ਭਾਰਤ ’ਚ ਕੋਰੋਨਾ ਦੀ ਸੁਨਾਮੀ, 4 ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ

0
1884

ਭਾਰਤ ’ਚ ਕੋਰੋਨਾ ਦੀ ਸੁਨਾਮੀ, 4 ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦਾ ਖੌਫਨਾਕ ਮੰਜਰ ਸਾਹਮਣੇ ਆ ਰਿਹਾ ਹੈ। ਪੀੜਤਾਂ ਦੀ ਗਿਣਤੀ ਹੁਣ ਚਾਰ ਲੱਖ ਤੋਂ ਪਾਰ ਚੁੱਕੀ ਹੈ। ਸਰਕਾਰ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 401, 993 ਨਵੇਂ ਕੋਰੋਨਾ ਕੇਸ ਆਏ ਅਤੇ 3523 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ 2 ਲੱਖ 99 ਹਜ਼ਾਰ 988 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ 3 ਲੱਖ 86 ਹਜ਼ਾਰ 452 ਨਵੇਂ ਕੇਸ ਆਏ ਸਨ। ਦੁਨੀਆਂ ਭਰ ਦੇ ਕਰੀਬ 40 ਫੀਸਦੀ ਮਾਮਲੇ ਹਰ ਦਿਨ ਭਾਰਤ ’ਚ ਹੀ ਦਰਜ਼ ਕੀਤੇ ਜਾ ਰਹੇ ਹਨ।

ਗੰਗਾ ਪ੍ਰਸਾਦ ਦੀ ਦਿੱਲੀ ਯਾਤਰਾ ਦਾ ਵਿਰੋਧ

ਸਿਕਿਮ ਰਾਜਭਵਨ ਨੇ ਰਾਜਪਾਲ ਗੰਗਾ ਪ੍ਰਸਾਦ ਤੇ ਉਸਦੀ ਪਤਨੀ ਦਾ ਕੋਰੋਨਾ ਵਾਇਰਸ ਦੇ ਇਲਾਜ ਲਈ ਦਿੱਲੀ ਰਵਾਨਾ ਹੋਣ ਦੀ ਖਬਰ ਦਾ ਵਿਰੋਧ ਕੀਤਾ ਹੈ। ਰਾਜਭਵਨ ਦੇ ਏਡੀਸੀ ਨੇ ਕੋਰੋਨਾ ਸੰਕਰਮਣ ਦੇ ਇਲਾਜ ਲਈ ਪ੍ਰਸਾਦ ਦੇ ਸਪਨਤਿਕ ਦਿੱਲੀ ਜਾਣ ਦੀ ਖਬਰ ਦਾ ਅੱਜ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਰਾਜਪਾਲ ਦੇ ਬਾਰੇ ’ਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਰਾਸਭਵਨ ਨੇ ਜਨਸੰਪਰਕ ਅਧਿਕਾਰੀ ਤੇ ਸਕੱਤਰ ਅਧਿਕਾਰਤ ਹੈ।

ਗੈਰ-ਰੇਲਵੇ ਮਰੀਜ਼ਾ ਦੀ ਕੋਵਿਡ ਜਾਂਚ ਅਤੇ ਹਸਪਤਾਲਾਂ ’ਚ ਭੋਜਨ ਦੀ ਕੀਮਤ ਮੁਆਫ

ਰੇਲਵੇ ਨੇ ਆਪਣੇ ਹਸਪਤਾਲਾਂ ’ਚ ਦਾਖਲ ਗੈਰ-ਰੇਲਵੇ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਕੋਵਿਡ-19 ਜਾਂਚ ਤੇ ਮੁਹੱਈਆ ਕਰਵਾਏ ਗਏ ਭੋਜਨ ਦੀ ਕੀਮਤ ਮੁਆਫ ਕਰਨ ਦਾ ਫੈਸਲਾ ਲਿਆ ਹੈ। ਰੇਲਵੇ ਬੋਰਡ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕੈਂਪਾਂ ਅਤੇ ਸਮੂਹਾਂ ’ਚ ਵੀ ਗੈਰ-ਰੇਲਵੇ ਮਰੀਜਾਂ ਲਈ ਆਰਟੀ-ਪੀਸੀਆਰ ਜਾਂਚ ਤੇ ਕੋਵਿਡ ਸਬੰਧੀ ਇਲਾਜ਼ ਦੌਰਾਨ ਮੁਹੱਈਆ ਕਰਵਾਏ ਗਏ ਭੋਜਨ ਦੀ ਕੀਮਤ ਨਹੀਂ ਲਈ ਜਾਵੇਗੀ। ਰੇਲਵੇ ਬੋਰਡ ਨੇ ਕਿਹਾ ਕਿ ਭਾਰਤੀ ਰੇਲਵੇ ਕੋਰੋਨਾ ਨਾਲ ਲੜਾਈ ’ਚ ਆਪਣੀ ਪੂਰੀ ਤਾਕਤ ਨਾਲ ਅੱਗੇ ਰਿਹਾ ਹੈ। ਰੇਲਵੇ ਨੇ ਅਰਥਵਿਵਸਥਾ ਨੂੰ ਬਣਾਉਣੀ ਰੱਖਣ ਲਈ ਵੱਖ-ਵੱਖ ਪਰਸਥਿਤੀਆਂ ’ਚ ਯਾਤਰੀ ਰੇਲ ਚਲਾਉਣ ਨਾਲ ਹੀ ਆਕਸੀਜਨ ਐਕਸਪ੍ਰੈਸ ਦੀ ਸਪਲਾਈ ਤੇ ਕੋਵਿਡ ਦੇਖਭਾਲ ਨੂੰ ਮੁਹੱਈਆ ਕਰਾਉਣ ਦੀਆਂ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।