ਦੇਸ਼

ਸਿਰਜਣ ਘਪਲਾ : ਰੇਖਾ ਮੋਦੀ ਦੀ ਰਿਹਾਇਸ਼ ‘ਤੇ ਆਮਦਨ ਟੈਕਸ ਵਿਭਾਗ ਦਾ ਛਾਪਾ

Income Tax, Department, Rekha Modi, Residence

ਭਾਗਲਪੁਰ, ਏਜੰਸੀ

ਆਮਦਨ ਟੈਕਸ ਵਿਭਾਗ ਦੀ ਟੀਮ ਨੇ ਅੱਜ ਬਹ-ਚਰਚਿੱਤ ਕਰੋੜ ਰੁਪਏ ਸਿਰਜਣ ਘਪਲੇ ਮਾਮਲੇ ‘ਚ ਕਥਿੱਤ ਤੌਰ ‘ਤੇ ਸ਼ਾਮਲ ਸਮਾਜਿਕ ਵਰਕਰ ਤੇ ਕਈ ਸਵੈ ਸੇਵੀ ਸੰਗਠਨ ਚਲਾਉਣ ਵਾਲੀ ਰੇਖਾ ਮੋਦੀ ਸਮੇਤ ਜਣਿਆਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਪਟਨਾ ਦੇ ਐੱਸਪੀ ਵਰਮਾ ਰੋਡ ‘ਚ ਸਰਸਵਤੀ ਅਪਾਰਟਮੈਂਟ ਸਥਿੱਤ ਸ੍ਰੀਮਤੀ ਮੋਦੀ ਦੇ ਫਲੈਟ ‘ਚ ਛਾਪੇਮਾਰੀ ਕੀਤੀ ਤਲਾਸ਼ੀ ਦਾ ਕੰਮ ਜਾਰੀ ਹੈ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਲਾਸ਼ੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਛਾਪੇਮਾਰੀ ‘ਚ ਮਿਲੀ ਸੰਪੱਤੀ ਤੇ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸੂਤਰਾਂ ਨੇ ਦੱਸਿਆ ਕਿ ਆਮਦਨ ਟੈਕਸ ਵਿਭਾਗ ਦੀ ਟੀਮ ਸ੍ਰੀਮਤੀ ਮੋਦੀ ਤੋਂ ਪੁੱਛਗਿੱਛ ਵੀ ਕਰ ਰਹੀ ਹੈ ਆਮਦਨ ਟੈਕਸ ਵਿਭਾਗ ਦੀ ਇੱਕ ਹੋਰ ਟੀਮ ਨੇ ਭਾਗਲਪੁਰ ਦੇ ਤਿਲਕਾਮਾਂਝੀ ਬਜ਼ਾਰ ਸਥਿੱਤ ਭਾਜਪਾ ਦੇ ਆਗੂ ਵਿਪਿਨ ਸ਼ਰਮਾ, ਭੀਖਨਪੁਰ ਮੁਹੱਲਾ ‘ਚ ਵਪਾਰੀ ਕਿਸ਼ੋਰ ਘੋਸ਼ ਦੀ ਰਿਹਾਇਸ਼ ਤੇ ਵਪਾਰਕ ਅਦਾਰੇ ‘ਤੇ ਵੀ ਛਾਪੇਮਾਰੀ ਕੀਤੀ ਹੈ। ਇਸ ਤਰ੍ਹਾਂ ਜ਼ਮੀਨ ਕਾਰੋਬਾਰੀ ਤੇ ਕੌਮੀ ਲੋਕ ਸਮਤਾ ਪਾਰਟੀ (ਰਾਲੋਸਪਾ) ਆਗੂ ਦੀਪਕ ਵਰਮਾ ਦੇ ਸਬੌਰ ਸਥਿੱਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top