Breaking News

ਭਰਾ ਦੀ ਮੌਤ ਦੇ ਗਮ ‘ਚ ਭਰਾ ਨੇ ਬਲਦੀ ਚਿਤਾ ‘ਚ ਛਾਲ ਮਾਰੀ

 Sorrow, Brother Death,  Jumped, Burning chita

ਅੱਧ ਨਾਲੋਂ ਜ਼ਿਆਦਾ ਸਰੀਰ ਝੁਲਸਿਆ, ਹਾਲਤ ਗੰਭੀਰ

ਸਤਪਾਲ ਥਿੰਦ
ਫਿਰੋਜ਼ਪੁਰ, 7 ਜਨਵਰੀ
ਕਸਬਾ ਜ਼ੀਰਾ ਦੇ ਸ਼ਮਸ਼ਾਨਘਾਟ ਵਿੱਚ ਇੱਕ ਭਰਾ ਦੇ ਅੰਤਿਮ ਸਸਕਾਰ ਮੌਕੇ ਸਦਮੇ ‘ਚ ਦੂਜੇ ਭਰਾ ਨੇ ਬਲਦੀ ਚਿਤਾ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ  ਜਿਸ ਕਾਰਨ ਨੌਜਵਾਨ ਦਾ 60 ਫੀਸਦੀ ਸਰੀਰ ਝੁਲਸ ਗਿਆ, ਜਿਸ ਨੂੰ ਜ਼ੀਰਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਨੇ ਡਾਕਟਰਾਂ ਨੇ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ

ਜਾਣਕਾਰੀ ਅਨੁਸਾਰ ਨੌਜਵਾਨ ਸੇਵਕ ਸਿੰਘ ਪੁੱਤਰ ਗੋਖ਼ਾ ਸਿੰਘ ਵਾਸੀ ਬਸਤੀ ਸ਼ਮਸ਼ਦੀਨ ਮੱਲੋ ਕੇ ਰੋਡ ਜ਼ੀਰਾ ਦੇ ਭਰਾ ਮੰਗਾ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸਸਕਾਰ ਜ਼ੀਰਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾ ਰਿਹਾ ਸੀ ਮੰਗਾ ਸਿੰਘ ਦੇ ਸਸਕਾਰ ਦੌਰਾਨ  ਸੇਵਕ ਸਿੰਘ ਨੇ ਮੰਗਾ ਸਿੰਘ ਦੀ ਚਿਤਾ ਨੂੰ ਅਗਨੀ ਭੇਂਟ ਕਰਨ ਤੋਂ ਬਾਅਦ ਗਹਿਰੇ ਸਦਮੇ ਕਾਰਨ ਬਲਦੀ ਚਿਤਾ ਵਿੱਚ ਛਾਲ ਮਾਰ ਦਿੱਤੀ

ਮੌਕੇ ‘ਤੇ ਖੜ੍ਹੇ ਲੋਕਾਂ ਨੇ ਜਲਦੀ ਨਾਲ ਉਸ ਨੂੰ ਅੱਗ ‘ਚੋਂ ਬਾਹਰ ਕੱਢਿਆ ਅੱਗ ਲੱਗਣ ਕਾਰਨ ਉਸਦਾ ਅੱਧੇ ਨਾਲੋਂ ਜ਼ਿਆਦਾ ਸਰੀਰ ਝੁਲਸ ਗਿਆ ਸੀ ਤਾਂ ਲੋਕਾਂ ਵੱਲਂੋ  ਉਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top