Breaking News

ਕੌਮੀ ਮਾਰਗਾਂ ਦਾ ਉਦਘਾਟਨ : ਸੂਬਾ ਸਰਕਾਰ ਨੇ ਸੁੱਟੀ ਕੇਂਦਰ ਸਰਕਾਰ ਦੇ ਪਾਲੇ ‘ਚ ਗੇਂਦ

Inauguration, National, Highways, State, Government, Thrown, Ball, Central, Backyard

ਸੱਦਾ ਪੱਤਰ ‘ਤੇ ਭਖ ਗਈ ਰਾਜਨੀਤੀ, ਬਾਦਲਾਂ ਨੂੰ ਨਹੀਂ ਜਾਣਗੇ ਸੱਦਾ ਪੱਤਰ

ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਲਈ ਚੁਨਿੰਦਾ ਲੋਕਾਂ ਨੂੰ ਜਾਣਗੇ ਸੱਦਾ ਪੱਤਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਰੱਖਣ ਕਾਰਨ ਨਰਾਜ਼ ਹੋਈ ਸੂਬਾ ਸਰਕਾਰ

ਅਸ਼ਵਨੀ ਚਾਵਲਾ, ਚੰਡੀਗੜ੍ਹ

ਬਠਿੰਡਾ ਵਿਖੇ ਕੌਮੀ ਮਾਰਗਾਂ ਦੇ ਉਦਘਾਟਨ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਹੀ ਆਪਸੀ ਜੰਗ ਛਿੜ ਗਈ ਹੈ। ਸੂਬਾ ਸਰਕਾਰ ਇਸ ਸਮਾਗਮ ਲਈ ਸੁਖਬੀਰ ਬਾਦਲ ਜਾਂ ਫਿਰ ਪਰਕਾਸ਼ ਸਿੰਘ ਬਾਦਲ ਨੂੰ ਸੱਦਾ ਪੱਤਰ ਨਹੀਂ ਭੇਜੇਗੀ, ਜਿਸ ਪਿੱਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਸਿਆਸੀ ਰੈਲੀ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਰੈਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਸੰਬੋਧਨ ਕਰਵਾਉਂਦੇ ਹੋਏ ਸੂਬਾ ਸਰਕਾਰ ਤੇ ਕਾਂਗਰਸ ‘ਤੇ ਹਮਲਾ ਬੋਲਣ ਦੀ ਤਿਆਰੀ ਕਰ ਲਈ ਹੈ। ਨਿਤਿਨ ਗਡਕਰੀ ਸਰਕਾਰੀ ਸਮਾਗਮ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਭਾਗ ਲੈਣ ਲਈ ਜਾਣਗੇ, ਜਿਹੜੀ ਕਿ ਸੂਬਾ ਸਰਕਾਰ ਨੂੰ ਪਰੇਸ਼ਾਨ ਕਰ ਰਹੀਂ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਤੋਂ ਜੀਰਕਪੁਰ ਤੇ ਬਠਿੰਡਾ ਤੋਂ ਅੰਮ੍ਰਿਤਸਰ ਕੌਮੀ ਮਾਰਗ ਦਾ ਉਦਘਾਟਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਹਿਲਾਂ 10 ਮਈ ਨੂੰ ਕਰਨਾ ਸੀ, ਜਿਸ ਨੂੰ ਕਿ ਬਾਅਦ ਵਿੱਚ 14 ਮਈ ਨੂੰ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top