ਕੁੱਲ ਜਹਾਨ

ਦੁਬਈ ‘ਚ ਛੋਟਾ ਸ਼ਕੀਲ ਦਾ ਭਰਾ ਪੁਲਿਸ ਹਿਰਾਸਤ ‘ਚ

In Dubai, Shakeel's brother is in police custody

ਅਬੂ ਧਾਬੀ ਹਵਾਈ ਅੱਡੇ ਤੋਂ ਕੀਤਾ ਗਿਰ੍ਰਤਾਰ

ਮੁੰਬਈ। ਦੁਬਈ ਪੁਲਿਸ ਨੇ ਡਾਨ ਛੋਟਾ ਸ਼ਕੀਨ ਦੇ ਭਰਾ ਅਤੇ 1993 ‘ਚ ਮੁੰਬਈ ‘ਚ ਹੋਏ ਧਮਾਕਿਆਂ ਦੇ ਮਾਮਲੇ ‘ਚ ਆਰੋਪੀ ਅਨਵਰ ਬਾਬੂ ਸ਼ੇਖ ਨੂੰ ਹਿਰਾਸਤ ‘ਚ ਲਿਆ ਹੈ। ਅੱਤਵਾਦ ਰੋਕੂ ਦਸਤੇ (ਏਟੀਐਸ) ਸੂਤਰਾਂ ਨੇ ਐਤਵਾਰ ਨੂੰ ਇੱਥੇ ਇਸ ਖਬਰ ਦੀ ਪੁਸ਼ਟੀ ਕੀਤੀ। ਜਾਣਕਾਰੀ ਮੁਤਾਬਕ ਮੁੰਬਈ ਬੰਬ ਕਾਂਡ ਦੇ ਭਗੋੜੇ ਆਰੋਪੀ ਅਨਵਰ ਨੂੰ ਅਬੂ ਧਾਬੀ ਹਵਾਈ ਅੱਡੇ ਤੇ ਦੁਬਈ ਪੁਲਿਸ ਨੇ ਰੋਕਿਆ ਅਤੇ ਉਸ ਤੋਂ ਪੁੱਛ ਗਿੱਛ ਵੀ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਦੁਬਈ ਪੁਲਿਸ ਨੇ ਉਸ ਦਾ ਪਾਕਿਸਤਾਨੀ ਪਾਸਪੋਰਟ ਵੀ ਜਬਤ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਦਾਵਾ ਕੀਤਾ ਹੈ ਕਿ ਅਨਵਰ ਦਾ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਤੋਂ ਸਿੱਧਾ ਸਬੰਧ ਹੈ। ਏਟੀਐਸ ਅਧਿਕਾਰੀਆਂ ਦੇ ਮੁਤਾਬਕ ਅਨਵਰ ਨੂੰ ਟਾਡਾ ਕਾਨੂੰਨ ਦੇ ਤਹਿਤ ਭਗੌੜਾ ਆਰੋਪੀ ਘੋਸ਼ਿਤ ਕਰਦੇ ਹੋਏ ਉਸ ਦੇ ਖਿਲਾਫ਼ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top