Breaking News

ਮੱਧਪ੍ਰਦੇਸ਼ ‘ਚ ਦੋ ਔਰਤਾਂ ਸਮੇਤ 28 ਮੰਤਰੀਆਂ ਨੇ ਚੁੱਕੀ ਸਹੁੰ

In Madhya Pradesh, 28 ministers sworn in, including two women

ਭੋਪਾਲ। ਮੱਧਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਅੱਜ ਆਨੰਦੀਬੇਨ ਪਟੇਲ ਅੱਜ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ‘ਚ ਬਣੀ ਕਾਂਗਰਸ ਸਰਕਾਰ ਦੇ 28 ਮੰਤਰੀਆਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਸ੍ਰੀ ਮਤੀ ਪਟੇਲ ਨੇ ਰਾਜਭਵਨ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਡਾ ਗੋਵਿੰਦ ਸਿੰਘ, ਬਾਲਾ ਬੱਚਨ, ਸੱਜਨ ਸਿੰਘ ਵਰਮਾ, ਹੁਕਮ ਸਿੰਘ ਕਰਾੜਾ, ਡਾ ਵਿਜੇ ਲਕਸ਼ਮੀ ਸਾਧੌ, ਸਚਿਨ ਯਾਦਵ, ਤਰੂਣ ਭਨੋਤ, ਸੁਰੇਂਦਰ ਸਿੰਘ ਬਘੇਲ, ਜੀਤੂ ਪਟਵਾਰੀ, ਕਮਲੇਸ਼ਵਰ ਪਟੇਲ, ਲਖਨ ਘਨਘੋਰਿਆ, ਮਹੇਂਦਰ ਸਿੰਘ ਸਿਸੋਦਿਆ, ਪ੍ਰਦੁਮਨ ਸਿੰਘ ਤੋਮਰ, ਪੀਸੀ ਸ਼ਰਮਾ, ਉਮੰਗ ਸਿੰਘਾਰ, ਹਰਸ਼ ਯਾਦਵ, ਜੈਵਰਧਨ ਸਿੰਘ ਨੂੰ ਮੰਤਰੀ ਅਹੁਦੇ ਦੀ ਸਹੁੰ ਦਿਵਾਈ। ਰਾਜਪਾਲ ਨੇ ਪ੍ਰਭੁਰਾਮ ਚੌਧਰੀ, ਪ੍ਰਿਆਪਰਤ ਸਿੰਘ, ਸੁਖਦੇਵ ਪਾਂਸੇ, ਗੋਵਿੰਦ ਸਿੰਘ ਰਾਜਪੂਤ, ਸ੍ਰੀ ਮਤੀ ਇਮਰਤੀ ਦੇਵੀ, ਆਰਿਫ ਅਕੀਲ, ਬ੍ਰਜੇਂਦਰ ਸਿੰਘ ਰਾਠੌਰ, ਅੋਮਕਾਰ ਸਿੰਘ ਮਰਕਾਮ, ਪ੍ਰਦੀਪ ਜਾਇਸਵਾਲ, ਲਾਖਨ ਸਿੰਘ ਯਾਦਵ ਅਤੇ ਤੁਲਸੀਰਾਮ ਸਿਲਾਵਟ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਸ੍ਰੀ ਕਮਲਨਾਥ ਨੇ 17 ਦਸੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲਈ ਸੀ। ਅੱਜ ਕੁਲ 28 ਮੰਤਰੀਆਂ ਨੇ ਸਹੁੰ ਚੁੱਕੀ। ਇਸ ਪ੍ਰਕਾਸ ਹੁਣ ਪ੍ਰਦੇਸ਼ ਦੇ ਮੁੱਖਮੰਤਰੀ ਨੂੰ ਮਿਲਾਕੇ ਕੁਲ 29 ਮੰਤਰੀ ਹੋ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top