ਦੇਸ਼

ਭਾਰਤ-ਅਮਰੀਕਾ ਨੇ ਦੋ ਅਹਿਮ ਸਮਝੌਤਿਆਂ ‘ਤੇ ਕੀਤੇ ਦਸਤਖ਼ਤ

India, USA, Signature, Two Important, Agreements

ਅੱਤਵਾਦ ਤੇ ਹੋਰ ਸੁਰੱਖਿਆ ਚੁਣੌਤੀਆਂ ਖਿਲਾਫ਼ ਸਹਿਯੋਗ ਦਾ ਵੀ ਕੀਤਾ ਵਾਅਦਾ

ਨਵੀਂ ਦਿੱਲੀ, ਏਜੰਸੀ

ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਰਮਿਆਨ ਟੂ ਪਲਸ ਟੂ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਤੇ ਅਮਰੀਕਾ ਦਰਮਿਆਨ ਅਹਿਮ ਫੌਜੀ ਸਮਝੌਤੇ ‘ਤੇ ਦਸਤਖਤ ਕੀਤੇ ਗਏ ਜਿਸ ਰਾਹੀ ਭਾਰਤ ਨੂੰ ਮਹੱਤਵਪੂਰਨ ਅਮਰੀਕੀ ਰੱਖਿਆ ਤਕਨੀਕ ਹਾਸਲ ਕਰਨ ‘ਚ ਮੱਦਦ ਮਿਲੇਗੀ।

ਭਾਰਤ-ਅਮਰੀਕੀ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀਆਂ ਦਰਮਿਆਨ ਟੂ ਪਲਸ ਟੂ ਗੱਲਬਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਸੀਂ ਨਿਊਕਲੀਅਰ ਸਪਲਾਇਰ ਗਰੁੱਪ (ਐਨਐਸਜੀ) ‘ਚ ਭਾਰਤ ਦੇ ਪ੍ਰਵੇਸ਼ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋ ਗਏ ਹਾਂ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਸੀਂ ਐੱਚ-1ਬੀ ਵੀਜੇ ਦੇ ਮੁੱਦੇ ‘ਤੇ ਵੀ ਚਰਚਾ ਕੀਤੀ, ਇਹ ਵੀਜ਼ਾ ਆਈਟੀ ਪ੍ਰੋਫੈਸ਼ਨਲਜ਼ ‘ਤੇ ਪ੍ਰਭਾਵ ਪਾਉਂਦਾ ਹੈ। ਅਸੀਂ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਸਾਡੇ ਸਬੰਧਾਂ ਨੂੰ ਪ੍ਰਮੁੱਖਤਾ ‘ਚ ਰੱਖੋ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਅੱਜ ਦੀ ਮੀਟਿੰਗ ‘ਚ ਅਸੀਂ ਸ਼ਾਂਤੀ, ਖੁਸ਼ਹਾਲੀ ਤੇ ਵਿਕਾਸ ਨੂੰ ਬਣਾਏ ਰੱਖਣ ਲਈ ਹਰ ਸੰਭਵ ਸਹਿਯੋਗ ਦੀ ਪੁਸ਼ਟੀ ਕੀਤੀ ਹੈ।

ਅੱਤਵਾਦ ਤੇ ਹੋਰ ਸੁਰੱਖਿਆ ਚੁਣੌਤੀਆਂ ਖਿਲਾਫ਼ ਸਹਿਯੋਗ ਦਾ ਵੀ ਬਚਨ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਮਕਾਸ ‘ਤੇ ਦਸ਼ਤਖਤ ਹੋਣ ਨਾਲ ਭਾਰਤ ਅਤਿਆਧੁਨਿਕ ਅਮਰੀਕੀ ਤਕਨੀਕ ਹਾਸਲ ਕਰ ਸਕੇਗਾ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪਾਮਪੀਓ ਨੇ ਕਿਹਾ ਕਿ ਮੈਂ ਨਿਰਮਲਾ ਸੀਤਾਰਮਨ ਤੇ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਉਨ੍ਹਾਂ ਬਤੌਰ ਸਕੱਤਰ ਮੇਰੀ ਤੇ ਮੈਟਿਸ ਦੀ ਪਹਿਲੀ ਭਾਰਤੀ ਯਾਤਰਾ ‘ਚ ਸਾਡਾ ਸਹਿਯੋਗ ਦਿੱਤਾ। ਅੱਗੇ ਉਨ੍ਹਾਂ ਕਿਹਾ ਕਿ ਇਹ ਭਾਰਤ-ਅਮਰੀਕਾ ਸਬੰਧਾਂ ਦਾ ਨਵਾਂ ਯੁਗ ਹੈ। ਅਸੀ ਰਿਸ਼ਤਿਆਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦਿੰਦੇ ਹਾਂ ਭਾਰਤ-ਅਮਰੀਕਾ ਨੇ ਅੱਜ ਬੇਹੱਦ ਮਹੱਤਵਪੂਰਨ ਸਮਝੂਆਿਂ ‘ਤੇ ਦਸਤਖਤ ਕੀਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top