Breaking News

ਭਾਰਤ ਦੀ ਲੜਾਈ ਪਾਕਿਸਤਾਨੀਆਂ ਨਾਲ ਨਹੀਂ, ਅੱਤਵਾਦ ਨਾਲ: ਮੋਦੀ

Bjp Will Come To Power With Greater Majority Than 2014 Modi

ਪਾਕਿ ਨੇ ਹਰ ਅੱਤਵਾਦੀ ਹਮਲੇ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ, ਪਰ ਨਹੀਂ ਕੀਤੀ

ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦਾ ਪਾਕਿਸਤਾਨ ਦੀ ਜਨਤਾ ਨਾਲ ਕੋਈ ਝਗੜਾ ਨਹੀਂ ਹੈ ਅਤੇ ਉਹਨਾ ਕਿਹਾ ਕਿ ਸਾਡੀ ਲੜਾਈ ਅੱਤਵਾਦ ਖਿਲਾਫ ਹੈ। ਸ੍ਰੀ ਮੋਦੀ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਪਾਕਿਸਤਾਨ ਕੋਲ ਅੱਤਵਾਦ ਖਿਲਾਫ਼ ਲੜਾਈ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਸ੍ਰੀ ਮੋਦੀ ਨੇ ਕਿਹਾ ਕਿ ਸਾਡਾ ਪਾਕਿਸਤਾਨ ਦੀ ਜਨਤਾ ਨਾਲ ਕਦੇ ਵੀ ਝਗੜਾ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ। (No Fight)

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 26/11 ਨੂੰ ਲੈ ਕੇ ਸਾਰੀ ਸੂਚੀ, ਟੇਪ ਆਦਿ ਦੇ ਦਿੱਤੇ, ਉਹ ਅਪਰਾਧੀਆਂ ਖਿਲਾਫ਼ ਕਾਰਵਾਈ ਕਰ ਸਕਦੇ ਹਨ ਅਤੇ ਉਹਨਾਂ ਨੂੰ ਸਾਨੂੰ ਸੌਂਪ ਸਕਦੇ ਹਨ, ਅਸੀਂ ਕਾਨੂੰਨੀ ਕਦਮ ਉਠਾਵਾਂਗੇ। ਜੈਸ਼-ਏ-ਮੁਹੰਮਦ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਹਾਂ, ਅਸੀਂ ਇਹ ਕੀਤਾ ਹੈ ਅਤੇ ਉਦੋਂ ਵੀ ਤੁਸੀਂ (ਪਾਕਿਸਤਾਨ) ਕਾਰਵਾਈ ਨਹੀਂ ਕਰਦੇ। ਪਾਕਿਸਤਾਨ ਨੇ ਹਮੇਸ਼ਾ ਹਰ ਅੱਤਵਾਦੀ ਹਮਲੇ ਤੋਂ ਬਾਅਦ ਭਰੋਸਾ ਦਿੱਤਾ ਕਿ ਉਹ ਨਿਰਣਾਇਕ ਕਾਰਵਾਈ ਕਰੇਗਾ ਪਰ ਉਹ ਅਜਿਹਾ ਨਹੀਂ ਕਰਦਾ। ਮੈਂ ਹੁਣ ਉਹਨਾਂ ਦੇ ਜਾਲ ‘ਚ ਨਹੀਂ ਫਸਣਾ ਚਾਹੁੰਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top