ਹਾਕੀ ਚੈਂਪੀਅੰਜ਼ ਟਰਾਫ਼ੀ:ਆਸਟਰੇਲੀਆ ਤੋਂ ਸਖ਼ਤ ਸੰਘਰਸ਼ ‘ਚ ਹਾਰਿਆ ਭਾਰਤ

ਏਜੰਸੀ, ਬ੍ਰੇਡਾ, 27 ਜੂਨ

ਭਾਰਤ ਆਖ਼ਰੀ ਮਿੰਟਾਂ ‘ਚ ਵਿਸ਼ਵ ਅਤੇ ਪਿਛਲੀ ਚੈਂਪੀਅਨ ਆਸਟਰੇਲੀਆ ‘ਤੇ ਜ਼ਬਰਦਸਤ ਦਬਾਅ ਬਣਾਉਣ ਦੇ ਬਾਵਜ਼ੂਦ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਆਪਣੇ ਤੀਸਰੇ ਮੈਚ ‘ਚ 2-3 ਨਾਲ ਹਾਰ ਗਿਆ। ਪਿਛਲੀ ਉਪ ਜੇਤੂ ਭਾਰਤ ਨੇ 1-3 ਨਾਲ ਪੱਛੜਨ ਤੋਂ ਬਾਅਦ ਆਖ਼ਰੀ ਚਾਰ ਮਿੰਟਾਂ ‘ਚ ਆਸਟਰੇਲੀਆ ਦੀ ਰੱਖਿਆ ਕਤਾਰ ‘ਤੇ ਦਬਾਅ ਬਣਾਇਆ ਅਤੇ ਇਸ ਦੌਰਾਨ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਸ ਵਿੱਚੋਂ ਇੱਕ ‘ਤੇ ਹੀ ਗੋਲ ਹੋ ਸਕਿਆ। ਭਾਰਤ ਨੂੰ ਆਖ਼ਰੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਪਰ ਆਸਟਰੇਲੀਆ ਨੇ ਇਸ ਨੂੰ ਬਚਾ ਲਿਆ ਅਤੇ ਭਾਰਤ ਦੇ ਹੱਥੋਂ ਬਰਾਬਰੀ ਦਾ ਮੌਕਾ ਨਿਕਲ ਗਿਆ।

ਦੋਵਾਂ ਟੀਮਾਂ ਵੱਲੋਂ ਤੇਜ਼ ਤਰਾਰ ਹਾਕੀ ਦੇਖਣ ਨੂੰ ਮਿਲੀ ਆਸਟਰੇਲੀਆ ਦੇ ਸ਼ਾਰਪ ਲੈਸ਼ਲ ਨੇ 6ਵੇਂ ਮਿੰਟ ‘ਚ ਟੀਮ ਨੂੰ ਵਾਧਾ ਦਿਵਾਇਆ ਜਦੋਂਕਿ ਭਾਰਤ ਦੇ ਵਰੁਣ ਕੁਮਾਰ ਨੇ 10ਵੇਂ ਮਿੰਟ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਇਸ ਤੋਂ ਬਾਅਦ 15ਵੇਂ ਮਿੰਟ ‘ਚ ਆਸਟਰੇਲੀਆ ਦੇ ਕ੍ਰੇਗ ਟਾਮ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਆਸਟਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਪਹਿਲੇ ਕੁਆਰਟਰ ਤੱਕ ਟੀਮ ਵਾਧਾ ਬਣਾਈ ਰੱਖਣ ‘ਚ ਕਾਮਯਾਬ ਰਹੀ।ਮਿਟਨ ਨੇ 33 ਵੇਂ ਮਿੰਟ ਂਚ ਆਸਟਰੇਲੀਆ ਨੂੰ 3-1 ਦਾ ਵਾਧਾ ਦਿਵਾ ਦਿੱਤਾ। ਜਦੋਂਕਿ ਭਾਰਤ ਨੇ ਆਖ਼ਰੀ ਮਿੰੰਟਾਂ ਂਚ ਇਸ ਫ਼ਾਸਲੇ ਨੁੰ 2-3 ਨਾਲ ਘੱਟ ਕਰ ਦਿੱਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।