Breaking News

ਭਾਰਤ ਅੰਡਰ 19 ਦੀ ਸ਼ਾਨਦਾਰ ਜਿੱਤ

ਸ਼੍ਰੀਲੰਕਾ ਨੂੰ ਪਾਰੀ ਅਤੇ 147 ਦੌੜਾਂ ਨਾਲ ਹਰਾਇਆ

 

ਪਹਿਲੀ ਯੂਥ ਟੈਸਟ ਮੈਚ ਲੜੀ ਜਿੱਤੀ 2-0 ਨਾਲ

ਏਜੰਸੀ, ਹੰਬਨਤੋਤਾ, 27 ਜੁਲਾਈ

ਲੈਫਟ ਆਰਮ ਸਪਿੱਨਰ ਸਿਧਾਰਥ ਦੇਸਾਈ (40 ਦੌੜਾਂ ‘ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਅੰਡਰ 19 ਟੀਮ ਨੇ ਸ਼੍ਰੀਲੰਕਾ ਅੰਡਰ 19 ਟੀਮ ਨੂੰ ਦੂਸਰੇ ਯੂਥ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ ਪਾਰੀ ਅਤੇ 147 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜਂ 2-0 ਨਾਲ ਜਿੱਤ ਲਈ ਸ਼੍ਰੀਲੰਕਾਈ ਟੀਮ ਨੇ ਫਾਲੋਆਨ ਤੋਂ ਬਾਅਦ ਕੱਲ ਦੇ ਸਕੋਰ ਤਿੰਨ ਵਿਕਟਾਂ ‘ਤੇ 47 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਦੂਸਰੀ ਪਾਰੀ 62.2 ਓਵਰਾਂ ‘ਚ 150 ਦੌੜਾਂ ‘ਤੇ ਸਿਮਟ ਗਈ

 

ਮੰਗਵਾਨੀ ਨੇ 9 ਓਵਰਾਂ ‘ਚ ਸਿਰਫ਼ 9 ਦੌੜਾਂ ਦੇ ਕੇ ਦੋ ਵਿਕਟਾਂ

ਸਿਧਾਰਥ ਦੇਸਾਈ ਨੇ 20 ਓਵਰਾਂ ‘ਚ 40 ਦੌੜਾਂ ਦੇ ਕੇ ਚਾਰ ਵਿਕਟਾਂ ਝਟਕੀਆਂ ਆਫ਼ ਸਪਿੱਨਰ ਆਯੁਸ਼ ਬਦੌਨੀ ਨੇ 10.2 ਓਵਰਾਂ ‘ਚ 17 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਜਦੋਂਕਿ ਯਤੀਨ ਮੰਗਵਾਨੀ ਨੇ 9 ਓਵਰਾਂ ‘ਚ ਸਿਰਫ਼ 9 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸ਼੍ਰੀਲੰਕਾ ਦੀ ਦੂਸਰੀ ਪਾਰੀ ‘ਚ ਫਰਨਾਂਡੋ ਨੇ ਸਭ ਤੋਂ ਵੱਧ 28 ਅਤੇ ਮੇਂਡਿਸ ਨੇ 26 ਦੌੜਾਂ ਬਣਾਈਆਂ

ਸੰਖੇਪ ਸਕੋਰ:

ਭਾਰਤ ਅੰਡਰ 19: 613/8 ਵਿਕਟਾਂ ‘ਤੇ ਪਾਰੀ ਘੋਸ਼ਿਤ

ਸ਼੍ਰੀਲੰਕਾ: 316 ਅਤੇ 150

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top