ਅੱਜ ਭਾਰਤ ਤੇ ਪਾਕਿਸਤਾਨ ਦਾ ਮਹਾਂਮੁਕਾਬਲਾ ਪਰ ਮੀਂਹ ਦੀ ਅਸ਼ੰਕਾ

0
India, Pakistan, Match, Rain

ਮੈਨਚੇਸਟਰ, ਏਜੰਸੀ।

ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਰੌਮਾਚਕ ਮੈਚ ਭਾਰਤ-ਪਾਕਿਸਤਾਨ ਦਰਮਿਆਨ ਸੁਪਰ ਸੰਡੇ ਨੂੰ ਹੋਣ ਵਾਲੇ ਆਈਸੀਸੀ ਵਿਸ਼ਵਕੱਪ ਦੇ ਮਹਾਂਮੁਕਾਬਲੇ ‘ਚ ਜ਼ਬਰਦਸਤ ਟੱਕਰ ਦੀ ਉਮੀਦ ਹੈ ਪਰ ਇਸ ‘ਤੇ ਮਹਾਂਮੁਕਾਬਲੇ ‘ਤੇ ਮੀਂਹ ਦੀ ਅਸ਼ੰਕਾ ਦੇ ਬੱਦਲ ਮੰਡਰਾ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਓਲਡ ਟ੍ਰੈਫਰਡ ‘ਚ ਹੋਣ ਵਾਲੇ ਇਸ ਮੁਕਾਬਲੇ ਦਾ ਕ੍ਰਿਕਟ ਪ੍ਰਸ਼ੰਸਕਾਂ ਨਾਲ ਆਈਸੀਸੀ ਨੂੰ ਵੀ ਬੜੀ ਬੇਸਬਰੀ ਨਾਲ ਇੰਤਜਾਰ ਹੈ ਜਿਸ ਦੇ ਟਿਕਟ ਮਹੀਨੇ ਪਹਿਲਾਂ ਹੀ ਬੁੱਕ ਹੋ ਗਏ ਸਨ ਤੇ ਇਸ ਮੈਚ ਨੂੰ ਲੈ ਕੇ ਸਾਰੇ ਦੇ ਸ਼ਾਹ ਰੁਕੇ ਹੋਏ ਹਨ। ਐਤਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੁੰਦੇ ਹੀ ਸਟੇਡੀਅਮ ਹਾਊਸ ਫੁੱਲ ਹੋ ਗਿਆ ਹੋਵੇਗਾ, ਕਰੋੜਾਂ ਦੀਆਂ ਨਿਗਾਹ ਟੀਵੀ ਸਕਰੀਨ ‘ਤੇ ਲੱਗੀ ਹੋਈ ਹੈ ਤੇ ਭਾਰਤ-ਪਾਕਿਸਤਾਨ ਦੀਆਂ ਗਲੀਆਂ ਸ਼ਨਾਟਾ ਛਾ ਗਿਆ ਹੈ।

ਇਸ ਮੁਕਾਬਲੇ ਨੂੰ ਲੈ ਕੇ ਹਰ ਤਰ੍ਹਾਂ ਇਹੀ ਉਮੀਦ ਲਾਈ ਜਾ ਰਹੀ ਹੈ ਕਿ ਮੀਂਹ ਨਾ ਪਏ ਤੇ ਇੱਕ ਪੂਰਾ ਮੁਕਾਬਲਾ ਦੇਖਣ ਨੂੰ ਮਿਲੇ। ਇਸ ਵਿਸ਼ਵ ਕੱਪ ‘ਚ ਹੁਣ ਤੱਕ 4 ਮੈਚ ਮੀਂਹ ਕਾਰਨ ਰੱਦ ਹੋ ਚੁੱਕ ੇਹਨ ਤੇ ਭਾਰਤ ਤੇ ਪਾਕਿਸਤਾਨ ਨੂੰ ਵੀ ਮੀਂਹ ਦਾ ਸ਼ਿਕਾਰ ਹੋ ਚੁੱਕੇ ਹਨ। ਭਾਰਤ ਦਾ ਨਿਊਜੀਲੈਂਡ ਨਾਲ ਮੁਕਾਬਲਾ ਰੱਦ ਹੋਇਆ ਤੇ ਪਾਕਿਸਤਾਨ ਦਾ ਸ੍ਰੀਲੰਕਾ ਨਾਲ ਮੈਚ ਰੱਦ ਹੋਇਆ ਸੀ। ਭਾਰਤ ਦੇ ਖਾਤੇ ‘ਚ ਤਿੰਨ ਮੈਚਾਂ ‘ਚ 5 ਅੰਕ ਹਨ ਅਤੇ ਪਾਕਿਸਤਾਨ ਦੇ ਚ 4 ਮੈਚਾਂ ‘ਚ 3 ਅੰਕ ਹਨ। ਪਾਕਿਸਤਾਨ ਦਾ ਇਹ ਪੰਜਵਾਂ ਤੇ ਭਾਰਤ ਦਾ ਚੌਥਾ ਮੈਚ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।