Breaking News

ਭਾਰਤ ਨੇ ਜਿੱਤਿਆ ਸੈਫ ਅੰਡਰ 15 ਮਹਿਲਾ ਫੁੱਟਬਾਲ ਖ਼ਿਤਾਬ

ਬੰਗਲਾਦੇਸ਼ ਨੂੰ 1-0 ਨਾਲ ਹਰਾ ਪਿਛਲੀ ਹਾਰ ਦਾ ਲਿਆ ਬਦਲਾ

ਭਾਰਤੀ ਟੀਮ ਨੇ ਕੁੱਲ ਚਾਰ ਮੈਚਾਂ ‘ਚ 16 ਗੋਲ ਕੀਤੇ ਅਤੇ ਸਿਰਫ਼ ਇੱਕ ਗੋਲ ਖਾਧਾ

 
ਥਿੰਪੂ, 19 ਅਗਸਤ

 

ਭਾਰਤ ਦੀ ਅੰਡਰ 15 ਗਰਲਜ਼ ਟੀਮ ਨੇ ਮੌਜ਼ੂਦਾ ਚੈਂਪੀਅਨ ਬੰਗਲਾਦੇਸ਼ ਨੂੰ ਸੈਫ ਅੰਡਰ 15 ਮਹਿਲਾ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ‘ਚ 1-0 ਨਲ ਹਰਾ ਕੇ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰ ਲਿਆ ਪਿਛਲੀ ਵਾਰ ਭਾਰਤੀ ਟੀਮ ਨੂੰ ਬੰਗਲਾਦੇਸ਼ ਹੱਥੋਂ ਹਾਰ ਕੇ ਉਪ ਜੇਤੂ ਦੇ ਤੌਰ ‘ਤੇ ਸੰਤੋਸ਼ ਕਰਨਾ ਪਿਆ ਸੀ ਪਰ ਇਸ ਵਾਰ ਭਾਰਤੀ ਲੜਕੀਆਂ ਨੇ ਬੰਗਲਾਦੇਸ਼ ਤੋਂ ਮਿਲੀ ਪਿਛਲੀ ਹਾਰ ਦਾ ਬਦਲਾ ਲੈ ਲਿਆ

 

 
ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਹਮਲਾਵਰ ਰਵੱਈਆ ਰੱਖਿਆ ਪਹਿਲਾ ਅੱਧ ਗੋਲਰਹਿਤ ਸਮਾਪਤ ਹੋਣ ਤੋਂ ਬਾਅਦ ਦੂਸਰੇ ਅੱਧ ‘ਚ ਭਾਰਤੀ ਟੀਮ ਨੇ ਗੋਲ ਦੇ ਮੌਕੇ ਬਣਾਉਣੇ ਸ਼ੁਰੂ ਕੀਤੇ ਅਤੇ ਆਖ਼ਰਕਾਰ ਉਸਨੂੰ 67ਵੇਂ ਮਿੰਟ ‘ਚ ਸਫ਼ਲਤਾ ਹੱਥ ਲੱਗੀ ਭਾਰਤ ਨੂੰ ਮਿਲੇ ਕਾਰਨਰ ‘ਤੇ ਲੇਂਡੀਕਾਮ ਨੇ ਕ੍ਰਾੱਸ ਕਿੱਕ ਲਾਈ ਜਿਸ ‘ਤੇ ਸੁਨੀਤਾ ਮੁੰਡਾ ਨੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾਇਆ ਅਤੇ ਇਹ ਵਾਧਾ ਅੰਤ ਤੱਕ ਬਰਕਰਾਰ ਰੱਖਣ ‘ਚ ਕਾਮਯਾਬੀ ਪਾਈ

 

 

ਪੂਰੀ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਚਾਰ ਮੁਕਾਬਲਿਆਂ ‘ਚ ਸੈਮੀਫਾਈਨਲ ਅਤੇ ਫਾਈਨਲ ਸਮੇਤ ਭਾਰਤ ਨੇ ਕੁੱਲ 16 ਗੋਲ ਕੀਤੇ ਜਦਕਿ ਉਸ ਦੇ ਵਿਰੁੱਧ ਸਿਰਫ਼ ਇੱਕ ਗੋਲ ਹੋਇਆ

 

 

ਪ੍ਰਸਿੱਧ ਖਬਰਾਂ

To Top