ਹੁਣ ਹਰਿਆਣਾ ’ਚ ਨਿੱਜੀ ਨੌਕਰੀਆਂ ’ਚ ਨੌਜਵਾਨਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ

0
111
Manohar, Scheme, Sour, 50 Percent, Regulars, Regular, Illegal, Colony

ਮੁੱਖ ਮੰਤਰੀ ਮਨੋਹਰ ਲਾਲ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਜਾਰੀ ਕੀਤਾ

(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਦੇ ਮਕਸਦ ਨਾਲ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹੁਣ ਸੂਬੇ ’ਚ 15 ਜਨਵਰੀ 2022 ਤੋਂ ਨਿੱਜੀ ਖੇਤਰ ਦੀਆਂ ਨੌਕਰੀਆਂ ’ਚ ਵੀ ਰਾਖਵਾਂਕਰਨ ਨਿਯਮ ਲਾਗੂ ਹੋਣਗੇ ਰੁਜ਼ਗਾਰ ਐਕਟ ਲਾਗੂ ਹੋਣ ਤੋਂ ਬਾਅਦ ਨਿੱਜੀ ਸੈਕਟਰ ਦੀਆਂ ਕੰਪਨੀਆਂ ਲਈ 30 ਹਜ਼ਾਰ ਰੁਪਏ ਮਹੀਨੇ ਤੱਕ ਦੀਆਂ ਨੌਕਰੀਆਂ ’ਚ ਹਰਿਆਣਾ ਮੂਲ ਕੇ ਨਿਵਾਸੀ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਦੇਣਾ ਜ਼ਰੂਰ ਹੋ ਜਾਵੇਗਾ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਨੂੰ 2024 ਤੱਕ ‘ਬੇਰੁਜ਼ਗਾਰ ਮੁਕਤ ਰੁਜ਼ਗਾਰ ਯੁਕਤ’ ਬਣਾਉਣ ਦਾ ਟਾਰਗੇਟ ਹਾਸਲ ਕਰਨ ਲਈ ਇਸ ਐਕਟ ਨੂੰ ਬੇਹੱਦ ਅਹਿਮ ਦੱਸਿਆ ਹੈ।

ਨੋਟੀਫਿਕੇਸ਼ਨ ਜਾਰੀ ਕਰਨ ਮੌਕੇ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਸੂਬਾ ਹਰ ਸਮੇਂ ਉਨ੍ਹਾਂ ਖੜਾ ਹੈ ਤੇ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਲਗਾਤਾਰ ਯਕੀਨੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਨਿੱਜੀ ਸੈਕਟਰ ਦੀਆਂ ਨੌਕਰੀਆਂ ’ਚ ਰਾਖਵਾਂਕਰਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਇਸ ਵਾਅਦੇ ਨੂੰ ਸਿਰਫ਼ 2 ਸਾਨਾਂ ਅੰਦਰ ਹੀ ਪੂਰਾ ਕਰ ਦਿੱਤਾ ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਫਾਇਦਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ