ਭਾਰਤ ਨੇ ਵਿੰਡੀਜ਼ ਸਾਹਮਣੇ ਰੱਖਿਆ 171ਦੌੜਾਂ ਦਾ ਟੀਚਾ

0
India , Target , 171 against , Westindies

ਕੋਹਲੀ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ, ਰੋਹਿਤ ਨੂੰ ਪਿੱਛੇ  ਛੱਡਿਆ

ਏਜੰਸੀ /ਤਿਰੂਵਨੰਤਪੁਰਮ। ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ ਹੈ ਭਾਰਤ ਵੱਲੋਂ ਆਲਰਾਊਂਡਰ ਸ਼ਿਵਮ ਦੁਬੇ ਨੇ 30 ਗੇਂਦਾਂ ‘ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸ਼ਿਵਮ ਨੇ ਆਪਣੀ ਪਾਰੀ ‘ਚ 4 ਛੱਕੇ ਅਤੇ 3 ਚੌਕੇ ਲਾਏ ਇਸ ਤੋਂ ਇਲਾਵਾ ਰਿਸ਼ਭ ਪੰਤ ਨੇ ਨਾਬਾਦ 33 ਦੌੜਾਂ ਦਾ ਯੋਗਦਾਨ ਦਿੱਤਾ। Kohli

ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਿਛਲੇ ਮੈਚ ‘ਚ ਅਰਧ ਸੈਂਕੜਾ ਬਣਾਉਣ ਵਾਲੇ ਲੋਕੇਸ਼ ਰਾਹੁਲ ਇਸ ਵਾਰ ਸਿਰਫ 11 ਦੌੜਾਂ ਬਣਾ ਕੇ ਖੈਰੀ ਪੀਏਰੇ ਦੀ ਗੇਂਦ ‘ਤੇ ਸ਼ਿਮਰੋਨ ਹੇਟਮਾਇਰ ਹੱਥੋਂ ਲਪਕੇ ਗਏ। Kohli

ਆਲਰਾਊਂਡਰ ਸ਼ਿਵਮ ਦੁਬੇ ਨੇ ਖੇਡੀ 54 ਦੌੜਾਂ ਦੀ ਤੂਫਾਨੀ ਪਾਰੀ

ਇਸ ਤੋਂ ਬਾਅਦ ਵਿਰਾਟ ਕੋਹਲੀ ਦੀ ਥਾਂ ‘ਤੇ ਬੱਲੇਬਾਜ਼ੀ ਲਾਈ ਆਏ ਸ਼ਿਵਮ ਦੁਬੇ ਨੇ ਰੋਹਿਤ ਸ਼ਰਮਾ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਰੋਹਿਤ ਸ਼ਰਮਾ 18 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਜੇਸਨ ਹੋਲਡਰ ਦੀ ਗੇਂਦ ‘ਤੇ ਬੋਲਡ ਹੋਏ ਜਦੋਂਕਿ ਸ਼ਿਵਮ ਦੁਬੇ 54 ਦੌੜਾਂ ‘ਤੇ ਹੇਡਨ ਵਾਲਸ਼ ਦਾ ਸ਼ਿਕਾਰ ਬਣੇ ਕਪਤਾਨ ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਵਿਲੀਅਮਸ ਦੀ ਗੇਂਦ ‘ਤੇ ਆਊਟ ਹੋਏ ਇਸ ਦੇ ਨਾਲ ਹੀ ਵਿਰਾਟ ਟੀ-20 ‘ਚ 2563 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ।

ਉਨ੍ਹਾਂ ਨੇ ਇਸ ਮਾਮਲੇ ‘ਚ ਹਮਵਤਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ ਸ੍ਰੇਅਸ ਅਈਅਰ 10 ਦੌੜਾਂ ਬਣਾ ਕੇ ਹੇਡਨ ਵਾਲਸ਼ ਦੀ ਗੇਂਦ ‘ਤੇ ਆਊਟ ਹੋਏ ਆਲਰਾਊਂਡਰ ਰਵਿੰਦਰ ਜਡੇਜਾ (9) ਨੂੰ ਵਿਲੀਅਮਸ ਨੇ ਬੋਲਡ ਕੀਤਾ ਵਾਸ਼ਿੰਗਟਨ ਸੁੰਦਰ (0) ਨੂੰ ਸ਼ੇਲਡਨ ਕੋਟਰੇਲ ਨੇ ਪਵੇਲੀਅਨ ਭੇਜਿਆ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 33 ਦੌੜਾਂ ਬਣਾ ਕੇ ਨਾਬਾਦ ਰਹੇ ਪੰਤ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ ਇੱਕ ਛੱਕਾ ਲਾਇਆ ਵੈਸਟਇੰਡੀਜ਼ ਵੱਲੋਂ ਕੇਸਰਿਕ ਵਿਲੀਅਮਸ ਅਤੇ ਹੇਡਨ ਵਾਲਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜ਼ਿਕਰਯੋਗ ਹੈ ਕਿ ਭਾਰਤ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਲੜੀ ‘ਚ 1-0 ਨਾਲ ਅੱਗੇ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।