ਟੀ-20 ਵਿਸ਼ਵ ਕੱਪ ਵਾਰਮਅਪ ਮੈਚ : ਭਾਰਤ ਨੇ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ

0
175

ਹਾਰਦਿਕ ਪਾਂਡਿਆ ਨੇ ਛੱਕਾ ਜੜ ਕੇ ਦਿਵਾਈ ਜਿੱਤ

  • ਭਾਰਤੀ ਟੀਮ ਨੇ ਸਿਰਫ਼ 2 ਵਿਕਟਾਂ ਗੁਆ ਕੇ 17.5 ਓਵਰਾਂ ’ਚ ਟੀਚਾ ਹਾਸਲ ਕਰ ਲਿਆ
  • ਸਟੀਵ ਸਮਿਥ ਨੇ ਬਣਾਈਆਂ 57 ਦੌੜਾਂ
  • ਅਸਟਰੇਲੀਆ ਨੇ ਦਿੱਤਾ ਭਾਰਤ ਨੂੰ 153 ਦੌੜਾਂ ਦਾ ਟੀਚਾ

(ਸੱਚ ਕਹੂੰ ਨਿਊਜ਼) ਆਬੂਧਾਬੀ।  ਟੀ-20 ਵਿਸ਼ਵ ਕੱਪ ’ਚ  ਅੱਜ ਅਸਟਰੇਲੀਆ ਤੇ ਭਾਰਤ ਦਰਮਿਆਨ ਖੇਡੇ ਗਏ ਦੂਜੇ ਵਾਰਮਐਪ ਮੈਚ ’ਚ ਭਾਰਤ ਨੇ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆ ਨੇ 5 ਵਿਕਟਾਂ ’ਤੇ 152 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੇ ਓਪਨਰਾਂ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਓਪਨਰਾਂ ਲੇ ਪਹਿਲੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ 39 ਦੌੜਾਂ ਤੇ ਕਪਤਾਨ ਰੋਹਿਤ ਸ਼ਰਮਾ ਨੇ 60 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰੋਹਿਤ ਸ਼ਰਮਾ ਨੇ ਆਪਣੀ ਪਾਰੀ ’ਚ 5 ਚੌਕੇ ਤੇ 3 ਛੱਕੇ ਜੜੇ। ਰੋਹਿਤ ਰਿਟਾਇਰ ਹੋ ਕੇ ਪੈਵੇਲੀਅਨ ਪਰਤੇ। ਸੂਰਿਆ ਕੁਮਾਰ ਯਾਦਵ (38) ਤੇ ਹਾਰਦਿਕ ਪਾਂਡਿਆ (14) ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ।

ਅਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ 152 ਦੌੜਾਂ ਬਣਾਈਆਂ। ਅਸਟਰੇਲੀਆ ਦੀ ਪਾਰੀ ਦੀ ਸ਼ੁਰੂਆਤ ਖਰਾਬ ਰਹੀ। ਅਸ਼ਵਨੀ ਨੇ ਦੂਜੇ ਓਵਰ ’ਚ ਦੀ ਪੰਜਵੀਂ ਤੇ ਛੇਵੀਂ ਗੇਂਦ ’ਤੇ ਅਸ਼ਵਿਨ ਨੇ ਡੇਵਿਡ ਵਾਰਡਨਰ 1 ਤੇ ਮਿਚੇਲ ਮਾਰਸ਼ ਨੂੰ 0 ’ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਆਰੋਨ ਫਿੰਚ ਨੂੰ 8 ਦੌੜਾਂ ਕੇ ਆਊਟ ਕਰਕੇ ਕੰਗਾਰੂਆਂ ’ਤੇ ਸਿਕੰਜ਼ਾ ਕੱਸ ਦਿੱਤਾ।

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸਮਿਥ ਤੇ ਗਲੇਨ ਮੈਕਸਵੇਲ ਨੇ ਟੀਮ ਨੂੰ ਸੰਭਾਲਿਆ ਦੋਵਾਂ ਨੇ ਚੌਥੀ ਵਿਕਟ ਲਈ 53 ਗੇਂਦਾਂ ’ਤੇ 61 ਦੌੜਾਂ ਦੀ ਸਾਂਝੇਦਾਰੀ ਕੀਤੀ ਜਦੋਂ ਟੀਮ ਚੰਗੇ ਸਕੋਰ ਵੱਲ ਵਧ ਰਹੀ ਸੀ ਤਾਂ ਰਾਹੁਲ ਚਾਹਰ ਨੇ ਮੈਕਸਵੇਲ ਨੂੰ (37) ਦੌੜਾਂ ’ਤੇ ਆਊਟ ਕਰ ਦਿੱਤਾ। ਆਖਰੀ ਓਵਰ ’ਚ ਭੁਵਨੇਸ਼ਵਰ ਕੁਮਾਰ ਨੇ ਸਟੀਵ ਸਮਿੱਥ ਨੂੰ 57 ਦੌੜਾਂ ’ਤੇ ਆਊਟ ਕਰਕੇ ਭਾਰਤ ਨੂੰ 5ਵੀਂ ਸਫ਼ਲਤਾ ਦਿਵਾਈ ਇਸ ਮੈਚ ’ਚ ਵਿਰਾਟ ਕੋਹਲੀ ਨੇ ਗੇਂਦਬਾਜ਼ੀ ਕਰਦਿਆਂ 2 ਓਵਰਾਂ ’ਚ 12 ਦੌੜਾਂ ਦਿੱਤੀਆਂ ਅਸਟਰੇਲੀਆ ਵੱਲੋਂ ਸਮਿਥ ਤੇ ਗਲੇਨ ਮੈਕਸਵਾਲ ਨੂੰ ਛੱਡ ਕੇ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਅਸਟਰੇਲੀਆ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੀ ਖਰਾਬ ਫਾਰਮ ਇਸ ਮੈਚ ’ਚ ਵੀ ਜਾਰੀ ਰਹੀ ਵਾਰਨਰ ਪਿਛਲੇ ਕਾਫ਼ੀ ਸਮੇਂ ਤੋਂ ਆਊਟ ਆਫ਼ ਫਾਰਮ ਚੱਲ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ