India Vs South Africa 2nd ODI: ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 288 ਦੌੜਾਂ ਦਾ ਟੀਚਾ

pant

ਰਿਸ਼ਭ ਪੰਤ ਨੇ 85 ਦੌੜਾਂ ਬਣਾਈਆਂ ਤੇ ਕੇਐਲ ਰਾਹੁਲ ਨੇ ਲਾਇਆ ਅਰਧ ਸੈਂਕੜਾ (India Vs South Africa )

ਪਾਰਲ (ਦੱਖਣੀ ਅਫਰੀਕਾ)। ਭਾਰਤ ਤੇ ਦੱਖਣੀ ਅਫਰੀਕਾ ਖਿਲਾਫ ਦੂਜਾ ਇੱਕ ਰੋਜਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਸਭ ਤੋਂ ਵੱਧ 85 ਅਤੇ ਕਪਤਾਨ ਕੇਐਲ ਰਾਹੁਲ ਨੇ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਸ਼ਾਰਦੂਲ ਠਾਕੁਰ ਨੇ ਨਾਬਾਦ 40 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ 2 ਵਿਕਟਾਂ ਲਈਆਂ। ਸਿਸੰਡਾ ਮਾਲਾਗਾ, ਏਡੇਨ ਮਾਰਕਰਮ, ਕੇਸ਼ਵ ਮਹਾਰਾਜ ਅਤੇ ਐਂਡੀਲੇ ਫੇਲੁਕਵਾਯੋ ਨੇ 1-1 ਵਿਕਟਾਂ ਲਈਆਂ।

ਸੈਂਕੜੇ ਤੋਂ ਖੁੰਝੇ ਪੰਤ (India Vs South Africa )

ਹਾਲਾਂਕਿ ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀਂ ਉਸਨ ਨੇ 64 ਦੌੜਾਂ ‘ਤੇ ਪਹਿਲੀਆਂ ਦੋ ਵਿਕਟਾਂ ਗੁਆ ਲਈਆਂ ਸਨ। ਇਸ ਤੋਂ ਬਾਅਦ ਰਿਸ਼ਭ ਪੰਤ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਆਏ। ਪੰਤ ਨੇ ਮੈਦਾਨ ‘ਤੇ ਆਉਂਦੇ ਹੀ ਹਮਲਾਵਰ ਤਰੀਕੇ ਨਾਲ ਖੇਡ ਦਿਖਾਈ। ਉਸ ਨੇ ਸਿਰਫ 43 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰਿਸ਼ਭ ਪੰਤ ਮੈਦਾਨ ਦੇ ਚਾਰੇ ਪਾਸੇ ਵੱਡੇ-ਵੱਡੇ ਸ਼ਾਟ ਮਾਰ ਰਹੇ ਸਨ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣਾ ਸੈਂਕੜਾ ਪੂਰਾ ਕਰ ਲੈਣਗੇ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ ਅਤੇ ਉਹ 85 ਦੌੜਾਂ ਬਣਾ ਕੇ ਤਬਰੇਜ਼ ਸ਼ਮਸੀ ਦੀ ਗੇਂਦ ‘ਤੇ ਆਊਟ ਹੋ ਗਏ। ਇਹ ਰਿਸ਼ਭ ਦੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਸੀ।

ravhul

ਵਿਰਾਟ ਕੋਹਲੀ 14ਵੀਂ ਵਾਰ ਵਨਡੇ ‘ਚ ਜ਼ੀਰੋ ‘ਤੇ ਆਊਟ ਹੋਏ।

ਦੂਜੇ ਮੈਚ ਵਿੱਚ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਉਨ੍ਹਾਂ ਦੀ ਵਿਕਟ ਕੇਸ਼ਵ ਮਹਾਰਾਜ ਦੇ ਖਾਤੇ ‘ਚ ਆਈ। ਕੋਹਲੀ ਨੂੰ 50 ਓਵਰਾਂ ਦੇ ਫਾਰਮੈਟ ‘ਚ ਪਹਿਲੀ ਵਾਰ ਕਿਸੇ ਸਪਿਨ ਗੇਂਦਬਾਜ਼ ਨੇ ਜ਼ੀਰੋ ‘ਤੇ ਆਊਟ ਕੀਤਾ। ਨਾਲ ਹੀ, ਵਿਰਾਟ 2019 ਤੋਂ ਬਾਅਦ ਪਹਿਲੀ ਵਾਰ ਵਨਡੇ ਕ੍ਰਿਕਟ ਵਿੱਚ (0) ਲਈ ਆਊਟ ਹੋਇਆ। ਕੋਹਲੀ ਤੋਂ ਪਹਿਲਾਂ ਸ਼ਿਖਰ ਧਵਨ 29 ਦੌੜਾਂ ਬਣਾ ਕੇ ਏਡਨ ਮਾਰਕਰਮ ਨੇ ਆਊਟ ਹੋ ਗਏ। ਵਿਰਾਟ ਕੋਹਲੀ 14ਵੀਂ ਵਾਰ ਇੱਕ ਰੋਜ਼ਾ ਮੈਚ ’ਚ ਜ਼ੀਰੋ ’ਤੇ ਆਊਟ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ