ਆਈਆਈ ਖੜਗਪੁਰ ਫੈਸਟ ਸ਼ਿਤਿਜ “KTJ-2022” ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ

ਆਈਆਈ ਖੜਗਪੁਰ ਫੈਸਟ Kshitij “KTJ-2022” ਨਵੀਂ ਊਰਜਾ ਨਾਲ ਤੁਹਾਡੇ ਦਰਮਿਆਨ, ਰਜਿਸਟ੍ਰੇਸ਼ਨ ਮੁਫਤ

ਸੱਚ ਕਹੂੰ ਨਿਊਜ਼, (ਖੜਗਪੁਰ)। ਸ਼ਿਤਿਜ ਜਾਂ ਕੇਟੀਜੇ, ਆਈਆਈਟੀ ਖੜਗਪੁਰ (Kshitij, IIT Kharagpur) ਵੱਲੋਂ ਸਾਲਾਨਾ ਤੌਰ ’ਤੇ ਕਰਵਾਇਆ ਜਾਣ ਵਾਲਾ ਤਕਨੀਕੀ ਪ੍ਰਬੰਧਨ ਉਤਸਵ ਹੈ ਏਸ਼ੀਆ ਪੱਧਰ ’ਤੇ ਸਭ ਤੋਂ ਵੱਡਾ ਇਹ ਉਤਸਵ ਸਾਲ 2004 ਤੋਂ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਆਪਣੀ ਵਿਗਿਆਨਕ ਅਤੇ ਪ੍ਰਬੰਧਕੀ ਨਿਪੁੰਨਤਾ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਭਾਰਤ ’ਚ ਵਿਦਿਆਰਥੀਆਂ ਨੂੰ ਇਕੱਤਰ ਕਰਦਾ ਰਿਹਾ ਹੈ ਸ਼ਿਤਿਜ ਇਵੈਂਟ ਇੰਚਾਰਜ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਉਤਸਵ ਦੀ ਸ਼ੁਰੂਆਤ ਖੇਤਰੀ ਪ੍ਰੋਗਰਾਮਾਂ ਨਾਲ ਕਰਦਿਆਂ ਕਈ ਹੋਰ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਾਂ ਜਿਨ੍ਹਾਂ ’ਚ-ਕਾਸਕੇਡ, ਪ੍ਰਸਿੱਧ ਹਸਤੀਆਂ ਦੁਆਰਾ ਲੈਕਚਰ, ਟੇਕ-ਸਿਖਰ ਸੰਮੇਲਨ, ਵਰਕਸ਼ਾਪਾਂ, ਵੱਖ-ਵੱਖ ਮੁਕਾਬਲੇ, ਉਦਯੋਗਿਕ ਟੂਰ, ਮੇਗਾ ਸ਼ੋਅ ਆਦਿ ਸ਼ਾਮਲ ਹਨ ਇਸ ਤਰ੍ਹਾਂ ਅਸੀਂ ਆਪਣੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਮਾਜ ’ਚ ਮਹੱਤਵਪੂਰਨ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਲਾਨਾ ਪੱਧਰ ’ਤੇ ਲਗਭਗ 12 ਮਿਲੀਅਨ ਕਲਿੱਕ ਦੇ ਨਾਲ ਸ਼ਿਤਿਜ ਦੀ ਅਧਿਕਾਰਕ ਵੈਬਸਾਈਟ ਵਿਦਿਆਰਥੀਆਂ ਵੱਲੋਂ ਸੰਚਾਲਿਤ ਆਪਣੇ-ਆਪ ’ਚ ਸਭ ਤੋਂ ਵੱਡੀ ਵੈਬਸਾਈਟ ਹੈ ਇਹ ਨਤੀਜੇ ਸਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਸਬੂਤ ਹੈ।

ਇਵੈਂਟ ਇੰਚਾਰਜ ਨੇ ਅੱਗੇ ਦੱਸਿਆ ਕਿ ਸ਼ਿਤਿਜ (ਉਤਸਵ) ਨੂੰ ਤਕਨੀਕ ਅਤੇ ਉਦਮਿਤਾ ਖੇਤਰ ਦੇ ਦਿੱਗਜਾਂ ਦੀਆਂ ਵਰਕਸ਼ਾਪਾਂ, ਤਕਨੀਕੀ ਪ੍ਰਦਰਸ਼ਨਕੀਆਂ ਅਤੇ ਮਹਿਮਾਨ ਵਿਆਖਿਆਨ ਵਰਗੇ ਪ੍ਰੋਗਰਾਮਾਂ ਦੀ ਆਕਾਸ਼ਗੰਗਾ ਦੇ ਰੂਪ ’ਚ ਜਾਣਿਆ ਜਾਂਦਾ ਹੈ ਤਕਨੀਕ ਤੋਂ ਲੈ ਕੇ ਪ੍ਰਬੰਧਨ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਗਿਆਨ ਨੂੰ ਲਾਗੂ ਕਰਨ ਤੋਂ ਲੈ ਕੇ ਸੰਭਾਵਿਤ ਨਿਵੇਸ਼ਕਾਂ ਸਾਹਮਣੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਵਰਗਾ ਕੁਝ ਅਨੋਖਾ ਕਰਨ ਦਾ ਮੌਕਾ ਦਿੰਦਾ ਹੈ ਮਹਾਂਮਾਰੀ ਨੂੰ ਧਿਆਨ ’ਚ ਰੱਖ ਕੇ ਇਸ ਸਾਲ ਵੀ, ਸ਼ਿਤਿਜ ‘ਕੇਟੀਜੇ 2022’ ਦਾ 19ਵਾਂ ਸੈਸ਼ਨ, ਆਨਲਾਈਨ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਅੱਗੇ ਦੱਸਿਆ ਅਸੀਂ ਇਸ ਰੋਮਾਂਚਕ ਮੁਕਾਬਲਿਆਂ, ਪ੍ਰੋਗਰਾਮਾਂ, ਮਹਿਮਾਨ ਵਿਆਖਿਆਨਾ, ਪ੍ਰਦਰਸ਼ਨੀਆਂ ਤੇ ਹੋਰ ਵੀ ਬਹੁਤ ਕੁਝ ਨਵਾਂ ਪਲਾਨ ਕੀਤਾ ਹੈ।

ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫਤ

ਹੁਣ ਤੁਸੀਂ ਵੀ ਆਪਣੇ ਘਰ ਬੈਠੇ ਹੀ ਭਾਰਤ ਦੇ ਮੋਹਰੀ ਕਾਲਜ ਉਤਸਵਾਂ ’ਚੋਂ ਇੱਕ ਦਾ ਹਿੱਸਾ ਬਣ ਸਕਦੇ ਹੋ ਇਸ ਵਾਰ ਸ਼ਿਤਿਜ 21-23 ਜਨਵਰੀ, 2022 ਦੇ ਨੂੰ ਕਰਵਾਇਆ ਜਾ ਰਿਹਾ ਹੈ।
ਤਕਨੀਕ ਦੇ ਇਸ ਯੁੱਗ ’ਚ ਸਿੱਖਣ ਦੇ ਰਸਤੇ ’ਚ ਕੋਈ ਮਹਾਂਮਾਰੀ ਨਹੀਂ ਆ ਸਕਦੀ ਸ਼ਿਤਿਜ ਮਹੀਨੇਵਾਰ ਆਧਾਰ ’ਤੇ ਅਣਗਿਣਤ ਆਨਲਾਈਨ ਪ੍ਰੋਗਰਾਮ ਕਰਵਾਏਗਾ, ਤਾਂ ਕਿ ਵਿਦਿਆਰਥੀ ਭਾਈਚਾਰਾ ਕੁਝ ਨਵਾਂ ਸਿੱਖ ਕੇ ਅੱਗੇ ਵਧ ਸਕੇ।
ਪ੍ਰਸਿੱਧ ਮਾਹਿਰਾਂ ਅਤੇ ਪੇਸ਼ੇਵਰਾਂ ਵੱਲੋਂ ਇੰਟਰਐਕਟਿਵ ਤੇ ਸੂਚਨਾਤਮਕ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਬਹੁਮੁੱਲ ਤਜ਼ਰਬਾ ਅਤੇ ਮੂਹਾਰਤ ਪ੍ਰਦਾਨ ਕਰਨਗੀਆਂ ਇਨ੍ਹਾਂ ਵਰਕਸ਼ਾਪਾਂ ਨੂੰ ਆਨਲਾਈਨ ਕਰਵਾਉਣ ਨਾਲ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇੱਕ-ਦੂਜੇ ਨਾਲ ਗੱਲਬਾਤ ਕਰਨਾ ਕਾਫੀ ਆਸਾਨ ਹੋ ਜਾਵੇਗਾ ਵਰਕਸ਼ਾਪਾਂ ਮਹੀਨੇਵਾਰ ਆਧਾਰ ’ਤੇ ਕਰਵਾਈਆਂ ਜਾਣਗੀਆਂ। ਤਕਨੀਕ ਦੇ ਇਸ ਯੁੱਗ ’ਚ ਸਿੱਖਣ ਦੇ ਰਸਤੇ ’ਚ ਕੋਈ ਮਹਾਂਮਾਰੀ ਨਹੀਂ ਆ ਸਕਦੀ ਸ਼ਿਤਿਜ ਮਹੀਨੇਵਾਰ ਆਧਾਰ ’ਤੇ ਅਣਗਿਣਤ ਆਨਲਾਈਨ ਪ੍ਰੋਗਰਾਮ ਕਰਵਾਏਗਾ, ਤਾਂ ਕਿ ਵਿਦਿਆਰਥੀ ਭਾਈਚਾਰਾ ਕੁਝ ਨਵਾਂ ਸਿੱਖ ਕੇ ਅੱਗੇ ਵਧ ਸਕੇ ਹੁਣ ਤੁਸੀਂ ਵੀ ਆਪਣੇ ਘਰ ਬੈਠੇ ਹੀ ਭਾਰਤ ਦੇ ਮੋਹਰੀ ਕਾਲਜ ਉਤਸਵਾਂ ’ਚੋਂ ਇੱਕ ਦਾ ਹਿੱਸਾ ਬਣ ਸਕਦੇ ਹੋ ਇਸ ਵਾਰ ਸ਼ਿਤਿਜ 21-23 ਜਨਵਰੀ, 2022 ਦੇ ਨੂੰ ਕਰਵਾਇਆ ਜਾ ਰਿਹਾ ਹੈ।

ਪਿਛਲੇ ਸੈਸ਼ਨਾਂ ਦੀਆਂ ਕੁਝ ਝਲਕੀਆਂ

ਇੰਚਾਰਜ ਨੇ ਪਿਛਲੇ ਸਾਲ ਆਨਲਾਈਨ ਕਰਵਾਏ ਸ਼ਿਤਿਜ ਨੂੰ ਉਮੀਦਾਂ ਤੋਂ ਬਿਹਤਰ ਦੱਸਦਿਆਂ ਕਿਹਾ ਕਿ ਆਖਰੀ ਸਾਲ ਇਸ ’ਚ ਪ੍ਰਤੀਕ ਗਾਂਧੀ ਅਤੇ ਯਗਸਵਾਮੀ ਸੁੰਦਰ ਰਾਜਨ ਵਰਗੀਆਂ ਪ੍ਰਸਿੱਧ ਹਸਤੀਆਂ ਦੇ ਲੈਕਚਰ, ਮੇਗਾ ਸ਼ੋਅ, ਟਾਟਾ ਪ੍ਰੋਜੈਕਟਸ ਦੁਆਰਾ ਵਰਕਸ਼ਾਪਾਂ, ਕੌਮਾਂਤਰੀ ਮਾਪਦੰਡ ਰੋਬੋਟਿਕ ਪ੍ਰਦਰਸ਼ਨੀ ਅਤੇ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਵਿਖਾਉਣ ਤੇ ਨਵੇਂ ਤਜ਼ਰਬੇ ਪ੍ਰਾਪਤ ਕਰਨ ਲਈ ਵੱਖ-ਵੱਖ ਮੁਕਾਬਲੇ ਸ਼ਾਮਲ ਹਨ।

ਪ੍ਰਸਿੱਧ ਹਸਤੀਆਂ ਜਿਵੇਂ ਕਿ ਰਾਸ਼ਟਰ ਮੰਡਲ ਖੇਡਾਂ ’ਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ-ਦੀਪਾ ਕਰਮਾਕਰ, ਨਿਤੇਸ਼ ਤਿਵਾੜੀ, ਫਿਲਮ ਨਿਦੇਸ਼ਕ, ਅਸ਼ਵਨੀ ਅੱਈਅਰ ਤਿਵਾੜੀ-ਫਿਲਮ ਨਿਦੇਸ਼ਕ ਆਦਿ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਉਤਸਵ ਦੌਰਾਨ ਕੁੱਲ 65,000 ਵਿਅਕਤੀਆਂ ਨੇ ਭਾਗੀਦਾਰੀ ਕੀਤੀ ਤੇ ਕੁੱਲ 45 ਲੱਖ ਦੀ ਪੁਰਸਕਾਰ ਰਾਸ਼ੀ ਵੰਡੀ ਗਈ ਉਨ੍ਹਾਂ ਅੱਗੇ ਦੱਸਿਆ ਪ੍ਰਦਰਸ਼ਨੀ ’ਚ ਅਸੀਂ ਦੁਨੀਆ ਭਰ ਤੋਂ ਤਕਨੀਕਾਂ ’ਚ ਨਵੀਨਤਮ ਵਿਕਾਸ ਦਾ ਤਜ਼ਰਬਾ ਕੀਤਾ ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਸ਼ਿਤਿਜ ਉਤਸਵ ਨੂੰ ਯੂਨੈਸਕੋ, ਸਾਇਨ, ਸੀਈਈ, ਮੇਕ ਇਨ ਇੰਡੀਆ ਆਦਿ ਤੋਂ ਸੁਰੱਖਿਆ ਪ੍ਰਾਪਤ ਹੈ ਇਹ ਉਪਲੱਬਧੀ ਸਾਡੇ ਸੀਨੀਅਰਾਂ, ਪ੍ਰਾਯੋਜਕਾਂ ਦੀ ਸਖ਼ਤ ਮਿਹਨਤ ਤੇ ਸਾਡੇ ਪ੍ਰੇਰਕ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਨਾਲ ਸੰਭਵ ਹੋਇਆ ਹੈ।

ਉਦਯੋਗਿਕ ਯਾਤਰਾ 2020-21: ਟਾਟਾ ਪ੍ਰੋਜੈਕਟ

ਮੁੰਬਈ ਦੇ ਪ੍ਰਸਿੱਧ ਟ੍ਰਾਂਸ ਹਾਰਬਰ ਿਕ ਪ੍ਰੋਜੈਕਟ (ਐਮਟੀਐਚਐਲ), ਜੋ 22 ਕਿ.ਮੀ. ਲੰਮਾ ਸਮੁੰਦਰੀ ਪੁਲ ਪ੍ਰੋਜੈਕਟ ਹੈ ਅਤੇ ਮੁੰਬਈ ਅਤੇ ਨਵੀ ਮੁੰਬਈ ਨੂੰ ਜੋੜਦਾ ਹੈ ਟਾਟਾ ਪ੍ਰੋਜੈਕਟਸ ਲਿਮਟਿਡ ਨੇ ਵਿਦਿਆਰਥੀਆਂ ਨੂੰ ਵਰਚੁਅਲ ਟੂਰ ਰਾਹੀਂ ਐਮਟੀਐਚਐਲ ਪ੍ਰੋਜੈਕਟ ’ਚ ਨਿਰਮਾਣ ਗਤੀਵਿਧੀਆਂ ਜਿਵੇਂ ਕਿ ਮੁੱਖ ਇੰਜੀਨੀਅਰਿੰਗ ਸਹੂਲਤਾਂ, ਪ੍ਰੋਜੈਕਟ ਕਾਰਜ ਯੋਜਨਾ ਪ੍ਰਣਾਲੀ, ਨਿਰਮਾਣ ਪ੍ਰਣਾਲੀ, ਪ੍ਰੋਜੈਕਟ ਨਾਲ ਸਬੰਧਤ ਨਵੀਨ ਸੋਚ ਤੇ ਇੰਜੀਨੀਅਰਿੰਗ ਕਾਰਜ ਦੇ ਹਰ ਪੱਖ ਵਰਗੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ਨਾਲ ਰੂਬਰੂ ਕਰਵਾਇਆ

ਵਰਚੁਅਲ ਪ੍ਰਦਰਸ਼ਨੀ:

ਪਹਿਲੀ ਵਾਰ, ਮਹਾਂਮਾਰੀ ਕਾਰਨ ਸ਼ਿਤਿਜ 2021 ਨੇ ਵਰਚੁਅਲ (ਆਨਲਾਈਨ) ਪ੍ਰਦਰਸ਼ਨੀਆਂ ਕਰਵਾਈਆਂ।
ਆਇਰਨ ਮੈਨ ਅਤੇ ਸਟਾਰ ਵਾਰਸ ਵਰਗੀਆਂ ਫਿਲਮਾਂ ਵੇਖ ਕੇ, ਇਨਸਾਨ ਫਲੋਟਿੰਗ, ਐਨੀਮੇਟੇਡ ਉਤਪਾਦ ਬਣਾਉਣ ਲਈ ਕਦਮ ਉਠਾ ਰਹੇ ਹਨ, ਜਿਨ੍ਹਾਂ ਨਾਲ ਤੁਸੀਂ ਅਸਲ ’ਚ ਹੋਲੋਗ੍ਰਾਮ ਦੇ ਰੂਪ ’ਚ ਇੰਟਰੈਕਟ ਕਰ ਸਕਦੇ ਹੋ ਇਵੈਂਟ ਇੰਚਾਰਜ ਨੇ ਦੱਸਿਆ ਕਿ ਸ਼ਿਤਿਜ ’ਚ ਅਸੀਂ ਪੂਰੇ ਜੋਸ਼ ਨਾਲ 3ਡੀ ਹੋਲੋਗ੍ਰਾਮ ਤਕਨੀਕ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਹੋਰ ਪ੍ਰਦਰਸ਼ਨੀਆਂ ’ਚ ਬਾਇਓਨਿਕ ਬਰਡ, ਬ੍ਰੇਨ ਕੰਪਿਊਟਿੰਗ ਇੰਟਰਫੇਸ, ਸਿਰੇਨਾ ਟੈਕਨਾਲੋਜਿਜ ਸ਼ਾਮਲ ਸਨ।

ਇਸ ਤਰ੍ਹਾਂ ਪਿਛਲੇ ਵਰ੍ਹੇ ਕਰਵਾਇਆ ਸ਼ਿਤਿਜ ਬਹੁਤ ਹੀ ਯਾਦਗਾਰ ਪਲਾਂ ਨਾਲ ਭਰਿਆ ਹੋਇਆ ਸੀ, ਉਨ੍ਹਾਂ ’ਚੋਂ ਸਟੈਂਡ-ਅਪ ਨਾਈਟ ਵੀ ਇੱਕ ਸੀ ਜਿਸ ’ਚ ਸੀਨੀਅਰ ਕਾਮੇਡੀਅਨ ਸ੍ਰੀ ਸੁਮਿਤ ਆਨੰਦ ਅਤੇ ਸ੍ਰੀ ਕੁਮਾਰ ਵਰੁਣ ਨੇ ਆਪਣੀ ਵਿਅੰਗਆਤਮਕਤਾ ਨਾਲ ਸਭ ਨੂੰ ਖੂਬ ਕੀਲਿਆ ਇਸ ਤਰ੍ਹਾਂ ਇਹ ਯਾਦਗਾਰ ਪਲ ਦਰਸ਼ਕਾਂ ਦੇ ਦਿਲ ਦੀ ਡੂੰਘਾਈ ਤੱਕ ਜੁੜ ਗਏ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਰਾਸ਼ਟਰੀ ਸਮਾਚਾਰ ਪੱਤਰ ਸੱਚ ਕਹੂੰ (Sach Kahoon Newspaper) ਇਸ ਇਵੈਂਟ ’ਚ ਮੀਡੀਆ ਪਾਰਟਨਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ