IND vs SA: Hardik Pandya ਦੇ ਨਾ ਹੋਣ ਨਾਲ ਭਾਰਤੀ ਟੀਮ ਨੂੰ ਹੋ ਸਕਦੀ ਹੈ ਮੁਸ਼ਕਲ

Hardik Pandya

ਸ਼ਾਹਬਾਜ਼, ਅਈਅਰ ਦੱਖਣੀ ਅਫਰੀਕਾ ਲੜੀ ਲਈ ਟੀਮ ’ਚ ਸ਼ਾਮਲ

(ਏਜੰਸੀ) ਮੁੰਬਈ। ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya) ਇਸ ਲੜੀ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਦੀਪਕ ਹੁੱਡਾ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ ਟੀ-20 ਲੜੀ ਤੋਂ ਬਾਹਰ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਸ਼੍ਰੇਅਸ ਅਈਅਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੀਸੀਸੀਆਈ ਨੇ ਦੱਸਿਆ ਕਿ ਅਈਅਰ ਦੇ ਨਾਲ-ਨਾਲ ਸ਼ਾਹਬਾਜ ਅਹਿਮਦ ਨੂੰ ਵੀ 15 ਮੈਂਬਰੀ ਸਕਵਾਇਡ ’ਚ ਸ਼ਾਮਲ ਕੀਤਾ ਗਿਆ ਹੈ। ਬੋਰਡ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਦਮ ਸ਼ਮੀ ਫਿਲਹਾਲ ਕੋਰੋਨ ਤੋਂ ਨਹੀਂ ਉੱਭਰ ਸਕੇ ਤੇ ਚੋਣਕਰਤਾਵਾਂ ਨੇ ਉਸ ਦੀ ਥਾਂ ਉਮੇਸ਼ ਯਾਦਵ ਨੂੰ ਟੀਮ ’ਚ ਥਾਂ ਦਿੱਤੀ ਹੈ। ਭਾਰਤ ਟੀ-20 ਵਿਸ਼ਵ ਕੱਪ ਸਕਵਾਡ ਦੇ ਵਾਧਊ ਖਿਡਾਰੀ ਸ਼ਮੀ ਨੂੰ ਕੋਰੋਨਾ ਹੋਣ ਕਾਰਨ ਉਮੇਸ਼ ਨੂੰ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਲੜੀ ’ਚ ਰੱਖਿਆ ਸੀ। ਓਧਰ ਹਾਰਦਿਕ ਪਾਂਡਿਆ (Hardik Pandya) ਨੂੰ ਤਿੰਨ ਮੈਚਾਂ ’ਚ ਆਰਾਮ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਨੇ ਆਸਰਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਰਦਿਕ ਪਾਂਡਿਆ ਲਗਾਤਾਰ ਸ਼ਾਨਦਾਰ ਫਾਰਮ ’ਚ ਚੱਲ ਰਹੇ ਹਨ। ਉਹ ਭਾਰਤੀ ਟੀਮ ਦੇ ਅਹਿਮ ਖਿਡਾਰੀ ਬਣ ਗਏ ਹਨ ਤੇ ਉਨ੍ਹਾਂ ਦੀ ਕਮੀ ਦੱਖਣੀ  ਅਫਰੀਕਾ ਦੌਰੇ ’ਤੇ ਜ਼ਰੂਰ ਰੜਕੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ’ ਦੀਆਂ ਕਾਪੀਆਂ ਉੱਘੀਆਂ ਸਖਸੀਅਤਾਂ ਨੂੰ ਸ਼ੌਂਪੀਆਂ

ਹਾਰਦਿਕ ਪਾਂਡਿਆ ਤੇ ਭੁਵਨੇਸ਼ਵਰ ਕੁਮਾਰ ਕੰਡੀਸ਼ਨਿੰਗ ਸਬੰਧੀ ਕੰਮ ਲਈ ਕੌਮੀ ਕ੍ਰਿਕਟ ਅਕਾਦਮੀ (ਐਨਸੀਏ) ਗਏ ਹਨ, ਜਦੋਂਕਿ ਐਨਸੀਏ ਤੋਂ ਪਰਤੇ ਅਰਸ਼ਦੀਪ ਸਿੰਘ ਤਿਰੂਵਨੰਤਪੁਰਮ ’ਚ ਟੀਮ ਦੇ ਨਾਲ ਜੁੜੇ ਹਨ।

ਦੱਖਣੀ ਅਫਰੀਕਾ ਲਈ ਭਾਰਤੀ ਟੀਮ :

ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ ਉਪ ਕਪਤਾਨ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਰਰਾਹ, ਉਮੇਸ਼ ਯਾਦਵ, ਸ਼ੇਅਸ਼ ਅਈਅ, ਸ਼ਾਹਬਾਜ ਅਹਿਮਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ