ਖੇਡ ਮੈਦਾਨ

ਰਾਇਡੂ-ਪਾਂਡਿਆ ਦੇ ਦਮ ‘ਤੇ ਭਾਰਤ ਨੇ 4-1 ਨਾਲ ਜਿੱਤੀ ਸੀਰੀਜ਼

India win 4-1 series victory over Rayudu-Pandya

ਵੇਲਿੰਗਟਨ | ਮੱਧਕ੍ਰਮ ਦੇ ਬੱਲੇਬਾਜ਼ ਅੰਬਾਟੀ ਰਾਇਡੂ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਤੇ ਆਲਰਾਊਂਡਰ ਹਾਰਦਿਕ ਪਾਂਡਿਆ (45 ਦੌੜਾਂ ਅਤੇ ਦੋ ਵਿਕਟਾਂ) ਦੇ ਬਿਹਤਰੀਨ ਹਰਫਨਮੌਲਾ ਖੇਡ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਤੇ ਆਖਰੀ ਇੱਕ ਰੋਜ਼ਾ ‘ਚ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉੱਭਰਦਿਆਂ 49.5 ਓਵਰਾਂ ‘ਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ 44.1 ਓਵਰਾਂ ‘ਚ 217 ਦੌੜਾਂ ‘ਤੇ ਨਿਪਟਾ ਦਿੱਤਾ
ਭਾਰਤ ਨੇ ਇਸ ਤਰ੍ਹਾਂ ਹੈਮਿਲਟਨ ਚ ਚੌਥੇ ਇੱਕ ਰੋਜ਼ਾ ‘ਚ ਮਿਲੀ ਹਾਰ ਦਾ ਬਦਲਾ ਲਿਆ ਤੇ ਸ਼ਾਨਦਾਰ ਅੰਦਾਜ਼ ‘ਚ ਸੀਰੀਜ਼ ਆਪਣੇ ਨਾਂਅ ਕੀਤੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਪਰ ਭਾਰਤ ਦੀ ਸ਼ੁਰੂਆਤ ਖੌਫਨਾਕ ਰਹੀ ਤੇ ਉਸ ਨੇ 10ਵੇਂ ਓਵਰ ਤੱਕ ਆਪਣੀਆਂ ਚਾਰ ਵਿਕਟਾਂ ਸਿਰਫ 18 ਦੌੜਾਂ ‘ਤੇ ਗੁਆ ਦਿੱਤੀਆਂ ਰੋਹਿਤ ਦੋ, ਸ਼ਿਖਰ ਧਵਨ ਛੇ, ਸ਼ੁਭਮਨ ਗਿੱਲ ਸੱਤ ਅਤੇ ਮਹਿੰਦਰ ਸਿੰਘ ਧੋਨੀ ਇੱਕ ਦੌੜ ਬਣਾ ਕੇ ਆਊਟ ਹੋਏ ਇਨ੍ਹਾਂ ਹਾਲਾਤਾਂ ‘ਚ ਹੈਮਿਲਟਨ ਦਾ ਪ੍ਰੇਤ ਭਾਰਤੀ ਟੀਮ ‘ਤੇ ਫਿਰ ਮੰਡਰਾਉਂਦਾ ਵਿਖਾਈ ਦੇ ਰਿਹਾ ਸੀ ਜਿੱਥੇ ਭਾਰਤੀ ਟੀਮ ਸਿਰਫ 92 ਦੌੜਾਂ ‘ਤੇ ਢਹਿ-ਢੇਰੀ  ਹੋ ਗਈ ਸੀ ਪਰ ਇਸ ਤੋਂ ਬਾਅਦ ਰਾਇਡੂ ਨੇ 90, ਵਿਜੈ ਸ਼ੰਕਰ ਨੇ 45, ਕੇਦਾਰ ਜਾਧਵ ਨੇ 34 ਅਤੇ ਪਾਂਡਿਆ ਨੇ 45 ਦੌੜਾਂ ਬਣਾ ਕੇ ਭਾਰਤ ਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾ ਦਿੱਤਾ ਭਾਰਤ ਨੇ ਆਖਰੀ ਪੰਜ ਓਵਰਾਂ ‘ਚ ਚਾਰ ਵਿਕਟਾਂ ਗੁਆਈਆਂ ਪਰ ਇਸ ਦੌਰਾਨ ਪਾਂਡਿਆ ਦੇ ਪੰਜ ਜਬਰਦਸਤ ਛੱਕਿਆਂ ਦੀ ਬਦੌਲਤ 54 ਦੌੜਾ ਵੀ ਬਣਾਈਆਂ
ਰਾਇਡੂ ਨੇ 113 ਗੇਂਦਾਂ ‘ਤੇ 90 ਦੌੜਾ ‘ਚ ਅੱਠ ਚੌਕੇ ਤੇ ਚਾਰ ਛੱਕੇ ਲਾਏ ਸ਼ੰਕਰ ਨੇ 64 ਗੇਂਦਾਂ ‘ਤੇ 45 ਦੌੜਾ ‘ਚ ਚਾਰ ਚੌਕੇ ਲਾਏ ਜਾਧਵ ਨੇ 45 ਗੇਂਦਾਂ ‘ਤੇ 34 ਦੌੜਾਂ ‘ਚ ਤਿੰਨ ਚੌਕੇ ਲਾਏ ਭਾਰਤ ਦੀਆ ਸੱਤ ਵਿਕਟਾਂ 203 ਦੌੜਾ ‘ਤੇ ਡਿੱਗ ਚੁੱਕੀਆਂ ਸਨ ਤੇ ਇੱਥੇ ਭਾਰਤ ਨੂੰ ਇੱਕ ਚੰਗੀ ਪਾਰੀ ਦੀ ਜ਼ਰੂਰਤ ਸੀ ਪਾਂਡਿਆ ਨੇ ਸਿਰਫ 22 ਗੇਂਦਾਂ ‘ਤੇ ਦੋ ਚੌਕੇ ਤੇ ਪੰਜ ਛੱਕੇ ਉਡਾਉਂਦਿਆਂ 45 ਦੌੜਾਂ ਠੋਕੀਆਂ ਤੇ ਭਾਰਤ ਨੂੰ 252 ਦੌੜਾਂ ਤੱਕ ਪਹੁੰਚਾਇਆ ਪਾਂਡਿਆ ਨੇ ਲੱੈਗ ਸਪਿੱਨਰ ਟਾਡ ਏਸਟਲ ਦੇ ਪਾਰੀ ਦੇ 47ਵੇਂ ਓਵਰ ‘ਚ ਲਗਾਤਾਰ ਤਿੰਨ ਛੱਕੇ ਮਾਰੇ
ਪਾਂਡਿਆ ਨੇ 48ਵੇਂ ਓਵਰ ‘ਚ ਟ੍ਰੇਂਟ ਬੋਲਟ ਤੇ 49ਵੇਂ ਓਵਰ ‘ਚ ਜੇਮਸ ਨੀਸ਼ਮ ‘ਤੇ ਵੀ ਛੱਕੇ ਮਾਰੇ ਪਾਂਡਿਆ ਨੇ 49ਵੇਂ ਓਵਰ ‘ਚ ਦੋ ਚੌਕੇ ਤੇ ਇੱਕ ਛੱਕਾ ਲਾਇਆ ਤੇ ਇਸੇ ਓਵਰ ਦੀ ਆਖਰੀ ਗੈਂਦ ‘ਤੇ ਬੋਲਟ ਦੇ ਸ਼ਾਨਦਾਰ ਕੈਚ ‘ਤੇ ਆਊਟ ਹੋਏ ਭਾਰਤ ਨੇ ਆਖਰੀ ਓਵਰ ‘ਚ ਦੋ ਵਿਕਟਾਂ ਗੁਆਈਆਂ ਤੇ ਉਸ ਦੀ ਪਾਰੀ ਇੱਕ ਗੈਂਦ ਬਾਕੀ ਰਹਿੰਦਿਆਂ ਸਿਮਟ ਗਈ ਰਾਇਡੂ ਨੂੰ ਪਲੇਅਰ ਆਫ ਦ ਮੈਚ ਤੇ ਸ਼ਮੀ ਨੂੰ ਪਲੇਅਰ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top