Breaking News

ਅਗਵਾ ਕਾਂਡ ‘ਚ ਅਕਾਲੀ ਉਮੀਦਵਾਰ ‘ਤੇ ਸਾਥੀਆਂ ਸਮੇਤ ਪਰਚਾ ਦਰਜ 

In the kidnapping case, along with the crew on the Akali candidate,

ਭਦੌੜ | ਕੋਠੇ ਬਾਬਾ ਮਲਕੀਤ ਸਿੰਘ ਪੰਚਾਇਤ ਲਈ ਸਰਪੰਚੀ ਦੇ ਕਾਂਗਰਸੀ ਉਮੀਦਵਾਰ ਹਰਪ੍ਰੀਤ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਹਰਦਮ ਸਿੰਘ ਦਮਨ, ਮੱਖਣ ਸਿੰਘ, ਅਤੇ ਨੈਬ ਸਿੰਘ ਪੱਖੋਕੇ ‘ਤੇ ਭਦੌੜ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਇਸ ਸਬੰਧੀ ਥਾਣਾ ਭਦੌੜ ਦੇ ਐਸ.ਐਚ.ਓ.ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ‘ਤੇ ਧਾਰਾ 342,171(ਐਫ)34  ਆਈ ਪੀ ਸੀ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਬੀਤੀ 19 ਦਸੰਬਰ ਨੂੰ ਕਾਗਜ਼ ਭਰਨ ਦਾ ਆਖਰੀ ਦਿਨ ਸੀ ਅਤੇ ਉਸ ਦਿਨ ਅਕਾਲੀ ਉਮੀਦਵਾਰ ਹਰਦਮ ਸਿੰਘ ਦਮਨ ਅਤੇ ਉਸ ਦੇ ਸਾਥੀਆਂ ਨੇ ਆਲਟੋ ਕਾਰ ਰਾਹੀਂ ਕਾਂਗਰਸੀ ਉਮੀਦਵਾਰ ਵਜੋਂ ਕਾਗਜ਼ ਭਰਨ ਦੀ ਤਿਆਰੀ ਕਰ ਰਹੇ ਹਰਪ੍ਰੀਤ ਸਿੰਘ ਨੂੰ ਅਗਵਾ ਕਰ ਲਿਆ ਸੀ ਜਿਸ ਕਰਕੇ ਭਦੌੜ ਦੇ ਕਾਂਗਰਸੀਆਂ ਨੂੰ ਹਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਕਾਗ਼ਜ਼ ਦਾਖਲ ਕਰਵਾਉਣੇ ਪਏ ਸਨ ਉਸ ਉਪਰੰਤ ਕਾਂਗਰਸੀਆਂ ਨੇ ਅਗਵਾਕਾਰਾਂ ‘ਤੇ ਕਾਰਵਾਈ ਦੀ ਜ਼ੋਰਦਾਰ ਮੰਗ ਕੀਤੀ ਸੀ ਅਤੇ ਹਰਪ੍ਰੀਤ ਦੇ ਭਰਾ ਜਸਪ੍ਰੀਤ ਸਿੰਘ ਨੇ ਅਗਵਾਕਾਰਾਂ ‘ਤੇ ਰਿਪੋਰਟ ਦਰਜ ਕਰਵਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ  ਜਿਸ ਉਪਰੰਤ ਅੱਜ ਪੁਲਿਸ ਨੂੰ ਅਗਵਾਕਾਰਾਂ ‘ਤੇ ਪਰਚਾ ਕਰਨਾ ਪਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top