ਭਾਰਤ ਨੂੰ ਮੁੜ-ਵਿਚਾਰ ਕਰਨ ਦੀ ਜ਼ਰੂਰਤ

0
115
India's Foreign Policy Sachkahoon

ਭਾਰਤ ਨੂੰ ਮੁੜ-ਵਿਚਾਰ ਕਰਨ ਦੀ ਜ਼ਰੂਰਤ

ਅਫ਼ਗਾਨਿਸਤਾਨ ’ਚ ਅਮਰੀਕਾ ਨੂੰ ਮੂੰਹ ਦੀ ਖਾਣੀ ਪਈ ਅਤੇ ਇਸ ਦੇ ਚੱਲਦਿਆਂ ਕਈ ਦੇਸ਼ ਉਨ੍ਹਾਂ ਮੁੱਲਾਂ ਪ੍ਰਤੀ ਆਪਣੀ ਵਚਨਬੱਧਤਾ ਜਿਨ੍ਹਾਂ ਦੀ ਉਹ ਵਕਾਲਤ ਕਰਦੇ ਹਨ ਅਤੇ ਇੱਕ ਸਹਿਯੋਗੀ ਦੇਸ਼ ਦੇ ਰੂਪ ’ਚ ਉਨ੍ਹਾਂ ਦੀ ਭਰੋਸੇਯੋਗਤਾ ਸਬੰਧੀ ਆਪਣੀ ਵਿਦੇਸ਼ ਨੀਤੀ ਦਾ ਮੁੜ-ਮੁਲਾਂਕਣ ਕਰ ਰਹੇ ਹਨ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਆਪਣੀ ਅਮਰੀਕੀ ਨੀਤੀ ਬਾਰੇ ਮੁੜ-ਵਿਚਾਰ ਕਰਨਾ ਹੋਵੇਗਾ ਤਾਂ ਕਿ ਉਹ ਇੱਕ ਨਵਾਂ ਦਿ੍ਰਸ਼ਟੀਕੋਣ ਆਪਣਾ ਸਕੇ ਅਤੇ ਆਪਣੀ ਰਣਨੀਤੀ ਮੁੜ-ਨਿਰਧਾਰਿਤ ਕਰ ਸਕੇ ਚੀਨ ਦੇ ਸੰਦਰਭ ’ਚ ਭਾਰਤ ਦਾ ਮੁਲਾਂਕਣ ਸਹੀ ਨਹੀਂ ਰਿਹਾ ਹੈ ਮੈਂ ਆਪਣੇ ਲੇਖਾਂ ’ਚ 20ਵੀਂ ਸਦੀ ਦੇ ਪੱਤਰਕਾਰ ਓਪਟੋਨ ਸੰਕੀਲੇਅਰ ਦਾ ਕਈ ਵਾਰ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਕਿਸੇ ਗੱਲ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ ਜਦੋਂ ਉਸ ਦੀ ਤਨਖਾਹ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਹ ਉਸ ਨੂੰ ਨਹੀਂ ਸਮਝਦਾ ਇਹੀ ਕਿਸੇ ਵੀ ਵਿਦੇਸ਼ ਨੀਤੀ ’ਤੇ ਲਾਗੂ ਹੁੰਦਾ ਹੈ ਜੇਕਰ ਕਿਸੇ ਦੇਸ਼ ਦੇ ਨਾਲ ਉਸ ਦੀ ਕਿਸੇ ਸਾਂਝੀਦਾਰੀ ਦੇ ਸਕਾਰਾਤਮਕ ਨਤੀਜੇ ਨਾ ਨਿੱਕਲ ਰਹੇ ਹੋਣ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਅਫ਼ਗਾਨਿਸਤਾਨ ’ਚ ਭਾਰੀ ਭੁੱਲ ਕੀਤੀ ਹੈ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਬਾਰੇ ਸਥਿਰ ਨੀਤੀ ਨਹੀਂ ਅਪਣਾਈ।

ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਉੱਥੇ ਪੈਦਾ ਹੋਏ ਖੂਨ-ਖਰਾਬੇ ਅਤੇ ਵੱਢ-ਟੁੱਕ ਦੀ ਸਥਿਤੀ ਅਮਰੀਕਾ ਦੇ ਖੂਫ਼ੀਆ ਤੰਤਰ, ਮੁਲਾਂਕਣ, ਰਣਨੀਤਿਕ ਯੋਜਨਾ ਆਦਿ ਬਾਰੇ ਸ਼ੱਕ ਪੈਦਾ ਕਰਦਾ ਹੈ ਹੁਣ ਸਵਾਲ ਉੱਠ ਰਿਹਾ ਹੈ ਕਿ ਕੀ ਅਮਰੀਕੀ ਫੌਜੀਆਂ ਤੋਂ ਬਾਅਦ ਅਫ਼ਗਾਨਿਸਤਾਨ ’ਚ ਜੋ ਸਥਿਤੀ ਹੈ ਕੀ ਉਹ ਅਚਾਨਕ ਪੈਦਾ ਹੋਈ ਸੀ ਜਾਂ ਕੀ ਇਸ ਦਾ ਅਗਾਊਂ ਅੰਦਾਜ਼ਾ ਨਹੀਂ ਸੀ ਅਮਰੀਕਾ ਨੂੰ ਮੱਧ ਏਸ਼ੀਆਈ ਦੇਸ਼ ’ਚ ਇਹ ਯੁੱਧ ਛੱਡਣਾ ਪਿਆ ਬਾਇਡੇਨ ਆਪਣੇ ਇਸ ਕੰਮ ਨੂੰ ਸਹੀ ਠਹਿਰਾ ਰਹੇ ਹਨ।

ਦੂਜਾ ਸਵਾਲ ਇਹ ਉੱਠਦਾ ਹੈ ਕਿ ਕੀ ਅਮਰੀਕਾ ਇਸ ਗੱਲ ਦੀ ਪਰਵਾਹ ਕਰਦਾ ਹੈ, ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੇਕਰ ਭਾਰਤ ਵਰਗੇ ਦੇਸ਼ ਜੋ ਆਪਣੀ ਸੁਰੱਖਿਆ ਲਈ ਅਮਰੀਕਾ ’ਤੇ ਨਿਰਭਰ ਕਰਨਾ ਚਾਹੀਦਾ ਹੈ ਖਾਸ ਕਰਕੇ ਉਸ ਸਥਿਤੀ ’ਚ ਜਦੋਂ ਚੀਨ ਵਰਗਾ ਭਾਰਤ ਦਾ ਗੁਆਂਢੀ ਤਾਨਾਸ਼ਾਹ ਦੇਸ਼ ਭਾਰਤ ਸਮੇਤ ਵਿਸ਼ਵ ਦੀ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ ਅਮਰੀਕਾ ਦੀ ਵਿਦੇਸ਼ ਨੀਤੀ ਦੇ ਮੁਲਾਂਕਣ ’ਚ ਮੇਰਾ ਕਹਿਣਾ ਹੈ ਕਿ ਅਮਰੀਕਾ ਨੇ ਜੋ ਉਹ ਕਹਿੰਦਾ ਹੈ ਅਤੇ ਜੋ ਉਹ ਅਸਲ ਵਿਚ ਕਰਦਾ ਹੈ, ਉਸ ’ਚ ਵਖਰੇਵਾਂ ਦਰਸਾਇਆ ਹੈ।

ਦੂਜਾ ਮੁੱਖ ਕਾਰਨ ਅਮਰੀਕੀ ਅਗਵਾਈ ਅਰਥਾਤ ਅਮਰੀਕੀ ਰਾਸ਼ਟਰਪਤੀ ਹਨ ਬਾਇਡੇਨ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕਮਜ਼ੋਰ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ’ਚ ਸਥਿਰਤਾ ਨਹੀਂ ਹੈ ਇਸ ਦੇ ਉਲਟ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ’ਚ ਕਈ ਕਮੀਆਂ ਸਨ ਪਰ ਉਨ੍ਹਾਂ ਦੇ ਦਿ੍ਰਸ਼ਟੀਕੋਣ ’ਚ ਨਿਰੰਤਰਤਾ ਸੀ ਇਸ ਦੇ ਬਾਵਜ਼ੂਦ ਉਨ੍ਹਾਂ ਨੇ ਉਹ ਗੱਲਾਂ ਕਹੀਆਂ ਜੋ ਉਹ ਰਾਸ਼ਟਰਪਤੀ ਬਣਨ ਤੋਂ ਸਾਲਾਂ ਪਹਿਲਾਂ ਕਹਿੰਦੇ ਆਏ ਸਨ ਬੇਸ਼ੱਕ ਅਸੀਂ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਨਾ ਹੋਈਏ।

ਪਹਿਲਾ ਸਵਾਲ ਉੱਠਦਾ ਹੈ ਕਿ ਆਪਣੀ ਵਿਦੇਸ਼ ਨੀਤੀ ਅਤੇ ਫੌਜੀ ਦਖ਼ਲਅੰਦਾਜ਼ੀ ਨੂੰ ਸਹੀ ਠਹਿਰਾਉਣ ’ਚ ਕੀ ਅਮਰੀਕਾ ਨੇ ਅਸਲ ਵਿਚ ਉਨ੍ਹਾਂ ਮੁੱਦਿਆਂ ਦਾ ਹੱਲ ਕੀਤਾ ਜੋ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਹੀਆਂ ਦਾ ਆਧਾਰ ਬਣਿਆ ਉਦਾਹਰਨ ਲਈ 1991 ਦਾ ਖਾੜੀ ਯੁੱਧ ਉਸ ਸਮੇਂ ਦੇ ਮੌਜੂਦਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਪ੍ਰਸ਼ਾਸਨ ਦੇ ਇਰਾਕ ਦੇ ਸੱਦਾਮ ਹੁਸੈਨ ਦੇ ਵਿਰੁੱਧ ਛੇੜਿਆ ਅਤੇ ਤਰਕ ਦਿੱਤਾ ਗਿਆ ਕਿ ਇਰਾਕ ਨੇ ਕੁਵੈਤ ’ਤੇ ਹਮਲਾ ਕੀਤਾ ਪਰ ਇਰਾਕ ਯੁੱਧ ਤੋਂ ਬਾਅਦ ਅਤੇ ਪਹਿਲਾਂ ਅਮਰੀਕਾ ਨੇ ਇਰਾਕ ਵੱਲੋਂ ਕੁਵੈਤ ’ਤੇ ਹਮਲੇ ਨਾਲ ਕਈ ਤਬਾਹਕਾਰੀ ਯੁੱਧਾਂ ਦੀ ਹਮਾਇਤ ਕੀਤੀ ਅਮਰੀਕਾ ਨੇ 1975 ’ਚ ਪੂਰਬੀ ਤਿਮੂਰ ’ਤੇ ਇੰਡੋਨੇਸ਼ੀਆ ਦੇ ਹਮਲੇ ਅਤੇ ਉਸ ਸਾਲ ਅੰਗੋਲਾ ’ਤੇ ਦੱਖਣੀ ਅਫ਼ਰੀਕਾ ਦੇ ਹਮਲੇ ਦੀ ਹਮਾਇਤ ਕੀਤੀ 1990 ’ਚ ਅਮਰੀਕਾ ਨੇ ਰਵਾਂਡਾ ’ਤੇ ਯੁਗਾਂਡਾ ਦੇ ਸਿੱਧੇ ਹਮਲੇ ਦੀ ਹਮਾਇਤ ਕੀਤੀ।

ਦੂਜਾ ਸਵਾਲ ਇਹ ਉੱਠਦਾ ਹੈ ਕਿ ਕੀ ਅਮਰੀਕੀ ਸੰਘਰਸ਼ ਅਤੇ ਯੁੱਧ ਦੀ ਥਾਂ ’ਤੇ ਸ਼ਾਂਤੀ ਚਾਹੁੰਦਾ ਹੈ? ਅਜਿਹਾ ਮੰਨਿਆ ਜਾਂਦਾ ਹੈ ਕਿ ਅਮਰੀਕਾ ਸ਼ਾਂਤੀ ਨਹੀਂ ਚਾਹੁੰਦਾ ਹੈ ਜੇਕਰ ਉਸ ਦੀ ਵਿਦੇਸ਼ ਨੀਤੀ ’ਚ ਇਹ ਪਹਿਲ ਹੁੰਦੀ ਹੈ ਤਾਂ ਅਮਰੀਕਾ ਯੁੱਧ ਟਾਲਣ ਲਈ ਹਰ ਸੰਭਵ ਯਤਨ ਕਰਦਾ ਪਰ ਅਮਰੀਕੀ ਫੌਜੀ ਇਤਿਹਾਸ ਇਸ ਗੱਲ ਦਾ ਖੰਡਨ ਕਰਦਾ ਹੈ ਆਪਣੇ 245 ਸਾਲਾਂ ਦੇ ਇਤਿਹਾਸ ’ਚ ਅਮਰੀਕਾ 11 ਸਾਲਾਂ ਦੇ ਸਿਵਾਇ ਹਮੇਸ਼ਾ ਯੁੱਧ ਕਰਦਾ ਰਿਹਾ ਹੈ ਇਰਾਕ ਯੁੱਧ ਅਤੇ ਇੱਥੋਂ ਤੱਕ ਕਿ ਅਫ਼ਗਾਨਿਸਤਾਨ ’ਚ ਦਖ਼ਲਅੰਦਾਜ਼ੀ ਦਾ ਮੁਲਾਂਕਣ ਵੀ ਦੱਸਦਾ ਹੈ ਕਿ ਸੱਦਾਮ ਹੁਸੈਨ ਅਤੇ ਤਾਲਿਬਾਨ ਦੋਵਾਂ ਨੇ ਯੁੱਧ ਨਾ ਕਰਨ ਦੀ ਪੇਸ਼ਕਸ਼ ਕੀਤੀ ਸੀ।

ਤੀਜਾ ਸਵਾਲ ਇਹ ਹੈ ਕਿ ਕੀ ਅਮਰੀਕਾ ਲੋਕਤੰਤਰ ਨੂੰ ਬਚਾਉਣ ਬਾਰੇ ਸੋਚਦਾ ਹੈ? ਇਹ ਸੱਚ ਹੈ ਕਿ ਅਮਰੀਕਾ ਦੂਜੇ ਦੇਸ਼ ’ਤੇ ਫੌਜੀ ਕਾਰਵਾਈ ਕਰਨ ਲਈ ਅਕਸਰ ਲੋਕਤੰਤਰ ਦੀ ਰੱਖਿਆ ਨੂੰ ਆਧਾਰ ਬਣਾਉਂਦਾ ਹੈ ਵੈਨੇਜੂਏਲਾ, ਪਨਾਮਾ, ਗ੍ਰੇਨਾਡਾ ਅਤੇ ਹੈਤੀ ਵਰਗੇ ਕੁਝ ਦੱਖਣੀ ਅਫ਼ਰੀਕੀ ਦੇਸ਼ਾਂ ’ਚ ਫੌਜੀ ਦਖਲਅੰਦਾਜ਼ੀ ਨੂੰ ਲੋਕਤੰਤਰ ਦੇ ਨਾਂਅ ’ਤੇ ਸਹੀ ਠਹਿਰਾਇਆ ਗਿਆ ਪਰ ਸੱਚ ਇਹ ਹੈ ਕਿ ਅਮਰੀਕਾ ਵਿਸ਼ਵ ਦੇ 73 ਫੀਸਦੀ ਤਾਨਾਸ਼ਾਹ ਸ਼ਾਸਕਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ ਹਥਿਆਰਾਂ ਦੀ ਸਪਲਾਈ ਕਰਨ ਦੇ ਨਾਲ-ਨਾਲ ਉਹ ਅਲੋਕਤੰਤਰਿਕ ਦੇਸ਼ਾਂ ਦੀਆਂ ਫੌਜਾਂ ਅਤੇ ਸੁਰੱਖਿਆ ਫੋਰਸਾਂ ਨੂੰ ਟਰੇਨਿੰਗ ਵੀ ਦਿੰਦਾ ਹੈ ਮੈਂ ਆਪਣੇ ਲੇਖਾਂ ’ਚ ਕਹਿੰਦਾ ਰਿਹਾ ਹਾਂ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਗੂੜ੍ਹੀ ਸਾਂਝੀਦਾਰੀ ਹੋਣੀ ਚਾਹੀਦੀ ਹੈ ਸਾਨੂੰ ਇਹ ਸਮਝਣਾ ਹੋਵੇਗਾ ਕਿ ਅੰਤਰਰਾਸ਼ਟਰੀ ਰਾਜਨੀਤੀ ਵਿਹਾਰਕਤਾ ’ਤੇ ਆਧਾਰਿਤ ਹੁੰਦੀ ਹੈ ਕਈ ਅਜਿਹੇ ਉਦਾਹਰਨ ਹਨ ਜਿੱਥੇ ਅਮਰੀਕਾ ਨੇ ਦਖ਼ਲਅੰਦਾਜ਼ੀ ਕੀਤੀ ਅਤੇ ਸ਼ਾਂਤੀ ਵਿਵਸਥਾ ਅਤੇ ਲੋਕਤੰਤਰ ਦਾ ਸਾਥ ਦਿੱਤਾ ਅਤੇ ਇਸ ਮਾਮਲੇ ’ਚ ਉਹ ਰੂਸ ਅਤੇ ਚੀਨ ਵਰਗੇ ਸਾਮਵਾਦੀ ਅਤੇ ਤਾਨਾਸ਼ਾਹ ਸ਼ਾਸਕਾਂ ਤੋਂ ਚੰਗਾ ਸਾਬਤ ਹੋਇਆ ਇਹੀ ਨਹੀਂ ਅਮਰੀਕਾ ਨੇ ਦੂਜੇ ਦੇਸ਼ਾਂ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ।

ਅਫ਼ਗਾਨਿਸਤਾਨ ਨੂੰ ਬਾਇਡੇਨ ਨੇ ਜਿਸ ਹਾਲ ’ਤੇ ਛੱਡਿਆ ਹੈ ਉਸ ਨਾਲ ਇੱਕ ਮਹਾਂਸ਼ਕਤੀ ਦੇ ਆਗੂ ਦੇ ਰੂਪ ’ਚ ਉਨ੍ਹਾਂ ਦੀ ਛਵੀ ਖਰਾਬ ਹੋਈ ਹੈ ਜੇਕਰ ਉਨ੍ਹਾਂ ਨੇ ਤਾਲਿਬਾਨ ਨਾਲ ਸੌਦਾ ਕੀਤਾ ਅਤੇ ਅਫ਼ਗਾਨਿਸਤਾਨ ਨੂੰ ਉਸ ਦੇ ਹਾਲ ’ਤੇ ਛੱਡ ਦਿੱਤਾ ਅਤੇ ਅਮਰੀਕੀ ਹਥਿਆਰਾਂ ਨੂੰ ਤਾਲਿਬਾਨ ਲਈ ਛੱਡਿਆ ਤਾਂ ਇਤਿਹਾਸ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ ਇਸ ਲਈ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ’ਚ ਕੂਟਨੀਤੀ ਦੀਆਂ ਅਸਲੀਅਤਾਂ ਨੂੰ ਧਿਆਨ ’ਚ ਰੱਖਣਾ ਹੋਵੇਗਾ ਅਤੇ ਅਫ਼ਗਾਨਿਸਤਾਨ ’ਚ ਅਮਰੀਕਾ ਨੂੰ ਆਪਣੀਆਂ ਭੁੱਲਾਂ ’ਚ ਸੁਧਾਰ ਕਰਨ ਲਈ ਕਹਿਣਾ ਹੋਵੇਗਾ ਕਿਉਂਕਿ ਕਵਾਡ ਅਤੇ ਭਾਰਤ-ਅਮਰੀਕਾ ਸੁਰੱਖਿਆ ਸਾਂਝੀਦਾਰੀ ਤੋਂ ਵੱਖ ਨਹੀਂ ਹੋਇਆ ਜਾ ਸਕਦਾ ਹੈ।

ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ