Uncategorized

ਭਾਰਤੀ ਨੌਜਵਾਨਾਂ ਨੇ ਜਿੱਤੀ ਲੜੀ

ਜ਼ਿੰਬਾਬਵੇ ਦੀ ਟੀਮ ਨੂੰ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅੱਠ ਵਿਕਟਾਂ ਨਾਲ ਹਰਾਇਆ
ਹਰਾਰੇ (ਏਜੰਸੀ) ਨੌਜਵਾਨ ਲੈੱਗ ਸਪੱਨਿਰ ਯੁਜਵਿੰਦਰ ਚਹਿਲ (25 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਚੋਟੀ ਕ੍ਰਮ ਦੇ ਬੱਲੇਬਾਜਾਂ ਦੇ ਬਿਹਤਰ ਯੋਗਦਾਨ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ‘ਚ ਸੋਮਵਾਰ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਜੇਤੂ ਵਾਧਾ ਬਣਾ ਲਿਆ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਨੌਜਵਾਨ ਫੌਜ ਦੇ ਦਮ ‘ਤੇ 20 ਮਹੀਨਿਆਂ ਦੇ ਲੰਮੇ ਅਰਸੇ ਬਾਅਦ ਆਪਣੀ ਕਪਤਾਨੀ ‘ਚ ਇੱਕ ਰੋਜ਼ਾ ਲੜੀ ਜਿੱਤੀ ਹੈ ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਆਖਰੀ ਵਾਰ ਅਕਤੂਬਰ 2014 ‘ਚ ਘਰੇਲੂ ਧਰਤੀ ‘ਤੇ ਵੈਸਟਇੰਡੀਜ਼ ਤੋਂ ਇੱਕ ਰੋਜ਼ਾ ਲੜੀ ਜਿੱਤੀ ਸੀ ਟੀਮ ਇੰਡੀਆ ਦੇ ਨੌਜਵਾਨ ਗੇਂਦਬਾਜਾਂ ਨੇ ਜ਼ਿੰਬਾਬਵੇ ਨੂੰ ਇੱਕ ਸਮੇਂ ਤਿੰਨ ਵਿਕਟਾਂ ‘ਤੇ 106 ਦੌੜਾਂ ਦੀ ਸ਼ਾਨਦਾਰ ਸਥਿਤੀ ਨੂੰ 34.3 ਓਵਰਾਂ ‘ਚ 126 ਦੌੜਾਂ ‘ਤੇ ਢੇਰੀ ਕਰ ਦਿੱਤਾ ਭਾਰਤ ਨੂੰ ਇਸ ਅਸਾਨ ਸਕੋਰ ਦਾ ਪਿੱਛਾ ਕਰਨ ‘ਚ ਕੋਈ ਪਰੇਸ਼ਾਨੀ ਨਾ ਹੋਈ ਭਾਰਤ ਨੇ 26.5 ਓਵਰਾਂ ‘ਚ ਦੋ ਵਿਕਟਾਂ ‘ਤੇ 129 ਦੌੜਾਂ ਬਣਾ ਕੇ ਇੱਕਤਰਫ਼ਾ ਜਿੱਤ ਹਾਸਲ ਕਰ ਲਈ ਭਾਰਤ ਨੇ ਪਹਿਲਾ ਇੱਕ ਰੋਜ਼ਾ 9 ਵਿਕਟਾਂ ਨਾਲ ਜਿੱਤਿਆ ਸੀ
ੀ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਨਾਇਰ ਅਤੇ ਅੰਬਾਤੀ ਰਾਇਡੂ ਨੇ ਦੂਜੀ ਵਿਕਟ ਲਈ 12 ਓਵਰਾਂ ‘ਚ 67 ਦੌੜਾਂ ਜੋੜ ਕੇ ਭਾਰਤ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾ ਦਿੱਤਾ ਭਾਰਤ ਦਾ ਸਕੋਰ ਜਦੋਂ 125 ਦੌੜਾਂ ਸੀ ਤਾਂ ਨਾਇਰ ਨੂੰ ਸਿਕੰਦਰ ਰਜ਼ਾ ਨੇ ਲੱਤ ਅੜਿੱਕਾ ਕਰ ਦਿੱਤਾ ਰਾਇਡੂ ਨੇ ਮਨੀਸ਼ ਪਾਂਡੇ ਨਾਲ ਭਾਰਤ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ ਪਾਂਡੇ ਨੇ ਰਜ਼ਾ ਦੇ ਇਸੇ ਓਵਰ ਦੀ ਆਖਰੀ ਗੇਂਦ ‘ਤੇ ਜੇਤੂ ਚੌਕਾ ਜੜਿਆ ਭਾਰਤੀ ਨੌਜਵਾਨ ਖਿਡਾਰੀਆਂ ਨੇ ਇਸ ਤਰ੍ਹਾਂ ਲਗਾਤਾਰ ਦੂਜੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਚਹਿਲ ਨੂੰ ਉਸਦੀ ਬਿਹਤਰੀਨ ਗੇਂਦਬਾਜ਼ੀ ਲਈ ਮੈਨ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ ਉਸ ਨੇ ਕੈਰੀਅਰ ਦੇ ਦੂਜੇ ਹੀ ਮੈਚ ‘ਚ ਇਹ ਪੁਰਸਕਾਰ ਹਾਸਲ ਕੀਤਾ

ਪ੍ਰਸਿੱਧ ਖਬਰਾਂ

To Top