ਮੈਂ ਅਜੇ ਵਿਰਾਟ ਤੋਂ ਕਾਫ਼ੀ ਪਿੱਛੇ ਹਾਂ : ਬਾਬਰ

0
Kohli said Batting at number four proved to be wrong

ਮੈਂ ਅਜੇ ਵਿਰਾਟ ਤੋਂ ਕਾਫ਼ੀ ਪਿੱਛੇ ਹਾਂ : ਬਾਬਰ

ਨਵੀਂ ਦਿੱਲੀ। ਪਾਕਿਸਤਾਨ ਦੀ ਵਨਡੇ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਆਪਣੀ ਤੁਲਨਾ ਬਾਰੇ ਕਿਹਾ ਕਿ ਵਿਰਾਟ ਵਿਸ਼ਵ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਹੈ ਅਤੇ ਉਹ ਵਿਰਾਟ ਤੋਂ ਕਾਫ਼ੀ ਪਿੱਛੇ ਹੈ। ਬਾਬਰ ਅਤੇ ਵਿਰਾਟ ਦੀ ਲਗਾਤਾਰ ਤੁਲਨਾ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ-ਹੱਕ ਨੇ ਕਿਹਾ ਕਿ ਬਾਬਰ ਵਿਰਾਟ, ਸਟੀਵਨ ਸਮਿਥ ਅਤੇ ਜੋ ਰੂਟ ਵਰਗੇ ਬੱਲੇਬਾਜ਼ਾਂ ਦੇ ਨੇੜੇ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।