ਪਹਿਲੇ ਇੱਕ ਰੋਜ਼ਾ ਮੈਚ ’ਚ ਇੰਗਲੈਂਡ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

ਤਿੰਨ ਮੈਚਾਂ ਦੀ ਲੜੀ ’ਚ ਇੰਗਲੈਂਡ ਨੇ 1-0 ਦਾ ਵਾਧਾ ਬਣਾਇਆ

ਕਾਰਡਿਫ। ਤੇਜ਼ ਗੇਂਦਬਾਜ਼ ਸਾਕਿਬ ਮੁਹੰਮਦ (42 ਦੌੜਾਂ ’ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ (ਨਾਬਾਦ 68) ਤੇ ਜੈਕ ਕ੍ਰਾਉਲੀ (ਨਾਬਾਦ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਇੱਕ ਰੋਜ਼ਾ ਮੈਚ ’ਚ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦਾ ਵਾਧਾ ਬਣਾ ਲਿਆ ਪਾਕਿਸਤਾਨ ਦੀ ਟੀਮ ਸਾਕਿਬ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ 35.2 ਓਵਰਾਂ ’ਚ ਸਿਰਫ਼ 141 ਦੌੜਾਂ ’ਤੇ ਢੇਰ ਹੋ ਗਈ ਪਾਕਿਸਤਾਨ ਲਈ ਓਪਨਰ ਫ਼ਖਰ ਜਮਾਨ ਨੇ ਸਭ ਤੋਂ ਵੱਧ 47 ਤੇ ਸ਼ਾਦਾਬ ਖਾਨ ਨੇ 30 ਦੌੜਾਂ ਬਣਾਈਆਂ ਇੰਗਲੈਂਡ ਵੱਲੋਂ ਸਾਕਿਬ ਦੀਆਂ ਚਾਰ ਵਿਕਟਾਂ ਤੋਂ ਇਲਾਵਾ ਕ੍ਰੈਗ ਓਵਰਟਨ ਤੇ ਮੈਥਿਉ ਪਾਕਿਸਤਾਨਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।