ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਂਦੀ ਹੈ, ਗ੍ਰੀਨ-ਟੀ

ਐਮਐਸਜੀ ਟਿਪਸ : ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਂਦੀ ਹੈ, ਗ੍ਰੀਨ-ਟੀ

ਸਾਡੀ ਸਿਹਤ ਲਈ ਗ੍ਰੀਨ-ਟੀ ਬਹੁਤ ਹੀ ਫਾਇਦੇਮੰਦ ਹੈ ਗ੍ਰੀਨ-ਟੀ ਨੂੰ ਕੈਮਿਲਾ ਸਾਈਨੇਸਿਸ ਦੀਆਂ ਪੱਤੀਆਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ
ਇਸ ਦੇ ਫਾਇਦੇ ਇਸ ਤਰ੍ਹਾਂ ਹਨ:-
-ਗ੍ਰੀਨ-ਟੀ ਸਾਡੇ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਵਧਾਉਂਦੀ ਹੈ
-ਗ੍ਰੀਨ-ਟੀ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦੀ ਹੈ ਗ੍ਰੀਨ-ਟੀ ਨਿਯਮਿਤ ਪੀਣ ਨਾਲ ਪਿਸ਼ਾਬ-ਨਾਲੀ ਦੇ ਕੈਂਸਰ ਦੀ ਸੰਭਾਵਨਾ ਨਾ ਦੇ ਬਰਾਬਰ ਰਹਿ ਜਾਂਦੀ ਹੈ

MSG Tips : ਗ੍ਰੀਨ-ਟੀ

Green-T

-ਗ੍ਰੀਨ-ਟੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਦੀ ਹੈ।
-ਇਸ ਨੂੰ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
-ਗ੍ਰੀਨ-ਟੀ ਵਜ਼ਨ ਘੱਟ ਕਰਨ ਵਿਚ ਮੱਦਦ ਕਰਦੀ ਹੈ ਇਹ ਫਾਲਤੂ ਕੈਲੋਰੀ ਬਰਨ ਕਰਨ ਵਿਚ ਮੱਦਦ ਕਰਦੀ ਹੈ।
-ਦੰਦਾਂ ਦੇ ਰੋਗ ਫੈਲਾਉਣ ਵਾਲੇ ਬੈਕਟੀਰੀਆ ਨੂੰ ਗ੍ਰੀਨ-ਟੀ ਖ਼ਤਮ ਕਰ ਦਿੰਦੀ ਹੈ ਇਹ ਮੂੰਹ ਵਿਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦੇ ਵਿਕਾਸ ਨੂੰ ਘੱਟ ਕਰ ਦਿੰਦੀ ਹੈ।

MSG Tips : ਗ੍ਰੀਨ-ਟੀ

-ਗ੍ਰੀਨ-ਟੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮੱਦਦ ਕਰਦੀ ਹੈ।
-ਗ੍ਰੀਨ-ਟੀ ਵਿਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਚਿੰਤਾ ਦੂਰ ਕਰਨ ਵਿਚ ਮੱਦਦ ਕਰਦਾ ਹੈ।
-ਗ੍ਰੀਨ-ਟੀ ਫੂਡ ਪੋਇਜ਼ਨਿੰਗ ਤੋਂ ਬਚਾਉਂਦੀ ਹੈ।

MSG Tips

-ਗ੍ਰੀਨ-ਟੀ ਵਿਚ ਹਾਈ ਫਲੋਰਾਈਡ ਨਾਂਅ ਦਾ ਕੈਮੀਕਲ ਪਾਇਆ ਜਾਂਦਾ ਹੈ, ਜੋ ਕਿ ਹੱਡੀਆਂ ਨੂੰ ਮਜ਼ਬੂਤ ਰੱਖਣ ’ਚ ਮੱਦਦ ਕਰਦਾ ਹੈ
-ਗ੍ਰੀਨ-ਟੀ ਐਂਟੀ ਏਜਿੰਗ ਦਵਾਈ ਦਾ ਕੰਮ ਕਰਦੀ ਹੈ ਬੁਢਾਪੇ ਨੂੰ ਦੂਰ ਰੱਖਦੀ ਹੈ।
-ਜਿਨ੍ਹਾਂ ਨੂੰ ਐਸੀਡਿਟੀ ਜਾਂ ਤੇਜ਼ਾਬ ਦੀ ਸਮੱਸਿਆ ਰਹਿਦੀ ਹੈ, ਉਨ੍ਹਾਂ ਨੂੰ ਗ੍ਰੀਨ-ਟੀ ਸਵੇਰੇ-ਸਵੇਰੇ ਖਾਲੀ ਪੇਟ ਨਹੀਂ ਪੀਣੀ ਚਾਹੀਦੀ।
-ਹਮੇਸ਼ਾ ਤਾਜ਼ੀ ਗ੍ਰੀਨ-ਟੀ ਪੀਓ।

MSG Tips

-ਗ੍ਰੀਨ-ਟੀ ਦੇ ਨਾਲ ਦਵਾਈ ਨਾ ਲਓ ਦਵਾਈ ਪਾਣੀ ਨਾਲ ਹੀ ਲਓ।
-ਹਰ ਚੀਜ਼ ਦੀ ਅਤੀ ਖ਼ਰਾਬ ਕਰਦੀ ਹੈ, ਇਸ ਤਰ੍ਹਾਂ ਗ੍ਰੀਨ-ਟੀ ਨੂੰ ਵੀ ਨਿਯਮਿਤ ਮਾਤਰਾ ਵਿਚ ਹੀ ਲੈਣਾ ਚਾਹੀਦਾ ਹੈ ਰੋਜ਼ਾਨਾ 2-3 ਕੱਪ ਤੋਂ ਜ਼ਿਆਦਾ ਗ੍ਰੀਨ-ਟੀ ਨਹੀਂ ਪੀਣੀ ਚਾਹੀਦੀ।

ਗ੍ਰੀਨ-ਟੀ ਬਣਾਉਣ ਦਾ ਤਰੀਕਾ:-

ਕੱਪ ਵਿਚ ਗ੍ਰੀਨ-ਟੀ ਦੇ ਪੱਤੇ ਪਾਓ ਅਤੇ ਉਸ ਉੱਪਰ ਉੱਬਲਿਆ ਹੋਇਆ ਪਾਣੀ ਪਾ ਕੇ 3-4 ਮਿੰਟ ਲਈ ਢੱਕ ਦਿਓ 3-4 ਮਿੰਟ ਬਾਅਦ ਗ੍ਰੀਨ-ਟੀ ਤਿਆਰ ਹੈ ਗ੍ਰੀਨ-ਟੀ ਨੂੰ ਛਾਨਣੀ ਨਾਲ ਛਾਣ ਸਕਦੇ ਹੋ।

MSG Tips

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.