ਖੇਡ ਮੈਦਾਨ

ਅੱਠ ਦੌੜਾਂ ਨਾਲ ਜਿੱਤਿਆ ਭਾਰਤ, ਵਿਰਾਟ ਦਾ 40ਵਾਂ ਸੈਂਕੜਾ

India, Runs, Virat, Century

ਨਾਗਪੁਰ | ਭਾਰਤੀ ਕਪਤਾਨ ਵਿਰਾਟ ਕੋਹਲੀ ਦੇ (116) ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅਸਟਰੇਲੀਆ  ਨੂੰ ਅੱਠ ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ  ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ?ਬੱਲੇਬਾਜੀ ਕਰਦਿਆਂ?ਆਸਟਰੇਲੀਆ ਸਾਹਮਣੇ 251 ਦੌੜਾਂ ਦਾ ਟੀਚਾ ਰੱਖਿਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਕਪਤਾਨ ਵਿਰਾਟ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਕਰੀਅਰ ਦਾ 40ਵਾਂ ਇੱਕ ਰੋਜ਼ਾ ਸੈਂਕੜਾ ਲਾਇਆ ਵਿਰਾਟ ਨੇ 120 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 116 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾਇਆ ਵਿਰਾਟ ਤੋਂ ਇਲਾਵਾ ਵਿਜੈ ਸ਼ੰਕਰ ਨੇ 46 ਦੌੜਾਂ ਬਣਾਈਆਂ ਸ਼ੰਕਰ ਨੇ ਆਪਣੀ ਪਾਰੀ ‘ਚ ਪੰਜ ਚੌਕੇ ਤੇ ਇੱਕ ਛੱਕਾ ਲਾਇਆ ਦੋਵੇਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਤੇ ਭਾਰਤੀ ਪਾਰੀ 48.2 ਓਵਰਾਂ ‘ਚ 250 ਦੌੜਾਂ ‘ਤੇ ਸਿਮਟ ਗਈ

ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਨੇ ਚੰਗੀ ਸ਼ੁਰੂਆਤ  ਕੀਤੀ ਤੇ ਸਲਾਮੀ ਬੱਲੇਬਾਜਾਂ ਨੇ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ ਆਸਟਰੇਲੀਆ ਦੀ ਪਹਿਲੀ ਵਿਕਟ ਕਪਤਾਨ ਫਿੰਚ ਦੇ ਰੂਪ ‘ਚ ਡਿੱਗੀ ਇਸ ਤੋਂ ਬਾਅਦ ਸਲਾਮੀ ਬੱਲੇਬਾਜ ਖੁਵਾਜਾ ਵੀ ਕਪਤਾਨ?ਦੇ ਪਿੱਛੇ ਹੀ ਪੈਵਲੀਅਨ?ਪਰਤ ਗਏ ਤੀਜੀ ਵਿਕਟ ਲਈ ਮਾਰਸ਼ ਤੇ ਹੈਂਡਸਕੌਂਬ ਵਿਚਕਾਰ 41 ਦੌੜਾਂ ਦੀ ਸਾਂਝੀ ਹੋਈ ਜਿਸ ਨੂੰ?ਰਵਿੰਦਰ ਜਡੇਜਾ ਨੇ ਕਪਤਾਨ ਧੋਨੀ ਦੇ ਹੱਥੋਂ ਮਾਰਸ਼ ਨੂੰ?ਆਊਟ?ਕਰਕੇ ਤੋੜਿਆ ਇਸ ਤੋਂ?ਬਾਅਦ ਆਸਟਰੇਲੀਆ ਦੇ ਵਿਕਟ ਥੋੜ੍ਹੇ ਥੋੜ੍ਹੇ ਅੰਤਰ ਬਾਅਦ ਡਿੱਗਦੇ ਰਹੇ ਤੇ ਭਾਰਤ ਨੇ ਆਸਟਰੇਲੀਆ ਨੂੰ?ਆਲ ਆਊਟ ਕਰਕੇ ਅੱਠ ਦੌੜਾਂ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ ਭਾਰਤ ਵੱਲੋਂ ਸਭ?ਤੋਂ ਸਫਲ ਗੇਂਦਬਾਜ ਕੁਲਦੀਪ ਯਾਦਵ ਰਹੇ ਜਿਹਨਾਂ?ਆਪਣੇ 10 ਓਵਰਾਂ ‘ਚ 3 ਆਸਟਰੇਲੀਆ ਬੱਲੇਬਾਜਾਂ?ਨੂੰ?ਆਉਟ?ਕੀਤਾ ਇਸਤੋਂ ਇਲਾਵਾ ਵਿਜੈ ਸ਼ੰਕਰ ਨੇ ਦੋ, ਜਸਪ੍ਰਤੀ ਬੁਮਰਾਹ ਨੇ ਦੋ ਅਤੇ ਕੇਦਾਰ ਯਾਦਵ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਆਸਟਰੇਲੀਆਈ ਬੱਲੇਬਾਜ ਨੂੰ ਆਉਟ?ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top