Breaking News

ਸਖ਼ਤ ਸੰਘਰਸ਼ ‘ਚ ਚੈਂਪੀਅਨ ਆਸਟਰੇਲੀਆ ਵਿਰੁੱਧ ਜਿੱਤਿਆ ਭਾਰਤ

8ਵਾਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ

ਆਖ਼ਰੀ ਪਲਾਂ ਤੱਕ ਹੋਏ ਸੰਘਰਸ਼ ‘ਚ 5-4 ਨਾਲ ਜਿੱਤਿਆ ਭਾਰਤ

ਟੂਰਨਾਮੈਂਟ ‘ਚ ਭਾਰਤ ਦੀ ਲਗਾਤਾਰ ਚੌਥੀ ਜਿੱਤ

ਸ਼ੁੱਕਰਵਾਰ ਨੂੰ ਆਖ਼ਰੀ ਮੈਚ ਬਰਤਾਨੀਆ ਨਾਲ

ਜੋਹੋਰ ਬਾਹਰੂ, 10 ਅਕਤੂਬਰ

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦੇ ਹੋਏ ਪਿਛਲੇ ਚੈਂਪੀਅਨ ਆਸਟਰੇਲੀਆ ਨੂੰ 8ਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ‘ਚ ਬੁੱਧਵਾਰ ਨੂੰ 5-4 ਨਾਲ ਹਰਾ ਕੇ ਸੂਚੀ ‘ਚ ਅੱਵਲ ਸਥਾਨ ਹਾਸਲ ਕਰ ਲਿਆ ਭਾਰਤ ਦੀ ਇਹ ਲਗਾਤਾਰ ਚੌਥੀ ਜਿੱਤ ਹੈ ਅਤੇ ਉਸਦਾ ਅੱਵਲ ਚਾਰ ਟੀਮਾਂ ‘ਚ ਸਥਾਨ ਪੱਕਾ ਹੋ ਗਿਆ ਹੈ ਭਾਰਤ ਸ਼ੁੱਕਰਵਾਰ ਨੂੰ ਆਪਣੇ ਆਖ਼ਰੀ ਮੈਚ ‘ਚ ਬਰਤਾਨੀਆ ਵਿਰੁੱਧ ਖੇਡੇਗਾ
ਨੌਜਵਾਨ ਭਾਰਤੀ ਟੀਮ ਨੇ ਮੈਚ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਕੁਆਰਟਰ ‘ਚ ਚੈਂਪੀਅਨ ਟੀਮ ਨੂੰ ਲਗਾਤਾਰ ਹਮਲਿਆਂ ਨਾਲ ਝੰਜੋੜ ਕੇ ਰੱਖ ਦਿੱਤਾ ਗੁਰਸਾਹਿਬਜੀਤ ਸਿੰਘ ਨੇ ਪੰਜਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ ਭਾਰਤ ਨੇ ਆਸਟਰੇਲੀਆ ਨੂੰ ਫਿਰ ਚਾਰ ਮਿੰਟ ਬਾਅਦ ਝਟਕਾ ਦਿੰਦਿਆਂ ਤਿੰਨ ਗੋਲ ਕਰ ਦਿੱਤੇ ਅਤੇ ਪਹਿਲੇ ਹੀ ਕੁਆਰਟਰ ‘ਚ 4-0 ਦਾ ਵਾਧਾ ਬਣਾ ਲਿਆ

 

 

ਹਸਪ੍ਰੀਤ ਸਿੰਘ ਨੇ 11ਵੇਂ, ਕਪਤਾਨ ਮਨਦੀਪ ਮੋਰ ਨੇ 14ਵੇਂ ਅਤੇ ਵਿਸ਼ਣੁਕਾਂਤ ਸਿੰਘ ਨੇ 15ਵੇਂ ਮਿੰਟ ‘ਚ ਗੋਲ ਕੀਤੇ ਪਰ ਦੂਸਰੇ ਕੁਆਰਟਰ ‘ਚ ਭਾਰਤ ਦੀ ਰੱਖਿਆ ਕਤਾਰ ਲੜਖੜਾ ਗਈ ਅਤੇ ਆਸਟਰੇਲੀਆ ਨੇ 18ਵੇਂ ਮਿੰਟ ‘ਚ ਪੈਨਲਟੀ ਸਟਰੋਕ ‘ਤੇ ਗੋਲ ਕਰਕੇ ਖ਼ਾਤਾ ਖੋਲ੍ਹ ਲਿਆ ਇਸ ਤੋਂ ਬਾਅਦ 35ਵੇਂ ਮਿੰਟ ‘ ਚ ਪੈਨਲਟੀ ਕਾਰਨਰ ‘ਤੇ ਆਸਟਰੇਲੀਆ ਨੇ ਦੂਸਰਾ ਗੋਲ ਕਰਕੇ ਭਾਰਤ ਦੇ ਵਾਧੇ ਨੂੰ ਘੱਟ ਕੀਤਾ ਪਰ ਤੇਜ਼ ਰਫ਼ਤਾਰ ਮੈਚ ‘ਚ ਸ਼ਿਲਾਨੰਦ ਲਾਕੜਾ ਨੇ 43ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਦੇ ਵਾਧੇ ਨੂੰ 5-2 ਕਰ ਦਿੱਤਾ ਹਾਲਾਂਕਿ ਆਸਟਰੇਲੀਆ ਨੇ 59ਵੇਂ ਮਿੰਟ ‘ਚ ਫਿਰ ਪੈਨਲਟੀ ਸਟਰੋਕ ਹਾਸਲ ਕੀਤਾ ਅਤੇ ਸਟੀਫੰਸ ਨੇ ਗੋਲ ਕਰਕੇ ਸਕੋਰ 3-5 ਕਰ ਦਿੱਤਾ ਆਸਟਰੇਲੀਆ ਨੂੰ ਆਖ਼ਰੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਅਤੇ ਸਟੀਫੰਸ ਨੇ ਇੱਕ ਵਾਰ ਫਿਰ ਗੇਂਦ ਨੂੰ ਗੋਲਾਂ ‘ਚ ਪਹੁੰਚਾਉਂਦਿਆਂ ਸਕੋਰ 4-5 ਕਰ ਦਿੱਤਾ ਭਾਰਤ ਨੇ ਆਖ਼ਰੀ ਪਲਾਂ ‘ਚ ਬਹੁਤ ਮੁਸ਼ਕਲ ਨਾਲ ਮੈਚ 5-4 ਨਾਲ ਆਪਣੇ ਨਾਂਅ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top