ਭਾਰਤ VS ਆਸਟ੍ਰੇਲੀਆ : ਭਾਰਤ ਨੇ ਤੀਜੇ ਮੈਚ ’ਚ ਅਸਟਰੇਲੀਆ ਨੂੰ ਹਰਾ ਕੇ ਲੜੀ ਕੀਤੀ ਅਪਣੇ ਨਾਂਅ

Ind VS Aus

(ਸੱਚ ਕਹੂੰ ਨਿਊਜ਼)
ਹੈਦਰਾਬਾਦ। ਸੂਰਿਆਕੁਮਾਰ ਯਾਦਵ ਅਤੇ ਵਿਰਾਟ ਕੋਹਲੀ ਦੇ ਤੁਹਾਫੀ ਅਰਧਸੈਂਕੜਿਆਂ ਦੀ ਮੱਦਦ ਨਾਲ ਭਾਰਤ ਨੇ ਤੀਜੇ ਟੀ-20 ’ਚ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਇਹ ਲੜੀ ਵੀ ਅਪਣੇ ਨਾਂਅ ਕਰ ਲਈ। ਇਹ ਤਿੰਨ ਮੈਚਾਂ ਦੀ ਲੜੀ ਸੀ । ਭਾਰਤ ਨੇ ਪਹਿਲਾ ਟੀ-20 ਹਾਰਨ ਤੋਂ ਬਾਅਦ ਜਬਰਦਸਤ ਵਾਪਸੀ ਕੀਤੀ ਅਤੇ ਆਖਿਰੀ ਦੋ ਟੀ-20 ਜਿੱਤ ਕੇ ਲੜੀ ਅਪਣੇ ਨਾਂਅ ਕਰ ਲਈ। ਅਪਣੇ ਘਰੇਲੂ ਮੈਦਾਨ ’ਤੇ ਇਹ ਭਾਰਤ ਦੀ ਅਸਟਰੇਲੀਆ ਖਿਲਾਫ 9 ਸਾਲਾਂ ਬਾਅਦ ਕੋਈ ਟੀ-20 ਲੜੀ ਜਿੱਤੀ ਹੈ।  ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਸਟਰੇਲੀਆ ਨੇ 20 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ ਟਿਮ ਡੇਵਿਡ ਨੇ 54 ਦੌੜਾਂ ਅਤੇ ਕੈਮਰੂਨ ਗ੍ਰੀਨ ਨੇ 52 ਦੌੜਾਂ ਬਣਾਈਆਂ ਸਨ। ਭਾਰਤ ਦੇ ਅਕਸ਼ਰ ਪਟੇਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਭਾਰਤ ਨੇ ਸੂਰਿਆਕੁਮਾਰ ਯਾਦਵ ਦੇ 69 ਦੌੜਾਂ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ 63 ਦੌੜਾਂ ਦੇ ਦੰਮ ’ਤੇ 1 ਗੇਂਦ ਬਾਕੀ ਰਹਿੰਦੇ ਇਹ ਮੈਚ ਜਿੱਤ ਲਿਆ। ਭਾਰਤ ਨੂੰ ਆਖਿਰੀ ਓਵਰ ’ਚ 11 ਦੌੜਾਂ ਦੀ ਜ਼ਰੂਰਤ ਸੀ। ਕੋਹਲੀ ਨੇ ਪਹਿਲੇ ਗੇਂਦ ’ਤੇ ਛੱਕਾ ਲਾਇਆ ਅਤੇ ਉਸ ਤੋਂ ਅੱਗਲੀ ਗੇਂਦ ’ਤੇ ਫਿੰਚ ਹੱਥੋਂ ਕੈਚ ਆਉਟ ਹੋ ਗਏ। ਦਿਨੇਸ਼ ਕਾਰਤਿਕ ਅਤੇ ਹਾਰਦਿਕ ਪਾਂਡੀਆ ਨੇ ਉਸ ਤੋਂ ਬਾਅਦ ਭਾਰਤ ਨੂੰ ਜਿੱਤ ਦਿਵਾ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ