Uncategorized

ਕਿੰਗਸਟਨ ‘ਚ ਰਾਹੁਲ ਬਣਿਆ ਕਿੰਗ, ਭਾਰਤ ਨੂੰ 162 ਦੌੜਾਂ ਦਾ ਵਾਧਾ

ਕਿੰਗਸਟਨ। ਸਟਾਰ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ (52 ਦੌੜਾਂ ‘ਤੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜੀ ਤੋਂ ਬਾਅਦ ਓਪਨਰ ਲੋਕੇਸ਼ ਰਾਹੁਲ (158) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 358 ਦੌੜਾਂ ਬਣਾ ਲਈਆਂ ਹਨ ਤੇ ਉਸ ਦਾ ਕੁੱਲ ਵਾਧਾ 162 ਦੌੜਾਂ ਦਾ ਹੋ ਚੁੱਕਿਆ ਹੈ ਤੇ ਪੰਜ ਵਿਕਟਾਂ ਬਾਕੀ ਹਨ।
ਅਜਿਕਿਆ ਰਹਾਣੇ (42) ਤੇ ਵਿਕਟ ਕੀਪਰ ਰਿਧੀਮਾਨ ਸਾਹਾ ਨਾਬਾਦ 17 ਦੌੜਾਂ ਬਣਾ ਕੇ ਕਰੀਜ ‘ਤੇ ਹਨ।
ਭਾਰਤ ਨੇ ਐਤਵਾਰ ਨੂੰ ਦੂਜੇ ਦਿਨ ਇੱਕ ਵਿਕਟ ਦੇ ਨੁਕਸਾਨ ‘ਤੇ 126 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ।

ਪ੍ਰਸਿੱਧ ਖਬਰਾਂ

To Top