Breaking News

ਜਾਂਚ ਦੇ ਘੇਰੇ ‘ਚ ਦਾਲਾਂ ਦਾ ਆਯਾਤ

  • ਸਰਗਰਮੀ ਨਾਲ ਕਾਰਜ ‘ਚ ਜੁਟੀਆਂ ਜਾਂਚ ਏਜੰਸੀਆਂ
  • ਮਕਸਦ ਦਾਲਾਂ ਦੀ ਕਾਲਾਬਾਜ਼ਾਰੀ ਰੋਕਣਾ

ਨਵੀਂ ਦਿੱਲੀ। ਦਾਲਾਂ ਦਾ ਆਯਾਤ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਜਾਂਚ ਦੇ ਘੇਰੇ ‘ਚ ਹਨ। ਦੱਸਿਆ ਜਾ ਰਿਹਾ; ਹੈ ਕਿ ਇਸ ਦਾ ਮਕਸਦ ਜਿਣਸ ਦੀਆਂ ਕੀਮਤਾਂ ‘ਚ ਤੇਜ਼ੀ ਲਈ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਤੇ ਗੰਢਤੁੱਪ ‘ਤੇ ਰੋਕ ਲਾਉਣੀ ਹੈ।
ਖੁਫ਼ੀਆ ਬਿਓਰੋ ਤੇ ਮਾਲੀਆ ਖੁਫ਼ੀਆ ਡਾਇਰੈਕਟੋਰੇਟ ਨੇ ਵਪਾਰੀਆਂ ਤੇ ਜਮ੍ਹਾਂਖੋਰਾਂ ਦੁਆਰਾ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ ਅਗਾਹ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ ‘ਚ ਲਗਭਗ 55 ਲੱਖ ਟਨ ਦਾਲ ਦਾ ਆਯਾਤ ਕੀਤਾ ਗਿਆ ਜਿਸ ‘ਚ ਦਾਲਾਂ ਦੀ ਵੱਡੀ ਮਾਤਰਾ ‘ਚ ਨਿੱਜੀ ਵਪਾਰੀਆਂ ਜ਼ਰੀਏ ਆਯਾਤ ਕੀਤਾ ਗਿਆ ਸੀ।
ਜਾਣਕਾਰੀ ਇਹ ਹੈ ਕਿ ਦਾਲ ਦੀ ਖੁਦਰਾ ਕੀਮਤ ਵਧ ਕੇ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸਪਾਸ ਪੁੱਜਣ ਦਰਮਿਆਨ ਇਹ ਕਦਮ ਚੁੱਕਿਆ ਗਿਆ ਹੈ। ਉਧਰ ਵੱਖ-ਵੱਖ ਕੇਂਦਰੀ ਏਜੰਸੀਆਂ ਤੇ ਆਮਦਨ ਕਰ ਵਿਭਾਗ ਜਮ੍ਹਾਖੋਰੀ ਰੋਕਣ ਲਈ ਪਿਤਲੇ ਕੁਝ ਸਮੇਂ ਤੋਂ ਸਰਗਰਮੀ ਵਿਖਾਉਂਦਿਆਂ ਛਾਪੇ ਮਾਰਨ ਦੀ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਮਹੀਨਿਆਂ ‘ਚ ਤਕਰੀਬਨ 14,000 ਛਾਪੇ ਮਾਰੇ ਗਏ ਤੇ 1.33 ਲੱਖ ਟਨ ਦਾਲ ਜ਼ਬਤ ਕੀਤੀ ਗਈ।

ਪ੍ਰਸਿੱਧ ਖਬਰਾਂ

To Top