Breaking News

ਭਾਰਤ ਨੇ ਜਿੱਤੀ ਲਗਾਤਾਰ ਨੌਵੀਂ ਲੜੀ

india, cricket test series, sri lanka

ਵਿਸ਼ਵ ਰਿਕਾਰਡ ਬਰਾਬਰ

ਨਵੀਂ ਦਿੱਲੀ, 6 ਦਸੰਬਰ

ਸ੍ਰੀਲੰਕਾ ਨੇ ਧਨੰਜਯ ਡਿਸਿਲਵਾ (119 ਰਿਟਾਇਡਰ ਹਰਟ) ਦੀ ਮੁਸ਼ਕਲ ਹਲਾਤਾਂ ‘ਚ ਖੇਡੀ ਗਈ ਬੇਹੱਦ ਸੰਘਰਸ਼ਪੂਰਨ ਪਾਰੀ ਦੇ ਦਮ ‘ਤ ਭਾਰਤ ਖਿਲਾਫ਼ ਦੂਜਾ ਤੇ ਅੰਤਿਮ ਕ੍ਰਿਕਟ ਟੈਸਟ ਬੁੱਧਵਾਰ ਨੂੰ ਡਰਾਅ ਕਰਵਾ ਲਿਆ ਜਦੋਂਕਿ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਲਗਾਤਾਰ ਨੌਂਵੀਂ ਟੈਸਟ ਲੜੀ ਜਿੱਤਣ ਨਾਲ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਭਾਰਤ ਨੇ ਤਿੰਨ ਮੈਚਾਂ ਦੀ ਇਹ ਲੜੀ 1-0 ਨਾਲ ਜਿੱਤੀ

ਕੋਲਕਾਤਾ ‘ਚ ਪਹਿਲਾ ਤੇ ਦਿੱਲੀ ‘ਚ ਤੀਜਾ ਟੈਸਟ ਡਰਾਅ ਰਿਹਾ ਜਦੋਂਕਿ ਭਾਰਤ ਨੇ ਨਾਗਪੁਰ ‘ਚ ਦੂਜਾ ਟੈਸਟ ਪਾਰੀ ਤੇ 239 ਦੌੜਾਂ ਨਾਲ ਜਿੱਤਿਆ ਸੀ ਭਾਰਤ ਨੇ ਇਸਦੇ ਨਾਲ ਹੀ ਲਗਾਤਾਰ ਨੌਵੀਂ ਟੈਸਟ ਲੜੀ ਜਿੱਤ ਲਈ ਤੇ ਅਸਟਰੇਲੀਆ ਦੇ 2005 ਤੋਂ 2008 ਤੱਕ ਲਗਾਤਾਰ 9 ਲੜੀ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ

ਭਾਰਤ ਦਾ ਇਹ ਸਫ਼ਰ 2015 ‘ਚ ਸ੍ਰੀਲੰਕਾ ਨੂੰ ਉਸ ਦੀ ਜ਼ਮੀਨ ‘ਤੇ 2-1 ਨਾਲ ਹਰਾ ਦੇਣ ਨਾਲ ਸ਼ੁਰੂ ਹੋਇਆ ਸੀ ਭਾਰਤ ਨੇ ਉਸ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ 3-0 ਨਾਲ, ਵੈਸਟਇੰਡੀਜ਼ ਨੂੰ 2-0 ਨਾਲ, ਨਿਊਜ਼ੀਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ, ਅਸਟਰੇਲੀਆ ਨੂੰ 2-1 ਨਾਲ ਤੇ ਸ੍ਰੀਲੰਕਾ ਨੂੰ 3-0 ਨਾਲ ਹਰਾਇਆ ਭਾਰਤ ਨੇ ਆਪਣੀ ਮੌਜ਼ੂਦਾ ਲੜੀ ਨੂੰ 1-0 ਨਾਲ ਜਿੱਤਿਆ ਭਾਰਤ ਕੋਲ ਹੁਣ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣੀ ਅਫ਼ਰੀਕਾ ਦੇ ਮੁਸ਼ਕਲ ਦੌਰੇ ‘ਚ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top