ਭਾਰਤ ਬਣਿਆ ਇੱਕ ਕਰੋੜ ਤੋਂ ਵੱਧ ਕੋਰੋਨਾ ਪ੍ਰਭਾਵਿਤ ਵਾਲਾ ਦੂਜਾ ਦੇਸ਼

0
Corona India

corona | ਕੋਰੋਨਾ ਦੇ 25,153 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ। ਕੋਰੋਨਾ (corona) ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਇੱਕ ਕਰੋੜ ਤੋਂ ਵੱਧ ਹੋ ਗਈ ਹੈ ਤੇ ਇਹ ਅੰਕੜਾ ਪਾਰ ਕਰਨ ਵਾਲਾ ਭਾਰਤ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਹੌਲੀ ਪੈ ਗਈ ਹੈ ਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ ਤਿੰਨ ਲੱਖ ਦੇ ਕਰੀਬ ਰਹਿ ਗਈ ਹੈ।

Corona India

corona | ਵਿਸ਼ਵ ’ਚ ਹੁਣ ਤੱਕ ਸਭ ਤੋਂ ਵੱਧ 1.74 ਕਰੋੜ ਤੋਂ ਵੱਧ ਮਾਮਲੇ ਅਮਰੀਕਾ ’ਚ

ਵਿਸ਼ਵ ’ਚ ਹੁਣ ਤੱਕ ਸਭ ਤੋਂ ਵੱਧ 1.74 ਕਰੋੜ ਤੋਂ ਵੱਧ ਮਾਮਲੇ ਅਮਰੀਕਾ ’ਚ ਸਾਹਮਣੇ ਆਏ ਹਨ ਤੇ ਹੁਣ ਭਾਰਤ ’ਚ ਵੀ ਇਹ ਅੰਕੜਾ ਇੱਕ ਕਰੋੜ ਤੋਂ ਪਾਰ ਹੋ ਗਿਆ ਹੈ। ਬ੍ਰਾਜੀਲ ਤੀਜੇ ਸਥਾਨ ’ਤੇ ਹੈ ਜਿੱਥੇ ਹੁਣ ਤੱਕ 71.62 ਮਾਮਲੇ ਸਾਹਮਣੇ ਆਏ ਹਨ ਪਰੰਤੁ ਇਨ੍ਹਾਂ ਦੋਵਾਂ ਦੇਸ਼ਾਂ ’ਚ ਭਾਰਤ ਦੇ ਮੁਕਾਬਲੇ ’ਚ ਕੋਰੋਨਾ ਨਾਲ ਬਹੁਤ ਜ਼ਿਆਦਾ ਮੌਤਾਂ ਹੋਈਆਂ ਹਨ। ਅਮਰੀਕਾ ’ਚ 3.13 ਲੱਖ, ਬ੍ਰਾਜੀਲ ’ਚ 1.85 ਤੇ ਭਾਰਤ ’ਚ 1.45 ਲੱਖ ਮੌਤਾਂ ਹੋਈਆਂ ਹਨ।

 ਦੇਸ਼ ’ਚ ਕੋਰੋਨਾ ਦੇ ਕੁੱਲ ਮਾਮਲੇ 1,00,04,600

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 25,153 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 1,00,04,600 ਹੋ ਗਏ। ਇਸ ਦੌਰਾਨ 29,885 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਵਾਲਿਆਂ ਦੀ ਗਿਣਤੀ 95.50 ਲੱਖ ਤੇ ਰਿਕਵਰੀ ਦਰ ਵਧ ਕੇ 95.46 ਫੀਸਦੀ ਹੋ ਗਈ ਹੈ। ਸਰਗਰਮ ਮਾਮਲੇ 5080 ਘੱਟ ਹੋ ਕੇ 3.08 ਲੱਖ ’ਤੇ ਆ ਗਏ ਹਨ ਤੇ ਇਸ ਦੀ ਦਰ 3.09 ਫੀਸਦੀ ਰਹਿ ਗਈ। ਇਸ ਦੌਰਾਨ 347 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,45,136 ਹੋ ਗਿਆ ਹੈ ਤੇ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

  • 347 ਹੋਰ ਮਰੀਜ਼ਾਂ ਦੀ ਮੌਤ
  • ਰਿਕਵਰੀ ਦਰ 95.46 ਫੀਸਦੀ
  • ਮ੍ਰਿਤਕ ਦਰ 1.45 ਫੀਸਦੀ
  • ਸਰਗਰਮ ਮਾਮਲਿਆਂ ਦਰ 3.09 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.