ਪੰਜਾਬ

’84 ਵੇਲੇ ਸੁਖਬੀਰ ਬਾਦਲ ਪੋਨੀ ਕਰਕੇ ਅਮਰੀਕਾ ‘ਚ ਘੁੰਮਦੇ ਰਹੇ :?ਭਗਵੰਤ ਮਾਨ

In the '84, Sukhbir Badal was roaming in the US: 'Bhagwant Mann?'

ਸੰਗਰੂਰ | ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ ਇੱਕ ਵੈਬਸਾਈਟ ਅਨੁਸਾਰ ਭਗਵੰਤ ਮਾਨ ਨੇ ਕਿਹਾ ਕਿ 1984 ਸਿੱਖ ਕਤਲੇਆਮ ‘ਤੇ ਅਕਾਲੀ ਦਲ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਉਨ੍ਹਾਂ ਕਿਹਾ ਕਿ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਹਨ ਜੋ ਹਮੇਸ਼ਾ ਲੋਕਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਲਈ ਕਹਿੰਦੇ ਹਨ ਪਰ ਆਪ ਕਦੇ ਵੀ ਕੁਰਬਾਨੀ ਨਹੀਂ ਦਿੰਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਮੁਤਾਬਕ ਜਦ ਪੰਜਾਬ ਦੇ ਹਾਲਾਤ ਖ਼ਰਾਬ ਹੋਏ ਤਾਂ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜ ਗਏ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਨੇ ਉੱਥੇ ਕਿਹੜੀ ਪੜ੍ਹਾਈ ਕੀਤੀ, ਇਸ ਦਾ ਕਦੇ ਜ਼ਿਕਰ ਵੀ ਨਹੀਂ ਕੀਤਾ ਸਗੋਂ ਉਹ ਪੋਨੀ ਕਰ ਐੱਲਏ ਦੇ ਕਲੱਬਾਂ ‘ਚ ਨੱਚ ਰਹੇ ਸੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਚੁਰਾਸੀ ਵਾਲੇ ਕੇਸ ਲੜੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਸਹੀ ਸਮੇਂ ਸਾਡਾ ਸਾਥ ਦੇ ਦਿੰਦਾ ਤਾਂ ਇਹ ਕੇਸ ਹੋਰ ਵੀ ਮਜ਼ਬੂਤੀ ਨਾਲ ਲੜੇ ਜਾਂਦੇ ਸ੍ਰ. ਮਾਨ ਨੇ ਕਿਹਾ ਕਿ ਮੁਖ਼ਤਿਆਰ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦਾ ਮੁਲਾਜ਼ਮ ਹੈ ਤੇ ਉਸ ਨੇ ਕਮਲ ਨਾਥ ਵੱਲੋਂ ਭੀੜ ਨੂੰ ਸਿੱਖਾਂ ਦਾ ਕਤਲ ਕਰਨ ਲਈ ਉਕਸਾਉਂਦਿਆਂ ਦੇਖਿਆ ਹੈ, ਪਰ ਅਕਾਲੀ ਦਲ ਨੇ ਉਸ ਦੀ ਗਵਾਹੀ ਹੀ ਨਹੀਂ ਹੋਣ ਦਿੱਤੀ ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top