ਪੰਜਾਬ

ਨਿਊ ਡਕਾਲਾ ‘ਚ ਸਰਪੰਚੀ ਉਮੀਦਵਾਰ ਹਰਮੇਲ ਸਿੰਘ ਦਾ ਚੋਣ ਪ੍ਰਚਾਰ ਸਿਖਰਾਂ ‘ਤੇ

In the New Dakala, Sarpanchi candidate Harmail Singh's election campaign is on top of the list

ਪਿੰਡ ਵਾਸੀਆਂ ਨੇ ਹਰਮੇਲ ਸਿੰਘ ਨੂੰ ਲੱਡੂਆਂ ਨਾਲ ਤੋਲਿਆ

ਡਕਾਲਾ। ਹਲਕਾ ਸਮਾਣਾ ਦੇ ਪਿੰਡ ਨਿਊ ਡਕਾਲਾ ਵਿਖੇ ਪੰਚਾਇਤੀ ਚੋਣਾਂ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਇਸ ਪਿੰਡ ‘ਚ ਹਰਮੇਲ ਸਿੰਘ ਸਰਪੰਚੀ ਉਮੀਦਵਾਰ ਦਾ ਚੋਣ ਪ੍ਰਚਾਰ ਸਿਖਰਾਂ ‘ਤੇ ਹੈ ਇਸ ਪਿੰਡ ਦੇ ਵੱਡੀ ਗਿਣਤੀ ਦੇ ਵੋਟਰਾਂ ਵੱਲੋਂ ਅੱਜ ਆਪਣੇ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ ਗਿਆ ਹੈ ਤੇ ਇਨ੍ਹਾਂ ਦਾ ਬਹੁਤ ਜ਼ਿਆਦਾ ਮਾਣ ਸਤਿਕਾਰ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਹਰਮੇਲ ਸਿੰਘ ਇੱਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਦੀ ਨਿਹਸਵਾਰਥ ਭਾਵਨਾ ਨਾਲ ਸੇਵਾ ਕਰਨ ਵਾਲਾ ਇਨਸਾਨ ਹੈ ਇਸ ਲਈ ਇਨ੍ਹਾਂ ਨੂੰ ਅਸੀਂ ਵੱਡੇ ਬਹੁਮਤ ਨਾਲ ਜਿਤਾਵਾਂਗੇ। ਇਸ ਮੌਕੇ ਹਰਮੇਲ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕ ਮੈਨੂੰ 30 ਦਸੰਬਰ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾ ‘ਤੇ ਮੋਹਰਾਂ ਲਾ ਕੇ ਕਾਬਯਾਬ ਬਣਾਉਣ, ਮੈ ਪਿੰਡ ‘ਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿਆਂਗਾ ਅਤੇ ਸਭ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ।
੍ਵ੍ਵ੍ਵਇਸ ਮੌਕੇ ਮਨਜੀਤ ਕੌਰ ਸਰਪੰਚ ਪਤਨੀ ਮਲਕੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕ੍ਰਿਤਪਾਲ  ਸਿੰਘ ਨੰਬਰਦਾਰ, ਬਲਬੀਰ ਸਿੰਘ ਨੰਬਰਦਾਰ, ਪ੍ਰਮਜੀਤ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਰਾਮ ਸਿੰਘ, ਦਿਲਬਾਗ ਸਿੰਘ, ਆਸ਼ੂ, ਮਲਕੀਤ ਕਾਰੀ, ਕਰਮ ਸਿੰਘ, ਪਾਲਾ ਸਿੰਘ, ਨਿਸ਼ਾਨ ਸਿੰਘ ਆਗੂ ਕਿਸਾਨ ਯੂਨੀਆਨ, ਸਤਗੁਰ ਸਿੰਘ, ਬਬਲੀ ਬਾਬਾ, ਹਰਦੇਵ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਦੀ ਗਿਣਤੀ ‘ਚ ਲੋਕ ਮੌਜ਼ੂਦ ਸਨ। Campaign

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top