ਪੰਜਾਬ ’ਚ ਭਾਜਪਾ ਅੱਜ 70 ਉਮੀਦਵਾਰਾਂ ਦਾ ਕਰ ਸਕਦੀ ਹੈ ਐਲਾਨ

bjp, BJP Candidates

ਭਾਜਪਾ ਦੀ ਚੋਣ ਟਿਕਟਾਂ ਲਈ 4028 ਲੋਕਾਂ ਨੇ ਅਪਲਾਈ ਕੀਤਾ (BJP Candidates)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਭਾਜਪਾ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਇਸ ਲਈ ਸਾਰੀਆਂ ਤਿਆਰੀਆਂ ਲਗਭਗ ਕਰ ਲਈਆਂ ਗਈਆਂ ਹਨ। ਪਾਰਟੀ ਹਾਈਕਮਾਨ ਨਾਲ ਚਰਚ ਕਰਨ ਤੋਂ ਬਾਅਦ ਸੂਚੀ ਨੂੰ ਫਾਈਨਲ ਰੂਪ ਦੇਣ ਲਈ ਅੱਜ ਦਿੱਲੀ ’ਚ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਰੱਖੀ ਗਈ ਹੈ।

ਇਸ ’ਚ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਲੀਡਰਸ਼ਿਪ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਅਗਵਾਈ ’ਚ ਬੈਠਕ ’ਚ ਸ਼ਾਮਲ ਹੋਵੇਗੀ। 4020 ਆਵੇਦਨਾਂ ’ਤੇ ਚਰਚਾ ਕਰਨ ਤੋਂ ਬਾਅਦ ਫਾਈਨਲ ਸੂਚੀ ਬਣੇਗੀ। ਅੱਜ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਭਾਜਪਾ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਭਾਜਪਾ ਆਪਣੇ ਦਮ ’ਤੇ ਚੋਣ ਲੜ ਰਹੀ ਹੈ। ਹਾਲਾਂਕਿ ਇਸ ਵਾਰ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਜ਼ਰੂਰ ਮਿਲੇਗਾ।

ਪੰਜਾਬ ਵਿੱਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਆ ਰਹੀ ਹੈ। ਇਸ ਵਿਚ ਸੀਟਾਂ ਦੀ ਵੰਡ ਵੀ ਇਸੇ ਤਰ੍ਹਾਂ ਕੀਤੀ ਗਈ ਹੈ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 5 ਸੀਟਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਭਾਜਪਾ 70 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ ਤੇ ਬਾਕੀ 42 ਸੀਟਾਂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਲਈ ਛੱਡੀਆਂ ਗਈਆਂ ਹਨ।

ਚੋਣ ਟਿਕਟਾਂ ਲਈ 4028 ਲੋਕਾਂ ਨੇ ਅਪਲਾਈ ਕੀਤਾ

ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਵਿੱਚ ਭਜਰਪਾ ਦਾ ਵਿਰੋਧ ਆਪਣੇ ਸਿਖਰ ‘ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਨਾਲ ਭੱਜਣ ਤੋਂ ਗੁਰੇਜ਼ ਕਰ ਰਿਹਾ ਸੀ, ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਨਾ ਕਰਨਾ ਪਵੇ। ਪਰ ਜਦੋਂ ਕਿਸਾਨ ਅੰਦੋਲਨ ਖ਼ਤਮ ਹੋਇਆ ਤਾਂ ਪੰਜਾਬ ਵਿੱਚ ਭਾਜਪਾ ਦੀ ਹਾਲਤ ਵੀ ਸੁਧਰ ਗਈ। ਇਹ ਸਹੀ ਸਥਿਤੀ ਦਾ ਨਤੀਜਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਚੋਣ ਟਿਕਟ ਲਈ 4028 ਲੋਕਾਂ ਨੇ ਅਪਲਾਈ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ