India vs England 5th Test : ਇੰਗਲੈਂਡ 284 ਦੌੜਾਂ ‘ਤੇ ਢੇਰ, ਸਿਰਾਜ ਨੇ 4 ਵਿਕਟਾਂ ਲਈਆਂ

india teme, India v England Test

ਪਹਿਲੀ ਪਾਰੀ ਦੇ ਆਧਾਰ ‘ਤੇ ਟੀਮ ਇੰਡੀਆ ਦੀ ਬੜ੍ਹਤ 160

ਬਰਮਿਘਮ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵੇਂ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 284 ਦੌੜਾਂ ’ਤੇ ਢੇਰ ਕਰ ਦਿੱਤਾ।  ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 416 ਦੌੜਾਂ ਬਣਾਈਆਂ ਸਨ। । ਭਾਰਤ ਦੀ ਦੂਜੀ ਪਾਰੀ ‘ਚ ਖਰਾਬ ਸ਼ੁਰੂਆਤ ਰਹੀ। ਸ਼ੁਭਮਨ ਗਿੱਲ ਨੂੰ ਪਹਿਲੇ ਹੀ ਓਵਰ ਵਿੱਚ ਜੇਮਸ ਐਂਡਰਸਨ ਨੇ ਆਊਟ ਕਰ ਦਿੱਤਾ। ਉਸ ਨੇ 3 ਗੇਂਦਾਂ ‘ਚ 4 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਅਤੇ ਹਨੁਮਾ ਵਿਹਾਰੀ ਕ੍ਰੀਜ਼ ‘ਤੇ ਹਨ। ਪਹਿਲੀ ਪਾਰੀ ਦੇ ਆਧਾਰ ‘ਤੇ ਟੀਮ ਇੰਡੀਆ ਦੀ ਬੜ੍ਹਤ 160 ਹੋ ਗਈ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਲਈ ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ।

ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੋਅਰਸਟੋ ਨੇ ਲਾਇਆ ਸੈਂਕੜਾ

ਇੰਗਲੈਂਡ ਲਈ ਪਹਿਲੀ ਪਾਰੀ ਵਿੱਚ ਜੌਨੀ ਬੇਅਰਸਟੋ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 106 ਦੌੜਾਂ ਦੀ ਪਾਰੀ ਖੇਡੀ।  ਇੰਗਲੈਂਡ ਲਈ ਸ਼ਾਨਦਾਰ ਫਾਰਮ ‘ਚ ਚੱਲ ਰਹੇ ਜੌਨੀ ਬੇਅਰਸਟੋ ਨੇ ਆਪਣੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਲਗਾਇਆ। ਉਸ ਨੇ 140 ਗੇਂਦਾਂ ਦਾ ਸਾਹਮਣਾ ਕਰਦਿਆਂ 106 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 14 ਚੌਕੇ ਅਤੇ 2 ਛੱਕੇ ਲੱਗੇ। ਬੇਅਰਸਟੋ ਨੂੰ ਮੁਹੰਮਦ ਸ਼ਮੀ ਨੇ ਆਊਟ ਕੀਤਾ ਅਤੇ ਉਸ ਦਾ ਕੈਚ ਵਿਰਾਟ ਕੋਹਲੀ ਨੇ ਫੜਿਆ।

ਬੇਅਰਸਟੋ ਦਾ ਇਹ ਟੈਸਟ ਕ੍ਰਿਕਟ ਵਿੱਚ ਲਗਾਤਾਰ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਨਿਊਜ਼ੀਲੈਂਡ ਖਿਲਾਫ 136 ਅਤੇ 162 ਦੌੜਾਂ ਬਣਾਈਆਂ ਸਨ। 2022 ‘ਚ ਇੰਗਲੈਂਡ ਦੇ ਇਸ ਬੱਲੇਬਾਜ਼ ਨੇ 5 ਸੈਂਕੜੇ ਲਗਾਏ ਹਨ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਸ਼ਾਰਦੁਲ ਠਾਕੁਰ ਨੇ ਆਊਟ ਕੀਤਾ। ਸਟੋਕਸ ਸ਼ਾਰਦੁਲ ਦੀ ਗੇਂਦ ਨੂੰ ਮਿਡ-ਆਫ ਬਾਊਂਡਰੀ ਦੇ ਪਾਰ ਭੇਜਣਾ ਚਾਹੁੰਦੇ ਸਨ ਪਰ ਜਸਪ੍ਰੀਤ ਬੁਮਰਾਹ ਨੇ ਉਸ ਦਾ ਸ਼ਾਨਦਾਰ ਕੈਚ ਫੜ ਲਿਆ। ਸਟੋਕਸ ਨੇ 36 ਗੇਂਦਾਂ ‘ਚ 25 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸ਼ਾਰਦੁਲ ਠਾਕੁਰ ਨੇ ਵੀ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸਟੋਕਸ ਦਾ ਆਸਾਨ ਕੈਚ ਛੱਡਿਆ ਸੀ।

ਮੈਚ ਦੌਰਾਨ ਵਿਰਾਟ ਕੋਹਲੀ ਤੇ ਬੇਅਰਸਟੋ ਭਿੜੇ

ਇੰਗਲੈਂਡ ਦੀ ਪਾਰੀ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਜੌਨੀ ਬੇਅਰਸਟੋ ਵਿਚਾਲੇ ਝੜਪ ਹੋ ਗਈ। ਕੋਹਲੀ ਸਲਿੱਪ ‘ਚ ਖੜ੍ਹੇ ਹੋ ਕੇ ਬੇਅਰਸਟੋ ਨੂੰ ਸਲੇਜ ਕਰ ਰਹੇ ਸਨ। ਇਸ ਦੌਰਾਨ ਬੇਅਰਸਟੋ ਗੁੱਸੇ ‘ਚ ਆ ਗਿਆ ਅਤੇ ਵਿਰਾਟ ‘ਤੇ ਚਿਲਾਉਣ ਲੱਗ ਪਿਆ।ਕੋਹਲੀ ਵੀ ਕਿੱਥੇ ਚੁੱਪ ਰਹਿਣ ਵਾਲਾ ਸੀ? ਉਸ ਨੇ ਵੀ ਇੰਗਲੈਂਡ ਦੇ ਬੱਲੇਬਾਜ਼ ਨੂੰ ਜਵਾਬ ਦਿੱਤਾ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਬਰਮਿੰਘਮ ਮੈਦਾਨ ‘ਤੇ ਪਹਿਲੀ ਪਾਰੀ ‘ਚ ਭਾਰਤ ਨੇ 400 ਦੌੜਾਂ ਬਣਾਈਆਂ

ਇਹ 17ਵਾਂ ਮੌਕਾ ਹੈ ਜਦੋਂ ਕਿਸੇ ਟੀਮ ਨੇ ਬਰਮਿੰਘਮ ਮੈਦਾਨ ‘ਤੇ ਪਹਿਲੀ ਪਾਰੀ ‘ਚ 400 ਦੌੜਾਂ ਬਣਾਈਆਂ ਹਨ। ਇੰਨੀਆਂ ਦੌੜਾਂ ਬਣਾ ਕੇ ਅੱਜ ਤੱਕ ਕੋਈ ਵੀ ਟੀਮ ਨਹੀਂ ਹਾਰੀ ਹੈ। ਇਸ ਤੋਂ ਪਹਿਲਾਂ 16 ਮੌਕਿਆਂ ‘ਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 8 ਵਾਰ ਜਿੱਤ ਦਰਜ ਕੀਤੀ ਜਦੋਂਕਿ 8 ਮੈਚ ਡਰਾਅ ਰਹੇ। ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਜਾਂ ਡਰਾਅ ਕਰ ਲੈਂਦਾ ਹੈ ਤਾਂ ਉਹ 15 ਸਾਲ ਤੱਕ ਇੰਗਲੈਂਡ ਦੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ‘ਚ ਸਫਲ ਹੋ ਜਾਵੇਗਾ। ਭਾਰਤੀ ਟੀਮ ਨੇ ਆਖਰੀ ਵਾਰ 2007 ‘ਚ ਟੈਸਟ ਸੀਰੀਜ਼ ਜਿੱਤੀ ਸੀ।

ਮੈਚ ਦੇ ਦੂਜੇ ਦਿਨ ਬੁਮਰਾਹ ਨੇ ਲਈਆਂ ਤਿੰਨ ਵਿਕਟਾਂ

bumra

ਮੈਚ ਦੇ ਦੂਜੇ ਦਿਨ ਇੰਗਲੈਂਡ ਲਈ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਵਿੱਚੋਂ ਪਹਿਲੀਆਂ ਤਿੰਨ ਵਿਕਟਾਂ ਲਈਆਂ। ਉਸ ਨੇ ਤੀਜੇ ਓਵਰ ਦੀ ਆਖਰੀ ਗੇਂਦ ‘ਤੇ ਪਹਿਲਾਂ ਐਲੇਕਸ ਲੀਜ਼ ਨੂੰ ਕਲੀਨ ਬੋਲਡ ਕੀਤਾ, ਫਿਰ ਜੈਕ ਕ੍ਰਾਊਲੀ ਬੁਮਰਾਹ ਦੀ ਗੇਂਦ ਨੂੰ ਬਾਹਰ ਜਾਣ ਨੂੰ ਸਮਝ ਨਹੀਂ ਸਕੇ ਅਤੇ ਸ਼ੁਭਮਨ ਗਿੱਲ ਨੂੰ ਆਸਾਨ ਕੈਚ ਦੇ ਦਿੱਤਾ। ਇਨ੍ਹਾਂ ਦੋਵਾਂ ਦੇ ਬੱਲੇਬਾਜ਼ਾਂ ਤੋਂ ਬਾਅਦ ਬੁਮਰਾਹ ਨੇ ਓਲੀ ਪੋਪ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਪੋਪ 10 ਦੌੜਾਂ ਬਣਾਉਣ ਤੋਂ ਬਾਅਦ ਰਵਾਨਾ ਹੋਇਆ। ਪੋਪ ਨੇ ਜਸਪ੍ਰੀਤ ਦੀ ਆਫ-ਸਟੰਪ ਗੇਂਦ ਨੂੰ ਹਿੱਟ ਕਰਨਾ ਚਾਹਿਆ ਅਤੇ ਸਲਿੱਪ ‘ਚ ਖੜ੍ਹੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਦਿੱਤਾ।

ਇਨ੍ਹਾਂ ਦੋਵਾਂ ਦੇ ਬੱਲੇਬਾਜ਼ਾਂ ਤੋਂ ਬਾਅਦ ਬੁਮਰਾਹ ਨੇ ਓਲੀ ਪੋਪ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਪੋਪ 10 ਦੌੜਾਂ ਬਣਾਉਣ ਤੋਂ ਬਾਅਦ ਰਵਾਨਾ ਹੋਇਆ। ਪੋਪ ਨੇ ਜਸਪ੍ਰੀਤ ਦੀ ਆਫ-ਸਟੰਪ ਗੇਂਦ ਨੂੰ ਹਿੱਟ ਕਰਨਾ ਚਾਹਿਆ ਅਤੇ ਸਲਿੱਪ ‘ਚ ਖੜ੍ਹੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਦਿੱਤਾ। ਇਸ ਤੋਂ ਪਹਿਲਾਂ ਮੈਚ ਦੇ ਦੂਜੇ ਦਿਨ ਬੁਮਰਾਹ ਨੇ ਵੀ ਬੱਲੇ ਨਾਲ ਕਮਾਲ ਕਰ ਦਿੱਤਾ ਸੀ। ਭਾਰਤੀ ਪਾਰੀ ਦੌਰਾਨ ਬੁਮਰਾਹ ਨੇ ਸਿਰਫ਼ 16 ਗੇਂਦਾਂ ਵਿੱਚ 31 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ