Breaking News

ਭਾਰਤ ਏ ਨੇ ਦੱਖਣੀ ਕੋਰੀਆ ਨੂੰ 7-3 ਨਾਲ ਰੋਲਿਆ

 

ਪਹਿਲਾ ਮੈਚ 1-1 ਨਾਲ ਡਰਾਅ ਰਿਹਾ ਸੀ

 

ਏਜੰਸੀ, ਬੰਗਲੁਰੂ, 11 ਜੁਲਾਈ

ਸਟਰਾਈਕਰ ਅਰਮਾਨ ਕੁਰੈਸ਼ੀ ਦੇ ਡਬਲ ਨਾਲ ਭਾਰਤ ਏ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਦੂਸਰੇ ਅਭਿਆਸ ਮੈਚ ‘ਚ 7-3 ਨਾਲ ਰੋਲ ਦਿੱਤਾ ਦੋਵੇਂ ਟੀਮਾਂ ਦਰਮਿਆਨ ਪਹਿਲਾ ਮੈਚ 1-1 ਨਾਲ ਡਰਾਅ ਰਿਹਾ ਸੀ ਦੱਖਣੀ ਕੋਰੀਆ ਨੇ ਦੂਸਰੇ ਮਿੰਟ ਦੇ ਗੋਲ ਨਾਲ ਵਾਧਾ ਬਣਾਇਆ ਪਰ ਇਸ ਤੋਂ ਬਾਅਦ ਭਾਰਤੀ ਟੀਮ ਮੈਚ ‘ਤੇ ਛਾ ਗਈ ਆਕਾਸ਼ਦੀਪ ਸਿੰਘ ਨੇ ਭਾਰਤ ਦਾ ਪਹਿਲਾ ਗੋਲ ਕੀਤਾ ਜਦੋਂਕਿ ਰੁਪਿੰਦਰ ਪਾਲ ਸਿੰਘ ਨੇ 16ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਗਗਨਦੀਪ ਸਿੰਘ ਸੀਨੀਅਰ ਨੇ 18ਵੇਂ ਮਿੰਟ ‘ਚ ਭਾਰਤ ਦਾ ਤੀਸਰਾ ਗੋਲ ਕੀਤਾ ਅਰਮਾਨ ਕੁਰੈਸ਼ੀ (20 ਅਤੇ 54), ਆਮੋਨ ਮਿਰਾਸ਼ ਟਿਰਕੀ 27ਵੇਂ ਅਤੇ ਸੁਮਿਤ ਕੁਮਾਰ ਨੇ ਭਾਰਤ ਦੇ ਹੋਰ ਗੋਲ ਕੀਤੇ ਦੱਖਣੀ ਕੋਰੀਆ ਨੇ 48ਵੇਂ ਅਤੇ 52ਵੇਂ ਮਿੰਟ ‘ਚ ਗੋਲ ਕਰਕੇ ਹਾਰ ਦਾ ਫ਼ਰਕ ਘੱਟ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top