ਪੰਜਾਬ

102 ਸਾਲ ਦੀ ਕਰਤਾਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Incarnates, Donation, Medical

ਧੀਆਂ, ਨੂੰਹਾਂ, ਪੋਤਰੀਆਂ ਨੇ ਦਿੱਤਾ ਅਰਥੀ ਨੂੰ ਮੋਢਾ, ਬਲਾਕ ਕਿੱਕਰ ਖੇੜਾ ਦਾ ਪੰਜਵਾਂ ਸਰੀਰਦਾਨ

ਅਬੋਹਰ (ਸੁਧੀਰ ਅਰੋੜਾ) | ਇੱਥੋਂ ਨੇੜਲੇ ਪਿੰਡ ਅਮਰਪੁਰਾ ਭਾਗੂ ਰੋਡ ਸਥਿਤ ਢਾਣੀ ਨਿਵਾਸੀ 102 ਸਾਲ ਦੀ ਮਾਤਾ ਕਰਤਾਰ ਕੌਰ ਇੰਸਾਂ ਜੋ ਮੰਗਲਵਾਰ ਸਵੇਰੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ, ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਣਕਾਰੀ ਅਨੁਸਾਰ ਬਲਾਕ ਕਿੱਕਰ ਖੇੜਾ ਦੇ ਬਲਾਕ ਭੰਗੀਦਾਸ ਸੁਖਚੈਨ ਸਿੰਘ ਇੰਸਾਂ ਤੇ ਤਰਸੇਮ ਇੰਸਾਂ ਦੀ ਦਾਦੀ ਤੇ ਸਾਧੂ ਸਿੰਘ ਇੰਸਾਂ ਦੀ ਮਾਤਾ 102 ਸਾਲ ਦੀ ਕਰਤਾਰ ਕੌਰ ਇੰਸਾਂ ਧਰਮਪਤਨੀ ਸੱਚਖੰਡਵਾਸੀ ਮੁਖਤਿਆਰ ਸਿੰਘ ਇੰਸਾਂ ਇਸ ਸੰਸਾਰ ਨੂੰ ਅਲਵਿਦਾ ਆਖ ਕੁੱਲ ਮਾਲਕ ਦੇ ਚਰਨਾਂ ‘ਚ ਬਿਰਾਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਜੀ ਦੀ ਆਖਰੀ ਇੱਛਾ ਸੀ ਕਿ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਅਨੁਸਾਰ ਉਸ ਦੀ ਮ੍ਰਿਤਕ ਦੇਹ ਵੀ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ, ਜਿਸ ਤਹਿਤ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਆਯੁਰਵੈਦ ਵਿਸ਼ਵ ਭਾਰਤੀ ਵਿੱਦਿਆ ਮੰਦਰ ਸਰਦਾਰ ਸ਼ਹਿਰ (ਰਾਜ.) ਨੂੰ ਦਾਨ ਕੀਤੀ ਗਈ ਮ੍ਰਿਤਕ ਦੇਹ ਨੂੰ ਕ੍ਰਿਸ਼ਨ ਲਾਲ ਜੇਈ ਦੁਆਰਾ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ ਇਸ ਮੌਕੇ ਬਲਾਕ ਜਿੰਮੇਵਾਰ 15 ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ ਕਿ ਇਹ ਬਲਾਕ ਕਿੱਕਰ ਖੇੜਾ ‘ਚ ਪੰਜਵਾਂ ਸਰੀਰ ਦਾਨ ਕੀਤਾ ਗਿਆ ਹੈ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੁੱਤਰ-ਧੀ ਇੱਕ ਬਰਾਬਰ ਦੀ ਸਿੱਖਿਆ ‘ਤੇ ਚਲਦਿਆਂ ਨੂੰਹ ਅੰਗਰੇਜ਼ ਕੌਰ, ਪੋਤ ਨੂੰਹ ਸਿਮਰਦੀਪ, ਰਮਨਦੀਪ, ਪੋਤਰੀਆਂ ਬੇਅੰਤ ਕੌਰ, ਕਲਵੰਤ ਕੌਰ, ਪੁੱਤਰੀਆਂ ਗੁਰਮੇਲ ਕੌਰ, ਬਲਜੀਤ ਕੌਰ, ਸੁਖਜੀਤ ਕੌਰ, ਮਲਕੀਤ ਕੌਰ ਆਦਿ ਦੁਆਰਾ ਅਰਥੀ ਨੂੰ ਮੋਢਾ ਦਿੱਤਾ ਗਿਆ ਇਸ ਮੌਕੇ ਗੁਰਸੇਵਕ ਸਿੰਘ, ਮੋਹਨ ਲਾਲ,  ਮੈਨਪਾਲ, ਗੁਰਪਵਿੱਤਰ ਸਿੰਘ ਬਾਠ, ਸੁਰਿੰਦਰ, ਧੰਨਾ ਰਾਮ, ਦਲੀਪ ਕੁਮਾਰ, ਰਾਕੇਸ਼, ਲਾਲ ਚੰਦ, ਗੁਰਪ੍ਰੀਤ, ਮੋਨੂ, ਸੰਜੈ, ਸੁਧੀਰ, ਅਸ਼ੋਕ, ਜਗਦੀਸ਼ ਰਾਏ, ਬਗੜ ਸਿੰਘ, ਬਲਵੰਤ ਰਾਏ, ਪਰਮਜੀਤ ਕੌਰ, ਜਸਵੀਰ ਇੰਸਾਂ ਬਲਾਕ ਕਿੱਕਰ ਖੇੜਾ, ਅਬੋਹਰ, ਆਜਮਵਾਲਾ, ਸੀਤੋ ਗੁੰਨੋ ਸਮੇਤ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ, ਰਿਸ਼ਤੇਦਾਰ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top