ਖੇਡ ਮੈਦਾਨ

ਭਾਰਤ ਨੇ ਇੰਗਲੈਂਡ ਨੂੰ ਹਰਾਇਆ, ਸੈਮੀਫਾਈਨਲ ‘ਚ ਨਿਊਜ਼ੀਲੈਂਡ ਨਾਲ ਟੱਕਰ

India defeated England, clash with New Zealand in semifinals

ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ, ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ ‘ਚ ਗੋਲ ਕਰਕੇ ਭਾਰਤ ਨੇ  ਇੰਗਲੈਂਡ ਨੂੰ 4-3 ਨਾਲ ਹਰਾ ਦਿੱਤਾ

ਏਜੰਸੀ ਗੋਲਡ ਕੋਸਟ, 11 ਅਪਰੈਲ

ਭਾਰਤ ਨੇ ਗਜ਼ਬ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਬੁੱਧਵਾਰ ਨੂੰ 4-3 ਨਾਲ ਹਰਾ ਕੇ 21ਵੇਂ ਰਾਸ਼ਟਰ ਮੰਡਲ ਖੇਡਾਂ ਦੀ ੁਪੁਰਸ਼ ਹਾਕੀ ਮੁਕਾਬਲੇ ਦੇ ਪੂਲ ਬੀ ‘ਚ ਚੋਟੀ ਸਥਾਨ ਹਾਸਲ ਕਰ ਲਿਆ ।

ਭਾਰਤ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਰਹੀ ਅਤੇ ਉਹ 10 ਅੰਕਾਂ ਨਾਲ ਪੂਲ ਬੀ ਦੀ ਸੂਚੀ ‘ਚ ਚੋਟੀ ‘ਤੇ ਰਿਹਾ ਇੰਗਲੈਂਡ ਚਾਰ ਮੈਚਾਂ ‘ਚ ਸੱਤ ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ ਦੋਵੇਂ ਟੀਮਾਂ ਸੈਮੀਫਾਈਨਲ ‘ਚ ਪਹੁੰਚ ਗਈਆਂ ।ਪਿਛਲੀ ਦੋ ਵਾਰ ਦੀ ਉਪ ਜੇਤੂ ਭਾਰਤ ਦਾ ਸੈਮੀਫਾਈਨਲ ‘ਚ ਪੂਲ ਏ ਦੀ ਦੂਜੇ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਇੰਗਲੈਂਡ ਦਾ ਪੂਲ ਏ ਦੀ ਨੰਬਰ ਇੱਕ ਟੀਮ ਅਤੇ ਪਿਛਲੇ ਪੰਜ ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਮੁਕਾਬਲਾ ਹੋਵੇਗਾ ।

ਭਾਰਤ ਨੂੰ ਅਸਟਰੇਲੀਆ ਨਾਲ ਸੈਮੀਫਾਈਨਲ ‘ਚ ਟਕਰਾਉਣ ਤੋਂ ਬਚਣ ਲਈ ਇੰਗਲੈਂਡ ਨੂੰ ਹਰ ਹਾਲ ‘ਚ ਹਰਾਉਣਾ ਸੀ ਅਤੇ ਮਨਪ੍ਰੀਤ ਸਿੰਘ ਦੀ ਸੈਨਾ ਨੇ ਇਹ ਕਾਮਯਾਬੀ ਹਾਸਲ ਕਰ ਲਈ ਭਾਰਤੀ ਪੁਰਸ਼ ਟੀਮ ਤਾਂ ਸੈਮੀਫਾਈਨਲ ‘ਚ ਅਸਟਰੇਲੀਆ ਨਾਲ ਟਕਰਾਉਣ ਤੋਂ ਬਚ ਗਈ ਪਰ ਭਾਰਤੀ ਮਹਿਲਾ ਟੀਮ ਦਾ ਵੀਰਵਾਰ ਨੂੰ ਸੈਮੀਫਾਈਨਲ ‘ਚ ਅਸਟਰੇਲੀਆ ਨਾਲ ਮੁਕਾਬਲਾ ਹੋਵੇਗਾ । ਪੁਰਸ਼ ਸੈਮੀਫਾਈਨਲ 13 ਅਪਰੈਲ ਨੂੰ ਖੇਡੇ ਜਾਣਗੇ। ਭਾਰਤ ਲਈ ਕਪਤਾਨ ਮਨਪ੍ਰੀਤ ਸਿੰਘ ਨੇ 33ਵੇਂ, ਰੁਪਿੰਦਰ ਪਾਲ ਸਿੰਘ ਨੇ 51ਵੇਂ, ਵਰੁਣ ਕੁਮਾਰ ਨੇ 59ਵੇਂ ਅਤੇ ਮਨਪ੍ਰੀਤ ਸਿੰਘ ਨੇ 60ਵੇਂ ਅਤੇ ਆਖਰੀ ਮਿੰਟ ‘ਚ ਗੋਲ ਕੀਤੇ ਭਾਰਤ ਅਤੇ ਇੰਗਲੈਂਡ ਦੇ ਮੁਕਾਬਲੇ ਨੂੰ ਜੇਕਰ ਟੂਰਨਾਮੈਂਟ ਦਾ ਸਰਵੋਤਮ ਮੁਕਾਬਲਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ।

ਦੋਵੇਂ ਟੀਮਾਂ ਨੇ ਮੈਚ ‘ਚ ਜਿੱਤ ਹਾਸਲ ਕਰਨ ਲਈ ਆਪਣਾ ਸਭ ਕੁਝ ਦਾਅ ‘ਤੇ ਲਾ ਦਿੱਤਾ । ਆਖਰੀ ਕੁਆਰਟਰ ਦਾ ਮੁਕਾਬਲਾ ਤਾਂ ਬਹੁਤ ਹੀ ਜਬਰਦਸਤ ਰਿਹਾ ਅਤੇ ਵਾਧਾ ਇੱਕ ਪਾਲੇ ਤੋਂ ਦੂਜੇ ਪਾਲ ਪਹੁੰਚਦਾ ਰਿਹਾ ਭਾਰਤ ਦੇ ਜੇਤੂ ਗੋਲ ਤੋਂ ਬਾਅਦ ਇੰਗਲੈਂਡ ਨੇ ਆਖਰੀ ਸੈਕਿੰਡਾਂ ‘ਚ ਭਾਰਤੀ ਖੇਮੇ ‘ਚ ਵੜ ਕੇ ਪੈਨਲਟੀ ਕਾਰਨਰ ਲਈ ਰੇਫਰਲ ਤੱਕ ਮੰਗ ਲਿਆ ਪਰ ਰੈਫਰੀ ਨੇ ਇੰਗਲਿਸ਼ ਖਿਡਾਰੀਆਂ ਦੀ ਮੰਗ ਨੂੰ ਖਾਰਜ਼ ਕਰ ਦਿੱਤਾ । ਭਾਰਤ ਇੱਕ ਸ਼ਾਨਦਾਰ ਜੇਤੂ ਦੇ ਰੂਪ ‘ਚ ਇਸ ਮੈਚ ਤੋਂ ਬਾਹਰ ਕੱਢਿਆ ਅਤੇ ਹੁਣ ਉਹ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੀ ਚੁਣੌਤੀ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉੱਤਰੇਗਾ । ਰਾਸ਼ਟਰ ਮੰਡਲ ਖੇਡਾਂ ‘ਚ ਭਾਰਤੀ ਟੀਮ ਨੂੰ ਦਿੱਲੀ 2010 ‘ਚ ਅਸਟਰੇਲੀਆ ਨਾਲ ਫਾਈਨਲ ‘ਚ 0-8 ਨਾਲ ਅਤੇ ਗਲਾਸਗੋ 2014 ‘ਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ  ਭਾਰਤ ਹਰ ਹਾਲ ‘ਚ ਅਸਟਰੇਲੀਆ ਨਾਲ ਸੈਮੀਫਾਈਨਲ ‘ਚ ਟਕਰਾਉਣ ਤੋਂ ਬਚਣਾ ਚਾਹੁੰਦਾ ਹੈ ਵਿਸ਼ਵ ਚੈਂਪੀਅਨ ਅਸਟਰੇਲੀਆ ਲਗਾਤਾਰ ਛੇਵੀਂ ਵਾਰ ਰਾਸ਼ਟਰ ਮੰਡਲ ਖੇਡਾਂ ਦੀ ਤਲਾਸ਼ ‘ਚ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top