Breaking News

ਭਾਰਤ ਜਾਪਾਨ ਨੇ ਦੁਵੱਲੇ ਸਬੰਧਾਂ ਨੂੰ ਬੜਾਵੇ ਲਈ ਕੀਤੀ ਗੱਲਬਾਤ

India, Japan, Talks, Bilateral, Ties

ਗੱਲਬਾਤ ਦੀ ਸਹਿ ਪ੍ਰਧਾਨਗੀ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਤੇ ਰੱਖਿਆ ਸਕੱਤਰ ਸੰਜੇ ਮਿੱਤਰਾ ਨੇ ਕੀਤੀ

ਨਵੀਂ ਦਿੱਲੀ, ਏਜੰਸੀ।
ਭਾਰਤ ਅਤੇ ਜਾਪਾਨ ਨੇ ਦੁਵੱਲੇ ਸਬੰਧਾਂ ਨੂੰ ਬੜਾਵਾ ਦੇਣ ਲਈ ਮੰਗਲਵਾਰ ਨੂੰ ਇੱਥੇ ਵਿਸ਼ੇਸ਼ ਗੱਲਬਾਤ ਕੀਤੀ ਅਤੇ ਇਸ ‘ਚ ਭਾਰਤ ਜਾਪਾਨ ਵਿਸ਼ੇਸ਼ ਸਾਮਰਿਕ ਅਤੇ ਵਿਸ਼ਵਕ ਸਾਂਝੇਦਾਰੀ  ‘ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਬਿਆਨ ‘ਚ ਕਿਹਾ ਕਿ ਦੋਵਾਂ ਪੱਖਾਂ ਨੇ ਦੁਵੱਲੇ ਸਹਿਯੋਗ ਨੂੰ ਮਜਬੂਤ ਕਰਨ ਅਤੇ ਆਪਸੀ ਸਾਂਝੇਦਾਰੀ ਨੂੰ ਬੜਾਵਾ ਦੇਣ ਲਈ ਸਹਿਮਤੀ ਪ੍ਰਗਟ ਕੀਤੀ ਹੈ।

ਇਸ ਪੰਜਵੀਂ ਭਾਰਤ ਜਾਪਾਨ 2+2 ਉਪ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਰੱਖਿਆ ਸਕੱਤਰ ਸੰਜੇ ਮਿੱਤਰਾ ਨੇ ਕੀਤੀ ਅਤੇ ਇਸ ‘ਚ ਜਾਪਾਨ ਵੱਲੋਂ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਤਾਕੀਓ ਮੇਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਰੱਖਿਆ ਮੰਤਰੀ ਰੋ ਮਾਨਾਬੋ ਨੇ ਹਿੱਸਾ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top