ਅਨਮੋਲ ਬਚਨ

ਸਿਮਰਨ ਨਾਲ ਵਧਦੀ ਹੈ ਦਿਮਾਗ ਦੀ ਕਾਰਜ ਸਮਰੱਥਾ : ਪੂਜਨੀਕ ਗੁਰੂ ਜੀ

Increases, Simran, Functioning, Mind

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਇਨਸਾਨ ਲਈ ਸਭ ਤੋਂ ਪਹਿਲਾਂ ਸਤਿਸੰਗ ਦਾ ਮਤਲਬ ਜਾਣਨਾ ਜ਼ਰੂਰੀ ਹੁੰਦਾ ਹੈ ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ, ਜੋ ਕਿ ਸੱਚ ਹੈ, ਉਸੇ ਦੀ ਚਰਚਾ ਹੁੰਦੀ ਹੋਵੇ, ਜਿੱਥੇ ਰੀਤ-ਕੁਰੀਤ ਬਾਰੇ ਦੱਸਿਆ ਜਾਂਦਾ ਹੋਵੇ ਅਤੇ ਇਨਸਾਨ ਨੂੰ ਸੱਚਾਈ ‘ਤੇ ਚੱਲਣ ਦੇ ਨਿਰਦੇਸ਼ ਦਿੱਤੇ ਜਾਂਦੇ ਹੋਣ, ਜਿੱਥੇ ਇਨਸਾਨ ਨੂੰ ਜੀਵਨ ਜਿਉਣ ਦਾ ਤਰੀਕਾ ਸਮਝਾਇਆ ਜਾਂਦਾ ਹੋਵੇ, ਇਸ ਜਨਮ ਵਿਚ ਰਹਿੰਦਿਆਂ ਹੋਇਆਂ ਕਿਵੇਂ ਪਰਮਾਨੰਦ, ਖੁਸ਼ੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀ ਤੋਂ ਮੁਕਤੀ ਕਿਵੇਂ ਹਾਸਲ ਹੁੰਦੀ ਹੈ, ਆਵਾਗਮਨ ਤੋਂ ਕਿਵੇਂ ਆਜ਼ਾਦੀ ਮਿਲ ਸਕਦੀ ਹੈ? ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਸਤਿਸੰਗ ਵਿਚ ਹੀ ਹਾਸਲ ਹੁੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਮਾਲਕ ਦੀ ਚਰਚਾ ਕੀਤੀ ਜਾਂਦੀ ਹੈ ਪਰ ਬਦਲੇ ਵਿਚ ਕਿਸੇ ਤੋਂ ਕੁਝ ਵੀ ਨਹੀਂ ਲਿਆ ਜਾਂਦਾ ਜੇਕਰ ਤੁਹਾਨੂੰ ਸਮਝਾ ਕੇ ਬਦਲੇ ਵਿਚ ਕੁਝ ਲਿਆ ਜਾਵੇ ਤਾਂ ਇਹ ਸੌਦੇਬਾਜ਼ੀ ਬਣ ਜਾਂਦੀ ਹੈ ਸਤਿਸੰਗ ਉਹੀ ਹੈ ਜਿੱਥੇ ਇੱਕ ਮਾਲਕ ਦੀ ਚਰਚਾ ਹੋਵੇ ਅਤੇ ਕੋਈ ਪੈਸਾ, ਚੜ੍ਹਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਗਰਜ਼ ਨਾ ਹੋਵੇ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਂਦੇ ਹਨ ਉਹ ਹੀ ਸਮਝ ਸਕਦੇ ਹਨ ਕਿ ਅਸਲੀਅਤ ਕੀ ਹੈ ਅਤੇ ਅਮਲ ਕਿਸ ਗੱਲ ‘ਤੇ ਕਰਨਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕੋਈ ਈਸ਼ਵਰ, ਅੱਲ੍ਹਾ, ਮਾਲਕ ਦੇ ਰਸਤੇ ‘ਤੇ ਚੱਲਣ ਵਾਲਿਆਂ ਨੂੰ ਭਟਕਾਉਂਦੇ ਹਨ, ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਨੂੰ ਬੁਰਾਈ ਵੱਲ ਲਿਜਾਣ ਲਈ ਪ੍ਰੇਰਿਤ ਕਰਦੇ ਹਨ ਤਾਂ ਇਹ ਮਹਾਂਪਾਪ ਹੈ ਅਜਿਹਾ ਕਰਨ ਵਾਲਿਆਂ ਨੂੰ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ ਇਸ ਲਈ ਤੁਸੀਂ ਕਿਸੇ ਨੂੰ ਮਾਲਕ ਦੇ ਰਸਤੇ ‘ਤੇ ਲਾ ਨਹੀਂ ਸਕਦੇ ਹੋ ਤਾਂ ਹਟਾਓ ਵੀ ਨਾ ਆਪ ਜੀ ਨੇ ਧਿਆਨ, ਮੈਡੀਟੇਸ਼ਨ ਦੇ ਅਸਰ ਅਤੇ ਭਗਤੀ ਦੀ ਮਹਿਮਾ ਨੂੰ ਵਿਗਿਆਨਕ ਆਧਾਰ ‘ਤੇ ਸਮਝਾਉਂਦਿਆਂ ਫ਼ਰਮਾਇਆ ਕਿ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਇਨਸਾਨ ਆਪਣੇ ਜੀਵਨ ਕਾਲ ਵਿਚ 10-15 ਫ਼ੀਸਦੀ ਦਿਮਾਗ ਦਾ ਹੀ ਇਸਤੇਮਾਲ ਕਰਦਾ ਹੈ ਜੇਕਰ ਇਨਸਾਨ ਪ੍ਰਭੂ ਦੇ ਧਿਆਨ ਵਿਚ ਸਮਾਂ ਲਾਉਂਦਾ ਹੈ ਤਾਂ ਉਸਦਾ ਆਤਮਬਲ ਵਧ ਜਾਂਦਾ ਹੈ, ਜਿਸ ਕਾਰਨ ਉਸਦੇ ਸੋਚਣ ਦੀ ਸਮਰੱਥਾ 15 ਫੀਸਦੀ ਤੋਂ ਵਧ ਕੇ 25 ਫੀਸਦੀ ਤੱਕ ਹੋ ਜਾਂਦੀ ਹੈ ਅਤੇ ਪਹਿਲਾਂ ਜਿਸ ਸਮੱਸਿਆ ਦਾ ਹੱਲ 15 ਫੀਸਦੀ ਦਿਮਾਗ ਦੇ ਇਸਤੇਮਾਲ ਨਾਲ ਤੁਹਾਨੂੰ ਨਹੀਂ ਮਿਲ ਰਿਹਾ ਸੀ ਉਹ ਮਿਲ ਜਾਂਦਾ ਹੈ ਇਸ ਤਰ੍ਹਾਂ ਗ਼ਮਾਂ, ਚਿੰਤਾਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top