Breaking News

ਕੈਪਟਨ ਦੇ ਰਾਜ ‘ਚ ਬਾਦਲ-ਪਰਿਵਾਰ ਦਾ ਟਰਾਂਸਪੋਰਟ ਮਾਫ਼ੀਆ ਕਰ ਰਿਹੈ ਜਿਉਂ ਦਾ ਤਿਉਂ ਕੰਮ

In Captain's rule, Badal-family transport is being mafia, as the work has been done

ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਲਗਾਇਆ ਗੰਭੀਰ ਦੋਸ਼, ਦੋਹੇ ਮਿਲ ਕੇ ਕਰ ਰਹੇ ਹਨ ਕੰਮ

ਨਿਯਮਾਂ ਨੂੰ ਛਿੱਕੇ ਟੰਗ ਕੇ ਦਿੱਲੀ ਏਅਰਪੋਰਟ ਤੱਕ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ ਲਗਾ ਰਹੀਆਂ ਹਨ ਖਜਾਨੇ ਨੂੰ ਕਰੋੜਾਂ ਦਾ ਚੂਨਾ

ਚੰਡੀਗੜ ਕੌਮੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੱਕ ਪੰਜਾਬ ਦੀਆਂ ਬੱਸਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਬਾਦਲ ਪਰਿਵਾਰ ਕੰਟਰੈਕਟ ਕੈਰੇਜ ‘ਚ ਸਟੇਜ ਕੈਰੇਜ ਪਰਮਿਟ ਵਾਂਗ ਬੱਸਾਂ ਚਲਾ ਰਹੇ ਹਨ। ਇਹ ਗੈਰ ਕਾਨੂੰਨੀ ਕੰਮ ਪੰਜਾਬ ਸਰਕਾਰ ਦੀ ਵਿਸ਼ੇਸ਼ ਮਿਹਰਬਾਨੀ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ‘ਆਪ’ ਨੇ ਸਟੇਜ ਕੈਰੇਜ ਪਰਮਿਟ ‘ਤੇ ਦਿੱਲੀ ਦੇ ਅੰਤਰਰਾਜੀ ਬੱਸ ਟਰਮੀਨਲ ਤੱਕ ਜਾਂਦੀਆਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਦੇ ਅੱਗੇ ਏਅਰਪੋਰਟ ਤੱਕ ਅੜਿੱਕਾ ਬਣੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਦਿੱਲੀ ਸਰਕਾਰ ਵੱਲੋਂ ਬਾਹਰੀ ਰਾਜਾਂ ਲਈ ਤਿਆਰ ਕੀਤੀ ਨਵੀਂ ਤਜਵੀਜ਼ ਬਾਰੇ ਵੀ ਜਾਣਕਾਰੀ ਦਿੱਤੀ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਨਿਯਮਾਂ-ਕਾਨੂੰਨਾਂ ਨੂੰ ਕਿੱਲੇ ਟੰਗ ਕੇ ਆਪਣੇ ਪਰਿਵਾਰਕ ਹਿੱਤਾਂ ਅਤੇ ਨਿੱਜੀ ਕਾਰੋਬਾਰੀ ਨੂੰ ਸਮੁੱਚੇ ਸਿਸਟਮ ‘ਤੇ ਅਮਰ ਵੇਲ ਵਾਂਗ ਫੈਲਾ ਦਿੱਤਾ। ਬੱਸ ਮਾਫ਼ੀਆ ਇਸ ਦੀ ਸਟੀਕ ਮਿਸਾਲ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੀ ਜਨਤਾ ਨੇ ਡੇਢ ਸਾਲ ਪਹਿਲਾਂ ਬਾਦਲ ਪਰਿਵਾਰ ਦਾ ਤਖ਼ਤਾ ਪਲਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਭਰੋਸਾ ਜਤਾਇਆ ਹੈ ਪਰੰਤੂ ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹਿਤ ਬਹਾਲ ਕਰਨ ਦੀ ਥਾਂ ਅੱਜ ਵੀ ਬਾਦਲ ਪਰਿਵਾਰ ਦੇ ਹਿਤ ਪੂਰ ਰਹੇ ਹਨ। ਇਸ ਦੀ ਸਟੀਕ ਮਿਸਾਲ ਵੀ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਤੱਕ ਚੱਲਦੀਆਂ ਪ੍ਰਾਈਵੇਟ ਬੱਸਾਂ ਹਨ, ਜਿੰਨਾ ਦੀ ਮਾਲਕੀ ‘ਤੇ ਬਾਦਲ ਪਰਿਵਾਰ ਦਾ ਏਕਾਧਿਕਾਰ ਹੈ।

ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਤੋਂ ਦਿੱਲੀ ਦੇ ਆਈਜੀਆਈ ਏਅਰਪੋਰਟ ਤੱਕ ਡੀਜ਼ਲ ਇੰਜਨ ਵਾਲੀਆਂ ਜਿੰਨੀਆਂ ਵੀ ਬੱਸਾਂ ਪਹੁੰਚ ਕਰ ਰਹੀਆਂ ਹਨ ਇਹ ਕੰਟਰੈਕਟ ਕੈਰੇਜ ਕੈਟਾਗਰੀ ਦੀ ਆੜ ‘ਚ ਜਾ ਰਹੀਆਂ ਹਨ, ਜਦੋਂਕਿ ਸਵਾਰੀਆਂ ਸਟੇਜ ਕੈਰੇਜ ਪਰਮਿਟ ਵਾਲੀ ਬੱਸ ਵਾਂਗ ਚੁੱਕ ਰਹੀਆਂ ਹਨ ਜੋ ਪੂਰੀ ਤਰਾਂ ਗੈਰ ਕਾਨੂੰਨੀ ਹੈ ਅਤੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਚਾਹੇ ਤਾਂ ਕਾਨੂੰਨੀ ਤੌਰ ‘ਤੇ ਸਵੇਰੇ ਹੀ ਬਾਦਲਾਂ ਦੀਆਂ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਕਰ ਸਕਦੀ ਹੈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੰਟਰੈਕਟ ਕੈਰੇਜ ਤਹਿਤ ਕੋਈ ਵੀ ਪ੍ਰਾਈਵੇਟ ਟਰੈਵਲ ਕੰਪਨੀ ਇੱਕ ਇੱਕ ਸਵਾਰੀ ਦੀ ਟਿਕਟ ਨਹੀਂ ਕੱਟ ਸਕਦੀ ਅਤੇ ਨਾ ਹੀ ਮੰਜ਼ਿਲ ਤੋਂ ਮੰਜ਼ਿਲ ਤੱਕ ਰਸਤੇ ‘ਚੋਂ ਕਿਸੇ ਸਵਾਰੀ ਨੂੰ ਚਾੜ ਸਕਦੀ ਹੈ ਅਤੇ ਨਾ ਹੀ ਉਤਾਰ ਸਕਦੀ ਹੈ। ਕੰਟਰੈਕਟ ਕੈਰੇਜ ਪਰਮਿਟ ਤਹਿਤ ਬੱਸ ਦੀ ਕਿਸੇ ਇੱਕ ਪਾਰਟੀ/ਕੰਪਨੀ ਜਾਂ ਸਮੂਹ ਵੱਲੋਂ ਇੱਕ ਮੁਸ਼ਤ ਬੁਕਿੰਗ ਹੁੰਦੀ ਹੈ, ਕੋਈ ਵੀ ਇਕੱਲੀ ਸਵਾਰੀ ਆਪਣੇ ਪੱਧਰ ‘ਤੇ ਟੁੱਟਵੀਂ ਟਿਕਟ ਨਹੀਂ ਕਟਾ ਸਕਦੀ। ਅਜਿਹਾ ਕਰਨਾ ਗੈਰ-ਕਾਨੂੰਨੀ ਹੈ, ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਦੇ ਇਸ ਬੱਸ ਮਾਫ਼ੀਆ ਨੂੰ ਨੱਥ ਪਾਵੇ ਤਾਂ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਨਾਲ ਨਾਲ ਲੋਕਾਂ ਦੀ ਲੁੱਟ ਬੰਦ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top