ਹੈਪੇਟਾਈਟਸ ਦਾ ਵਧ ਰਿਹਾ ਹੈ ਅੰਕੜਾ

ਹੈਪੇਟਾਈਟਸ ਦਾ ਵਧ ਰਿਹਾ ਹੈ ਅੰਕੜਾ

ਹੈਪੇਟਾਈਟਸ (ਜਿਗਰ ਦੀ ਸੋਜਸ਼) ਜੋ ਕਿ ਜਿਗਰ ਦੀ ਗੰਭੀਰ ਬਿਮਾਰੀ ਅਤੇ ਹੈ ਪੇਟੋਸੈਲੂਲਰ ਕੈਂਸਰ ਦਾ ਕਾਰਨ ਬਣਦਾ ਹੈ। ਹਰ 30 ਸਕਿੰਟਾਂ ਵਿਚ 1 ਆਦਮੀ ਇਸ ਨਾਲ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਮੌਜੂਦਾ ਕੋਵਿਡ-19 ਦੇ ਚੱਲਦੇ ਹੋਏ ਅਸੀਂ ਵਾਇਰਲ ਹੈਪੇਟਾਈਟਸ ’ਤੇ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।

ਵਿਸ਼ਵ ਸਿਹਤ ਸੰਸਥਾ ਮੁਤਾਬਿਕ ਹਰ ਸਾਲ ਕਰੀਬਨ 1,100,000 ਲੋਕ ਹੈਪੇਟਾਈਟਸ ਬੀ ਅਤੇ ਸੀ ਦੀ ਇਨਫੈਕਸ਼ਨ ਕਾਰਨ ਮੌਤ, ਲਗਭਗ 9,400,000 ਲੋਕ ਗੰਭੀਰ ਹੈਪੇਟਾਈਟਸ ਸੀ ਦੀ ਇਨਫੈਕਸ਼ਨ ਦਾ ਇਲਾਜ਼ ਕਰਵਾ ਰਹੇ ਹਨ। 10% ਹੈਪੇਟਾਈਟਸ ਬੀ ਵਾਇਰਸ ਦੀ ਗੰਭੀਰ ਇਨਫੈਕਸ਼ਨ ਵਾਲੇ ਲੋਕ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ 22% ਇਲਾਜ਼ ਕਰਵਾਉਂਦੇ ਹਨ। ਵਿਸ਼ਵ ਪੱਧਰ ’ਤੇ ਕਰੀਬਨ 42% ਬੱਚਿਆਂ ਨੂੰ ਹੈਪੇਟਾਈਟਸ ਬੀ ਦਾ ਵੈਕਸੀਨ ਮਿਲਦਾ ਹੈ।

ਹੈਪੇਟਾਈਟਸ ਏ, ਬੀ, ਸੀ, ਡੀ, ਈ, ਮੁੱਖ ਸਟ੍ਰੇਨ ਅਤੇ ਹੈਪੇਟਾਈਟਸ ਬੀ, ਸੀ ਦੇ ਨਤੀਜੇ ਵਜੋਂ ਕਰੀਬਨ 3.3 ਮਿਲੀਅਨ ਨਵੀਂ ਇਨਫੈਕਸ਼ਨ ਅਤੇ 1.1 ਮਿਲੀਅਨ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। ਹੈਪੇਟਾਈਟਸ ਏ ਇੱਕ ਟੀਕਾ-ਰੋਕਥਾਮਯੋਗ ਜਿਗਰ ਦੀ ਇਨਫੈਕਸ਼ਨ ਐਚਏਵੀ ਵਾਇਰਸ ਰਾਹੀਂ ਹੁੰਦੀ ਹੈ। ਇੱਕ ਤੋਂ ਦੂਜੇ ਤੱਕ ਫੈਲਣ ਵਾਲੀ ਹੈਪੇਟਾਈਟਸ ਏ ਦਾ ਵਾਇਰਸ ਪੀੜਤਾਂ ਦੇ ਖੂਨ ਤੇ ਮਲ ਵਿਚ ਮੌਜੂਦ ਰਹਿੰਦਾ ਹੈ।
ਕਿਸੇ ਵੀ ਪੀੜਤ ਦੇ ਨੇੜਲੇ ਸੰਪਰਕ, ਦੂਸ਼ਿਤ ਭੋਜਨ ਅਤੇ ਪਾਣੀ ਦੁਆਰਾ ਤੰਦਰੁਸਤ ਸਰੀਰ ਅੰਦਰ ਥਕਾਵਟ, ਉਲਟੀ, ਪੇਟ ਦਰਦ ਅਤੇ ਪੀਲੀਆ ਵਗੈਰਾ ਲੱਛਣ 2 ਮਹੀਨੇ ਤੱਕ ਰਹਿ ਸਕਦੇ ਹਨ।

ਹੈਪੇਟਾਈਟਸ ਬੀ ਵਾਇਰਸ ਸੰਕਰਮਿਤ ਵਿਅਕਤੀ ਦੁਆਰਾ ਖੂਨ, ਸੂਈਆਂ, ਸਰਿੰਜਾਂ, ਨਸ਼ਾ-ਇੰਜੈਕਸ਼ਨ ਉਪਕਰਨਾਂ ਨੂੰ ਸਾਂਝਾ ਕਰਨਾ, ਜਨਮ ਤੋਂ ਬਾਅਦ ਮਾਂ ਤੋਂ ਬੱਚੇ ਤੱਕ ਐਚਬੀਵੀ ਦੇ ਲੱਛਣ ਹਰ ਆਦਮੀ ਵਿਚ ਦੇਖਣ ਨੂੰ ਨਹੀਂ ਮਿਲਦੇ। ਲਗਾਤਾਰ ਥਕਾਵਟ, ਭੁੱਖ ਘੱਟ ਲੱਗਣਾ, ਪੀਲੀਆ, ਘਬਰਾਹਟ, ਉਲਟੀ ਅਤੇ ਪੇਟ ਦਰਦ ਦੇ ਲੱਛਣ ਸਾਹਮਣੇ ਆਉਂਦੇ ਹਨ। ਹੈਪੇਟਾਈਟਸ ਬੀ ਦੀ ਗੰਭੀਰ ਇਨਫੈਕਸ਼ਨ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਜਿਗਰ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ। ਹੈਪੇਟਾਈਟਸ ਬੀ ਵਾਲੇ ਕਰੀਬਨ 90% ਬੱਚਿਆਂ ਅੰਦਰ ਗੰਭੀਰ ਇਨਫੈਕਸ਼ਨ ਦਾ ਵਿਕਾਸ ਜਾਰੀ ਰਹਿੰਦਾ ਹੈ।

ਹੈਪੇਟਾਈਟਸ ਸੀ ਜਿਗਰ ਦੀ ਇਨਫੈਕਸ਼ਨ ਹੈ, ਜੋ ਐਚਸੀਵੀ ਵਾਇਰਸ ਦੁਆਰਾ ਪੀੜਤ ਦੇ ਖੂਨ ਦੇ ਸੰਪਰਕ ਰਾਹੀਂ ਫੈਲਦੀ ਹੈ। ਡਰਗਜ਼- ਨਸ਼ੇ ਇੰਜੈਕਸ਼ਨ, ਸੂਈਆਂ ਸਾਂਝੇ ਕਰਨ ਨਾਲ ਇਹ ਇਨਫੈਕਸ਼ਨ ਹੋ ਜਾਂਦੀਹੈ। ਕੁੱਝ ਲੋਕਾਂ ਵਿਚ ਘੱਟ ਸਮੇਂ ਤੱਕ ਅਤੇ ਲੰਬੇ ਸਮੇਂ ਤੱਕ ਰਹਿਣ ਨਾਲ ਗੰਭੀਰ ਹਾਲਤ ਹੋ ਜਾਂਦੀ ਹੈ। ਗੰਭੀਰ ਹੈਪੇਟਾਈਟਸ ਸੀ ਦੀ ਹਾਲਤ ਵਿਚ ਰੋਗੀ ਕੋਈ ਲੱਛਣ ਮਹਿਸੂਸ ਨਹੀਂ ਕਰਦੇ। ਇਨਫੈਕਟਿਡ ਲੋਕ ਬਿਮਾਰੀ ਦਾ ਵਿਕਾਸ ਤੇਜ਼ੀ ਨਾਲ ਕਰਦੇ ਹਨ।

ਬਚਾਅ ਜ਼ਰੂਰੀ ਹੈ:

  • 1-2 ਸਾਲ ਦੇ ਬੱਚਿਆਂ ਨੂੰ ਟੀਕਾ ਦਿੱਤਾ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ 2-18 ਸਾਲ ਦੀ ਉਮਰ ਤੱਕ ਟੀਕਾ ਨਹੀਂ ਮਿਲਿਆ ਉਸ ਨੂੰ ਕੈਚਅਪ ਟੀਕਾਕਰਨ ਕਿਹਾ ਜਾਂਦਾ ਹੈ।
  • ਹੈਪੇਟਾਈਟਸ ਏ ਦਾ ਲੱਛਣਾਂ ਮੁਤਾਬਿਕ ਇਲਾਜ਼ ਹੈਲਪ ਕਰ ਸਕਦਾ ਹੈ।
  • ਹੈਪੇਟਾਈਟਸ ਬੀ ਲਈ ਕੋਈ ਦਵਾਈ ਨਹੀਂ ਹੈ। ਜਿਗਰ ਦੀ ਬਿਮਾਰੀ ਵਧਣ ਦੀ ਹਾਲਤ ਵਿਚ ਨਿਗਰਾਨੀ ਦੀ ਜ਼ਿਆਦਾ ਲੋੜ ਹੋ ਜਾਂਦੀ ਹੈ।
  • ਐਂਟੀ-ਵਾਇਰਲ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪੁਰਾਣੀ ਹੈਪੇਟਾਈਟਸ ਸੀ ਲਈ ਦਵਾਈਆਂ ਮੌਜੂਦ ਹਨ। ਮੌਜੂਦਾ ਇਲਾਜ ਵਿਚ
  • 8-12 ਹਫਤਿਆਂ ਲਈ ਓਰਲਥੇਰੈਪੀ ਦਿੱਤੀ ਜਾਂਦੀ ਹੈ ਜਿਸਦਾ ਕਰੀਬਨ 90% ਲੋਕਾਂ ਵਿਚ ਮਾੜਾ ਅਸਰ ਵੀ ਦੇਖਿਆ ਜਾਂਦਾ ਹੈ।

ਹੈਪੇਟਾਈਟਸ ਏ ਲਈ ਟੈਸਟ ਕਰਨ ਦੀ ਨਿਯਮਿਤ ਤੌਰ ’ਤੇ ਸਿਫਾਰਸ਼ ਨਹੀਂ ਕੀਤੀ ਜਾਂਦੀ। ਹੈਪੇਟਾਈਟਸ ਬੀ ਵਿਚ ਗਰਭਵਤੀ ਔਰਤਾਂ, ਐੱਚਬੀਵੀ-ਪੀੜਤ ਮਾਵਾਂ ਨੂੰ ਪੈਦਾ ਹੋਏ ਬੱਚਿਆਂ ਦੇ ਲਗਾਤਾਰ ਟੈਸਟ ਕੀਤੇ ਜਾਂਦੇ ਹਨ।

  • ਸੀਡੀਸੀ ਅਮਰੀਕਾ ਨੇ ਇੰਜੈਕਸ਼ਨ ਦੁਆਰਾ ਨਸ਼ਾ ਲੈਣ ਦੌਰਾਨ ਇਸਤੇਮਾਲ ਸੂਈਆਂ, ਸਰਿੰਜਾਂ, ਸਾਂਝੀਆਂ ਕਰਨ ਵਾਲੇ ਅਤੇ ਹੈਪੇਟਾਈਟਸ ਸੀ ਵਾਲੇ ਲੋਕਾਂ ਦੀ ਜਾਂਚ ਕਰਨ ਜ਼ਰੂਰੀ ਹੋ ਜਾਂਦੀ ਹੈ।
  • ਅੰਗਦਾਨ ਤੋਂ ਬਾਅਦ ਟਰਾਂਸਪਲਾਂਟ ਅੰਗ ਵਾਲੇ ਲੋਕਾਂ ਦੀ ਅਤੇ ਐਚਸੀਵੀ ਇਨਫੈਕਟਿਡ ਮਾਂ ਦੇ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ।

ਨੋਟ: ਕਿਸੇ ਵੀ ਸ਼ੱਕ ਜਾਂ ਪੀਲੀ ਚਮੜੀ ਜਾਂ ਅੱਖਾਂ, ਪਿਸ਼ਾਬ-ਮਲ ਦਾ ਪੀਲਾ ਰੰਗ, ਭੁੱਖ ’ਚ ਕਮੀ, ਪੇਟ ਦਾ ਦਰਦ, ਬੁਖਾਰ, ਦਸਤ ਆਉਣੇ, ਸਰੀਰ ਤੇ ਮਨ ਥੱਕਿਆ ਰਹਿਣਾ ਅਤੇ ਜੌੜਾਂ ਅੰਦਰ ਦਰਦ ਰਹਿਣ ਦੀ ਹਾਲਤ ਵਿਚ ਫੈਮਲੀ ਡਾਕਟਰ ਦੀ ਸਲਾਹ ਨਾਲ ਆਪਣੇ ਖੂਨ ਦੀ ਜਾਂਚ ਕਰਾਓ। ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਖਾਸ ਧਿਆਣ ਰੱਖਣ ਦੀ ਲੋੜ ਹੁੰਦੀ ਹੈ। ਆਪਣੇ ਸਾਥੀ ਨਾਲ ਇਮਾਨਦਾਰੀ ਵਰਤੋ। ਹੈਪੇਟਾਈਟਸ ਸੀ ਦਾ ਕੋਈ ਟੀਕਾ ਨਹੀਂ ਹੈ। ਬਿਮਾਰੀ ਪੈਦਾ ਕਰਨ ਵਾਲੇ ਕਾਰਨਾਂ ਤੋਂ ਦੂਰ ਰਹਿ ਕੇ ਅਤੇ ਪਰਹੇਜ਼ ਕਰਕੇ ਹੀ ਆਪਣੇ-ਆਪ ਤੇ ਸਾਹਮਣੇ ਵਾਲੇ ਨੂੰ ਬਚਾਇਆ ਜਾ ਸਕਦਾ ਹੈ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ