ਵੰਡਣ ਨਾਲ ਵਧਦੈ ਗਿਆਨ

Books

ਵੰਡਣ ਨਾਲ ਵਧਦੈ ਗਿਆਨ

ਗਿਆਨ ਬਿਨਾਂ ਮਨੁੱਖਾ ਜੀਵਨ ਅਧੂਰਾ ਹੈ ਗਿਆਨ ਹੀ ਮਨੁੱਖੀ ਜੀਵਨ ਦੀ ਵਿਸ਼ੇਸ਼ਤਾ ਹੈ ਇਸ ਦੇ ਪ੍ਰਭਾਵ ਨਾਲ ਹੀ ਜਗਤ ’ਚ ਸਫ਼ਲ ਜੀਵਨ ਪਾਇਆ ਜਾ ਸਕਦਾ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਗਿਆਨ ਸੁਖ ਦੇਣ ਦਾ ਸਾਧਨ ਹੈ ਅਤੇ ਦੁੱਖ ਅਗਿਆਨਮੂਲਕ ਹਨ ਅਗਿਆਨ ਦੇ ਹਟਦਿਆਂ ਹੀ ਸਾਰੇ ਦੁੱਖ ਖ਼ੁਦ ਹੀ ਮਿਟ ਜਾਂਦੇ ਹਨ

ਗਿਆਨ ਰੂਪੀ ਦਵਾਈ ਨਾਲ ਅਗਿਆਨ ਰੂਪੀ ਦੁੱਖ ਮਿਟਾਏ ਜਾ ਸਕਦੇ ਹਨ ਗਿਆਨ ਨਾਲ ਸੁਖ, ਸ਼ਾਂਤੀ, ਉੱਨਤੀ ਹਾਸਲ ਕੀਤੀ ਜਾ ਸਕਦੀ ਹੈ ਧਨ ਖ਼ਰਚ ਕਰਨ ਨਾਲ ਘੱਟ ਹੋ ਸਕਦਾ ਹੈ ਪਰ ਗਿਆਨ ਰੂਪੀ ਧਨ ਦੀ ਬਹੁਤ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਜਿੰਨਾ ਜ਼ਿਆਦਾ ਖ਼ਰਚ ਕੀਤਾ ਜਾਵੇ ਓਨਾ ਹੀ ਵਧਦਾ ਹੈ ਧਨ ਸੰਸਾਰ ’ਚ ਹੋਰ ਵੱਖ-ਵੱਖ ਤਰੀਕਿਆਂ ਨਾਲ ਕਮਾਇਆ ਜਾ ਸਕਦਾ ਹੈ ਪਰ ਗਿਆਨ ਰੂਪੀ ਧਨ ਅਭਿਆਸ, ਚਿੰਤਨ ਦੁਆਰਾ ਹੀ ਕਮਾਇਆ ਜਾ ਸਕਦਾ ਹੈ

Books

ਸਾਨੂੰ ਗਿਆਨ ਪ੍ਰਾਪਤੀ ਲਈ ਹਮੇਸ਼ਾ ਜਾਗਰੂਕ ਅਤੇ ਤਿਆਰ ਰਹਿਣਾ ਚਾਹੀਦਾ ਹੈ ਮਹਾਂਪੁਰਸ਼ਾਂ ਦਾ ਸਤਿਸੰਗ, ਵਾਰ-ਵਾਰ ਚਿੰਤਨ, ਬ੍ਰਹਮਚਰਜ਼, ਸੰਜਮ, ਰੋਜ਼ਾਨਾ ਪੜ੍ਹਨਾ, ਗੁਣਵਾਨ ਤੇ ਅੰਤਰ-ਆਤਮਾ ਦੀ ਆਵਾਜ ’ਤੇ ਧਿਆਨ ਦੇਣ ’ਤੇ ਗਿਆਨ ਰੂਪੀ ਧਨ ਵਧਦਾ ਹੈ ਇਨਸਾਨ ਨੂੰ ਗਿਆਨ ਪ੍ਰਾਪਤ ਕਰਨ ਲਈ ਕਾਮ, ਕ੍ਰੋਧ, ਲੋਭ, ਮੋਹ, ਆਲਸ ਦਾ ਤਿਆਗ ਕਰਨਾ ਚਾਹੀਦਾ ਹੈ ਜੋ ਵਿਅਕਤੀ ਭਗਵਾਨ ਦੀ ਭਗਤੀ ਕਰਦਾ ਹੈ, ਉਸ ਭਗਤੀ ਨਾਲ ਭਗਵਾਨ ਅਤੇ ਸੰਤ ਦੋਵੇਂ ਖੁਸ਼ ਰਹਿੰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.