ਟੀ-20: ਭਾਰਤ ਸਾਹਮਣੇ 204 ਦੌੜਾਂ ਦਾ ਟੀਚਾ

0
india vs newzeland | India clean sweep New Zealand

ਨਿਊਜੀਲੈਂਡ ਨੇ 20 ਓਵਰਾਂ ਵਿੱਚ 5 ਵਿਕਟਾਂ ਗਵਾ ਬਣਾਈਆਂ 203ਦੌੜਾਂ

ਭਾਰਤ ਨੇ ਟਾਸ ਜਿੱਤ ਲਿਆ ਗੇਂਦਬਾਜੀ ਦਾ ਫੈਸਲਾ
ਸਿਵਮ ਦੁਬੇ ਦਾ ਸ਼ਿਕਾਰ ਬਣੇ ਗੁਪਟਿਲ, ਸਰਦੁਲ ਠਾਕੁਰ ਦਾ ਮੁਨਰੋ ਤੇ ਜਡੇਜਾ ਦਾ ਗਰੈਂਡਹੋਮ

ਆਕਲੈਂਡ, ਏਜੰਸੀ । ਭਾਰਤ ਨਿਊਜ਼ੀਲੈਂਡ ਦਰਮਿਆਨ ਹੋ ਰਹੀ 5 ਟੀ-20 ਸੀਰੀਜ ਦਾ ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਦੇ ਓਪਨਰ ਮਾਰਟਿਨ ਗੁਪਟਿਲ ਅਤੇ ਕਾਲਿਨ ਮੁਨਰੋ ਨੇ ਪਹਿਲੇ ਵਿਕਟ ਲਈ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਗੁਪਟਿਲ ਨੂੰ ਸ਼ਿਵਮ ਦੁਬੇ ਨੇ ਆਊਟ ਕਰਦਿਆਂ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਮੁਨਰੋ ਨੇ ਵਿਲੀਅਮਸਨ ਨਾਲ ਮਿਲ ਕੇ ਹਮਲਾਵਰ ਪਾਰੀ ਖੇਡਦਿਆਂ ਅਰਧ ਸੈਂਕੜਾ ਪੂਰਾ ਕੀਤਾ। ਮੁਨਰੋ ਨੂੰ 59 ਦੌੜਾਂ ‘ਤੇ ਸਰਦੁਲ ਠਾਕੁਰ ਨੇ ਆਊਟ ਕੀਤਾ। ਇਸ ਤੋਂ ਬਾਅਦ ਕਰੀਜ ਤੇ ਆਏ ਗਰੈਂਡਹੋਮ ਨੂੰ ਜਡੇਜਾ ਨੇ ਪਵੇਲੀਅਨ ਦਾ ਰਸਤਾ ਦਿਖਾਇਆ। ਚੌਥੀ ਵਿਕਟ ਦੇ ਰੂਪ ਵਿੱਚ ਵਿਲੀਅਮਸਨ ਆਊਟ ਹੋਏ । ਵਿਲੀਅਮਸਨ ਨੂੰ ਚਹਲ ਨੇ ਕੋਹਲੀ ਹੱਥੋਂ ਕੈਚ ਆਊਟ ਕਰਵਾਇਆ। ਵਿਲੀਅਮਸਨ 51 ਦੌੜਾਂ ਬਣਾ ਕੇ ਆਊਟ ਹੋਏ। ਸੇਈਫਿਟਰ 1 ਰਨ ਬਣਾ ਆਊਟ ਹੋਏ। ਬੁਮਰਾਹ ਨੇ ਉਸ ਦੀ ਵਿਕਟ ਲਈ। ਰਾਸ ਟੇਲਰ ਤੇ ਸੇਂਟਨਰ ਨਾਬਾਦ ਰਹੇ। ਰਾਸ ਟੇਲਰ ਨੇ 54 ਦੌੜਾਂ ਦੀ ਪਾਰੀ ਖੇਡੀ।

ਮੁਨਰੋ, ਵਿਲੀਅਮਸਨ ਤੇ ਟੇਲਰ ਨੇ ਲਗਾਏ ਅਰਧ ਸੈਂਕੜੇ

ਨਿਊਜੀਲੈਂਡ ਵੱਲੋ ਕਾਲਿਨ ਮੁੁਨਰੋ ਨੇ 59, ਵਿਲੀਅਮਸਨ ਨੇ 51 ਅਤੇ ਰਾਸ ਟੇਲਰ ਨੇ 54 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਾਸ ਟੇਲਰ ਨੇ 6 ਸਾਲ ਬਾਅਦ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ।

ਭਾਰਤ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਹੱਥੋਂ ਮਿਲੀ ਸੀ ਹਾਰ

ਭਾਰਤੀ ਟੀਮ ਆਪਣੇ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਖਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਖੇਡਗੀ। ਭਾਰਤ ਨੂੰ ਪਿਛਲੇ ਸਾਲ ਨਿਊਜ਼ੀਲੈਂਡ ਹੱਥੋਂ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਤੋਂ ਇਲਾਵਾ ਭਾਰਤ ਨੂੰ 2018-19 ਦੌਰੇ ‘ਚ ਨਿਊਜ਼ੀਲੈਂਡ ਤੋਂ ਟੀ-20 ਲੜੀ ‘ਚ 1-2 ਨਾਲ ਹਾਰਾ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਇਸ ਵਾਰ ਦੋਵੇਂ ਹਾਰ ਦਾ ਬਦਲਾ ਲੈਣਾ ਚਾਹੇਗੀ। ਭਾਰਤੀ ਟੀਮ ਨੇ ਕੀਵੀ ਟੀਮ ਖਿਲਾਫ ਹੁਣ ਤੱਕ 11 ਟੀ-20 ਮੈਚ ਖੇਡੇ ਹਨ ਜਿਸ ‘ਚ ਉਸ ਨੂੰ ਸਿਰਫ 3 ‘ਚ ਜਿੱਤ ਮਿਲੀ ਹੈ ਜਦੋਂਕਿ 8 ਮੁਕਾਬਲਿਆਂ ‘ਚ ਹਾਰ ਦਾ ਮੂੰਹ ਵੇਖਣਾ ਪਿਆ ਹੈ।

  • ਧਵਨ ਸੱਟ ਕਾਰਨ ਟੀਮ ਵਿੱਚੋ ਬਾਹਰ
  • ਲੋਕੇਸ਼ ਰਾਹੁਲ ਕਰਨਗੇ ਓਪਨਿੰਗ
  • ਵਿਕਟ ਕੀਪਿੰਗ ਵੀ ਕਰ ਸਕਦੇ ਹਨ ਰਾਹੁਲ
  • ਪੰਤ ਤੇ ਸੰਜੂ ਸੈਮਸਨ ਵੀ 16 ਮੈਂਬਰੀ ਟੀਮ ਵਿੱਚ ਸ਼ਾਮਲ
  • ਨਿਊਜੀਲੈਂਡ ਟੀਮ ਵਿੱਚ ਬੋਲਟ, ਨੀਸ਼ਮ ਬਾਹਰ, ਵਿਲੀਅਮਸਨ ਦੀ ਵਾਪਸੀ
  • ਨਿਊਜੀਲੈਂਡ ਦੇ ਮੁਨਰੋ ਨੇ ਹੁਣ ਤੱਕ ਭਾਰਤ ਖਿਲਾਫ ਸਭ ਤੋ ਜਿਆਦਾ 248 ਦੌੜਾਂ ਬਣਾਈਆਂ
  • ਭਾਰਤ ਦੇ ਰੋਹਿਤ ਸ਼ਰਮਾ ਨੇ ਨਿਊਜੀਲੈਂਡ ਖਿਲਾਫ਼ 198 ਦੌੜਾਂ ਬਣਾਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।