India-West Indies ਆਖਰੀ ਇੱਕ ਰੋਜ਼ਾ ਅੱਜ

0
India-West Indies, Match, Today

India-West Indies ਆਖਰੀ ਇੱਕ ਰੋਜ਼ਾ ਅੱਜ
ਸੀਰੀਜ਼ ‘ਤੇ ਕਬਜ਼ੇ ਲਈ ਉੱਤਰੇਗਾ ਭਾਰਤ

ਕਟਕ, ਏਜੰਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਟਕ ‘ਚ ਵੈਸਟ ਇੰਡੀਜ਼ ਖਿਲਾਫ ਇੱਕ ਰੋਜ਼ਾ ਸੀਰੀਜ ਦੇ ਨਿਰਣਾਇਕ ਮੁਕਾਬਲੇ ‘ਚ ਗਲਤੀਆ ਨੂੰ ਸੁਧਾਰ ਕੇ ਸੀਰੀਜ ‘ਤੇ ਕਬਜਾ ਕਰਨ ਲਈ ਉੱਤਰੇਗੀ। ਭਾਰਤ ਨੇ ਚੇੱਨਈ ‘ਚ ਪਹਿਲਾ ਇੱਕ ਰੋਜ਼ਾ ਗਵਾਉਣ ਤੋਂ ਬਾਅਦ ਦੂਜੇ ਇੱਕ ਰੋਜਾ ਨੂੰ ਵਿਸ਼ਾਖਾਪਟਨਮ ‘ਚ ਜਿੱਤਿਆ ਸੀ ਤੇ ਸੀਰੀਜ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ ਸੀ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵਿਰੋਧੀ ਟੀਮ ਵੈਸਟ ਇੰਡੀਜ਼ ਤੋਂ ਕਾਫੀ ਚੁਣੌਤੀਆਂ ਝੱਲਣੀਆਂ ਪਈਆਂ ਹਨ। ਟੀ20 ਸੀਰੀਜ ‘ਚ ਵੀ ਇਸੇ ਤਰ੍ਹਾਂ ਦੀ ਨਿਰਣਾਇਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਹ 2-1 ਨਾਲ ਸੀਰੀਜ ਜਿੱਤਣ ‘ਚ ਕਾਮਯਾਬ ਰਹੀ ਸੀ। ਵਿਰਾਟ ਐਂਡ ਕੰਪਨੀ ਲਈ ਕਟਕ ‘ਚ ਇਸੇ ਤਰ੍ਹਾਂ ਇੱਕ ਵਾਰ ਫਿਰ ਨਿਰਣਾਇਕ ਮੁਕਾਬਲੇ ‘ਚ ਪੂਰਾ ਜ਼ੋਰ ਲਗਾਉਣਾ ਹੋਵੇਗਾ ਜਿਸ ਵਿੱਚ ਟੀਮ ਦੇ ਸਹੀ ਸੰਯੋਜਨ, ਬੱਲੇਬਾਜ਼ਾਂ ਦੇ ਪ੍ਰਦਰਸ਼ਨ , ਕਿਫਾਇਤੀ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ‘ਤੇ ਉਸ ਨੂੰ ਧਿਆਨ ਦੇਣਾ ਪਵੇਗਾ। India-West Indies

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।