ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਭਾਰਤ ਨੇ ਪਾਕਿ ਨੂੰ 4-3 ਨਾਲ ਹਰਾਇਆ, ਜਿੱਤਿਆ ਕਾਂਸੀ ਤਮਗਾ 

ਜਿੱਤਿਆ ਕਾਂਸੀ ਤਮਗਾ, ਅਕਸ਼ੈਦੀਪ ਸਿੰਘ ਨੇ ਭਾਰਤ ਲਈ ਚੌਥਾ ਗੋਲ ਕਰਕੇ ਦਿਵਾਈ ਜਿੱਤ 

(ਸੱਚ ਕਹੂੰ ਨਿਊਜ਼) ਨਵੀ ਦਿੱਲੀ। ਭਾਰਤੀ ਟੀਮ ਨੇ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਨਾ ਸਿਰਫ ਕਾਂਸੀ ਦੇ ਤਮਗੇ ‘ਤੇ ਕਬਜ਼ਾ ਕੀਤਾ ਸਗੋਂ ਇਸ ਟੂਰਨਾਮੈਂਟ ‘ਚ ਤੀਜੇ ਸਥਾਨ ‘ਤੇ ਵੀ ਰਹੀ ਤੇ ਪਾਕਿਸਤਾਨ ਦੀ ਟੀਮ ਚੌਥੇ ਸਥਾਨ ‘ਤੇ ਰਹੀ। ਦੋਵਾਂ ਟੀਮਾਂ ਨੇ ਮੈਚ ’ਚ ਖੂਬ ਜੋਰ ਲਾਇਆ। ਮੈਚ ਦੇ ਪਹਿਲੇ ਅੱਧ ਤੱਕ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ।

ਮੈਚ ਦੇ ਤੀਜੇ ਮਿੰਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਹਿਲਾ ਗੋਲ ਕੀਤਾ। ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ‘ਤੇ ਇਹ ਗੋਲ ਕੀਤਾ ਅਤੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਪਾਕਿਸਤਾਨ ਟੀਮ ਨੇ ਵਾਪਸੀ ਕਰਦਿਆਂ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਦੂਜੇ ਹਾਫ ਵਿੱਚ ਦੋਵਾਂ ਟੀਮਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਇਸ ਕੁਆਰਟਰ ਵਿੱਚ ਇੱਕ ਵੀ ਗੋਲ ਨਹੀਂ ਹੋ ਸਕਿਆ।

ਮੈਚ ਦੇ ਤੀਜੇ ਅੱਧ ਵਿੱਚ ਪਾਕਿਸਤਾਨ ਨੇ ਹਮਲਾਵਰ ਖੇਡ ਵਿਖਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤੀ ਖਿਡਾਰੀਆਂ ’ਤੇ ਦਬਾਅ ਬਣਾਈ ਰੱਖਿਆ। ਪਾਕਿਸਤਾਨ ਲਈ ਅਬਦੁਲ ਰਾਣਾ ਨੇ ਦੂਜਾ ਗੋਲ ਬੜੀ ਆਸਾਨੀ ਨਾਲ ਕੀਤਾ ਅਤੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਤੀਜੇ ਕੁਆਰਟਰ ਦੇ ਖਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਨੇ ਮੈਚ ਵਿੱਚ ਜ਼ਬਰਦਸਤ ਵਾਪਸੀ ਕੀਤੀ, ਸੁਮਿਤ ਨੇ ਸਮਾਂ ਖਤਮ ਹੋਣ ਤੋਂ ਠੀਕ ਪਹਿਲਾਂ ਗੋਲ ਕਰਕੇ ਭਾਰਤ ਨੂੰ ਮੈਚ ਵਿੱਚ ਵਾਪਸੀ ਕਰਵਾ ਦਿੱਤੀ। ਇਸ ਦੇ ਨਾਲ ਹੀ ਭਾਰਤੀ ਦਰਸ਼ਕ ਝੂੁਮਣ ਲੱਗੇ। ਹੁਣ ਸਕੋਰ 3-3 ਨਾਲ ਬਰਾਬਰ ਸੀ ਤੇ ਮੈਚ ਪੂਰੇ ਰੋਮਾਂਚਕ ’ਤੇ ਪਹੁੰਚ ਗਿਆ।

ਭਾਰਤੀ ਖਿਡਾਰੀਆਂ ਨੇ ਵੀ ਕਮਰ ਕਸ ਲਈ ਤੇ ਮੈਚ ਦੇ ਆਖ਼ਰੀ ਅੱਧ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਇੱਕ ਵੀ ਦੌੜ ਨਹੀਂ ਲੱਗਣ ਦਿੱਤੀ। ਮੈਚ ਖਤਮ ਹੋਣ ਤੋਂ ਕੁਝ ਦੇਰ ਪਹਿਲਾਂ ਭਾਰਤ ਨੇ ਤੀਜਾ ਗੋਲ ਕੀਤਾ। ਇਹ ਗੋਲ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਦਾ ਫਾਇਦਾ ਉਠਾਉਂਦੇ ਹੋਏ ਕੀਤਾ। ਅਕਸ਼ੈਦੀਪ ਸਿੰਘ ਨੇ ਭਾਰਤ ਲਈ ਚੌਥਾ ਗੋਲ ਕਰਕੇ ਭਾਰਤ ਦੀ ਜਿੱਤ ਪੱਕੀ ਕੀਤੀ। ਅਕਸ਼ੈਦੀਪ ਦੇ ਗੋਲ ਕਰਦੇ ਸਾਰ ਹੀ ਪੂਰਾ ਸਟੇਡੀਅਮ ਭਾਰਤ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ ਤੇ ਸਾਰੇ ਭਾਰਤੀ ਹਾਕੀ ਖਿਡਾਰੀਆਂ ਇੱਕ-ਦੂਜੇ ਨਾਲ ਖੁਸ਼ੀ ਸਾਂਝੀ ਕਰ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here