਨਵੇਂ ਇਤਿਹਾਸ ਰਚ ਦਿੰਦਾ ਹੈ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਇਹ ਵਧੀਆ ਉਪਾਅ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.