ਕੁੱਲ ਜਹਾਨ

ਵਾਪਸ ਭੇਜੇ ਗਏ ਤਿੰਨ ਪਾਕਿਸਤਾਨੀ ਲੜਕੇ

ਅੰਮ੍ਰਿਤਸਰ। ਗ਼ਲਤੀ ਨਾਲ ਭਾਰਤੀ ਸਰਹੱਦ ‘ਚ ਦਾਖ਼ਲ ਹੋਣ ਵਾਲੇ ਤਿੰਨ ਪਾਕਿਸਤਾਨੀ ਲੜਕਿਆਂ ਨੂੰ ਵਾਪਸ ਉਨ੍ਹਾਂ ਦੇ ਦੇਸ ਭੇਜ ਦਿੱਤਾ ਗਿਆ ਹੈ। ਬੀਐੱਸਐੱਫ਼ ਨੇ ਉਨ੍ਹਾਂ ਨੂੰ ਕੌਮਾਂਤਰੀ ਸਰਹੱਦ ਕੋਲੋਂ ਫੜ੍ਹਿਆ ਸੀ।
ਬੀਐੱਸਐੱਫ ਦੇ ਇੱਕ ਅਧਿਕਾਰੀ ਮੁਤਾਬਕ ਤਿੰਨ ਪਾਕਿਸਤਾਨੀ ਲੜਕੇ ਕੱਲ੍ਹ ਬੀਓਪੀ ਕੋਟਰਾਜਦਾ ਜ਼ਰੀਏ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ‘ਚ ਦਾਖ਼ਲ ਹੋ ਗਏ। ਉਨ੍ਹਾਂ ਦੀ ਪਛਾਣ ਨਾਰੋਵਾਲ ਜ਼ਿਲ੍ਹੇ ਦੇ ਰੀਆ ਪਿੰਡ ਦੇ ਨਿਵਾਸੀ ਮੁਹੰਮਦ ਆਮਿਰ (15) ਤੇ ਸਾਨੇ ਅਰਸ਼ਦ (13) ਵਜੋਂ ਕੀਤੀ ਗਈ ਹੈ। ਇੱਕ ਦੀ ਪਛਾਣ ਫ਼ੈਸਲਾਬਾਦ ਦੇ ਵਹਿਲੇਅ ਚੱਕ ਪਿੰਡ ਨਿਵਾਸੀ ਨੋਮਾਲ ਅਲੀ ਵਜੋਂ ਕੀਤੀ ਗਈ ਹੈ। ਭਾਸ਼ਾ

ਪ੍ਰਸਿੱਧ ਖਬਰਾਂ

To Top