Breaking News

ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ

Increase, diesel, petrol, prices

ਮੁੰਬਈ ‘ਚ ਪੈਟਰੋਲ 84.70, ਡੀਜਲ 68.08 ਦਾ ਵਾਧਾ

ਏਜੰਸੀ , ਨਵੀਂ ਦਿੱਲੀ, 22 ਮਈ

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ ਦਿੱਲੀ ‘ਚ ਮੰਗਲਵਾਰ ਸਵੇਰੇ ਡੀਜਲ ਦੀ ਕੀਮਤ 26 ਪੈਸੇ ਦੇ ਵਾਧੇ ਨਾਲ 68 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਪੈਟਰੋਲ ਦੀ ਕੀਮਤ ‘ਚ ਵੀ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ.

ਦਿੱਲੀ ‘ਚ ਡੀਜਲ 68.08 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 76.87 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ ਪੈਟਰੋਲ ਅਤੇ ਡੀਜਲ ਦੀ ਸਭ ਤੋਂ ਜ਼ਿਆਦਾ ਕੀਮਤ ਵਪਾਰਕ ਨਗਰੀ ਮੁੰਬਈ ‘ਚ ਹੈ ਇੱਥੇ ਪੈਟਰੋਲ 84.70 ਰੁਪਏ ਅਤੇ ਡੀਜਲ 72.48 ਰੁਪਏ ਪ੍ਰਤੀ ਲੀਟਰ ਹੈ ਜਦੋਂਕਿ ਕੋਲਕਾਤਾ ‘ਚ ਡੀਜਲ 70.63 ਰੁਪਏ ਅਤੇ ਪੈਟਰੋਲ 79.53 ਰੁਪਏ ਪ੍ਰਤੀ ਲੀਟਰ ਹੈ.

ਉੱਥੇ ਚੇਨੱਈ ‘ਚ ਡੀਜਲ ਦੀ ਕੀਮਤ 71.87 ਰੁਪਏ ਅਤੇ ਪੈਟਰੋਲ 79.79 ਰੁਪਏ ਪ੍ਰਤੀ ਲੀਟਰ ਹੈ ਤੇਲ ਕੀਮਤਾਂ ਵਧਣ ਨਾਲ ਮਹਿੰਗਾਈ ਦੇ ਹੋਰ ਵਧਣ ਦੇ ਆਸਾਰ ਹਨ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਆਲੋਚਨਾ ਹੋ ਰਹੀ ਹੈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top